ਵਿਦੇਸ਼ਾਂ ਵਿੱਚੋਂ ਵੀ ਪੀਟੀਸੀ ਵੱਲੋਂ ਗੁਰਬਾਣੀ ਅਤੇ ਹੁਕਮਨਾਮਾ ਸਾਹਿਬ ਨੂੰ ਆਪਣੀ “ਦਿਮਾਗੀ ਜਗੀਰ” ਕਹਿ ਕੇ ਘੋਰ ਬੇਅਦਬੀ ਕਰਨ ਵਿਰੁੱਧ ਆਵਾਜ ਉੱਠਣੀ ਸ਼ੁਰੂ ਹੋਈ। ਵੇਖਣਾ ਹੈ ਕਿ ਸ਼੍ਰੋ.ਗੁ.ਪ੍ਰ.ਕ. ਕਿੰਨਾ ਚਿਰ ਦੜ ਵੱਟ ਕੇ ਸਾਰੇਗੀ

ਪੰਜਾਬ ਦੇ ਸਾਰੇ ਕੁਦਰਤੀ ਸਰੋਤਾਂ ਦਾ ਵਪਾਰੀਕਰਨ ਕਰਦੇ ਕਰਦੇ ਹੁਣ ਉਹ ਗੁਰਬਾਣੀ ਦਾ ਵਪਾਰੀਕਰਨ ਨਾ ਕਰਨ ਤਾਂ ਕਿ ਇਤਿਹਾਸ ਵਿੱਚ ਉਨ੍ਹਾਂ ਦਾ ਨਾਅ ਕਿਤੇ ਕਾਲੇ ਅੱਖਰਾਂ ਵਿਚ ਨਾ ਲਿਖਿਆ ਜਾਵੇ।

ਐੱਸਜੀਪੀਸੀ ਵੀ ਗੁਰਬਾਣੀ ਦੀ ਇੱਕ ਮਾਤਰ ਹੱਕਦਾਰ ਹੋਣ ਦਾ ਦਾਅਵਾ ਨਹੀਂ ਕਰ ਸਕਦੀ 

ਸ਼ਰੋਮਣੀ ਕਮੇਟੀ ਨੇ ਆਪ ਹੁਦਰੇ ਢੰਗ ਨਾਲ ਗੁਰਬਾਣੀ ਦੇ ਹੱਕ ਕਿਸੇ ਨਿਜੀ ਕੰਪਨੀ ਨੂੰ ਦਿੱਤੇ ਹਨ। ਉਨ੍ਹਾਂ ਫੇਰ ਕਿਹਾ ਕਿ ਸ਼ਰੋਮਣੀ ਕਮੇਟੀ ਕਿਵੇਂ ਸ੍ਰੀ ਦਰਬਾਰ ਸਾਹਿਬ ਤੋਂ ਗਾਈ ਜਾਂਦੀ ਬਾਣੀ ਦੇ ਹੱਕ ਕਿਸੇ ਵਪਾਰਕ ਅਦਾਰੇ ਨੂੰ ਦੇ ਸਕਦੀ ਹੈ?

ਪੀਟੀਸੀ ਤੋਂ ਬਿਨਾ ਕੋਈ ਵੀ ਹੋਰ ਅਦਾਰਾ ਕਿਤੇ ਵੀ ਹੁਕਮਨਾਮਾ ਸਾਹਿਬ ਦਾ ਪ੍ਰਚਾਰ ਕਿਉਂ ਨਹੀਂ ਕਰ ਸਕਦਾ ?

ਨਿੱਜੀ ਚੈਨਲ ਵੱਲੋਂ ਗੁਰਬਾਣੀ ਦਾ ਉਸ ਦੀ ਬੌਧਿਕ ਸੰਪਤੀ ਹੋਣ ਦਾ ਤੇ ਕਾਪੀਰਾਈਟ ਹੋਣ ਦਾ ਹਵਾਲਾ ਦੇ ਕੇ ਗੁਰਬਾਣੀ ਵਾਲੇ ਕੁਝ ਪੰਨੇ ਬੰਦ ਕਰਵਾ ਦਿੱਤੇ ਗਏ ਹਨ। ਸਬੰਧਤ ਵੈੱਬਸਾਈਟ ਜੋ ਕਿ ਸਿੱਖਾਂ ਦੇ ਮੌਜੂਦਾ ਮਾਮਲਿਆਂ ਬਾਰੇ ਖਬਰਾਂ/ਜਾਣਕਾਰੀ ਸਾਂਝੀ ਕਰਦੀ ਹੈ

ਪੀਟੀਸੀ ਹੁਣ ਦਰਬਾਰ ਸਾਹਿਬ ਦੇ ਹੁਕਮਨਾਮਾ ਸਾਹਿਬ ਨੂੰ ਆਪਣੀ “ਦਿਮਾਗੀ ਜਾਇਦਾਦ” ਦੱਸ ਰਿਹਾ ਹੈ

ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਇੱਕ ਸੁਨੇਹਾ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਸਿੱਖ ਸਿਆਸਤ ਕੋਲ ਪੀਟੀਸੀ ਦੇ ਉਕਤ ਦਾਅਵੇ ਦੇ ਪੁਖਤਾ ਸਬੂਤ ਹਨ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਇਨ੍ਹਾਂ ਸਬੂਤਾਂ ਨੂੰ ਮੀਡੀਆ ਅਤੇ ਸਿੱਖ ਸੰਗਤਾਂ ਦੇ ਸਨਮੁੱਖ ਜਾਰੀ ਕਰਨਗੇ।

12 ਜਨਵਰੀ,2020 ਦਾ ਖ਼ਬਰਸਾਰ : ਹੁਕਮਨਾਮਾ ਸਾਹਿਬ ਦੀ ਆਵਾਜ ਸ੍ਰੋ.ਗੁ.ਪ੍ਰ.ਕ. ਦੀ ਵੈਬਸਾਇਟ ਤੋਂ ਲਈ ਜਾਦੀ ਹੈ ਨਾ ਕਿ ਪੀ.ਟੀ.ਸੀ ਕੋਲੋਂ , ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਲ ਲੱਗਦੀ ਸਰਹੱਦ ਉੱਪਰ ਭਾਰਤ ਨਵੀਂ ਸਟੀਲ ਦੀ ਕੰਧ ਖੜ੍ਹੀ ਕਰੇਗਾ

ਜਿਸ ਅਸਥਾਨ ਉੱਤੇ ਹੁਕਮਨਾਮਾ ਸਾਹਿਬ ਦਾ ਉਚਾਰਨ ਹੁੰਦਾ ਹੈ ਉਹ ਪੀਟੀਸੀ ਦਾ ਸਟੂਡੀਓ ਜਾਂ ਮਲਕੀਅਤ ਨਹੀਂ ਹੈ ਬਲਕਿ ਸੰਸਾਰ ਦਾ ਅਜੀਮ, ਪਵਿੱਤਰ, ਸਤਿਕਾਰਤ ਅਤੇ ਸਰਬ-ਸਾਂਝਾ ਅਸਥਾਨ- ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਹੈ।

ਜਿਹਨਾਂ ਸ਼ਬਦਾਂ ਦਾ ਉਚਾਰਨ ਹੋ ਰਿਹਾ ਹੈ ਉਹ ਪੀ.ਟੀ.ਸੀ. ਦੀ ਲਿਖਤ ਜਾਂ ਸਕਰਿਪਟ ਨਹੀਂ ਹੈ ਬਲਕਿ ਸਬਦੁ ਗੁਰੂ ਅਤੇ ਸਰਬ ਸਾਂਝੀ ਗੁਰਬਾਣੀ- ‘ਧੁਰਿ ਕੀ ਬਾਣੀ’ ਹੈ, ਜੋ ਕਿ ਸਿਰਫ ਸਿੱਖਾਂ ਲਈ ਹੀ ਨਹੀਂ ਬਲਕਿ ਕੁੱਲ ਕਾਇਨਾਤ ਲਈ ਸਾਂਝੀ ਹੈ।

ਪੀ.ਟੀ.ਸੀ. ਵਿਵਾਦ ਹੋਰ ਭਖਿਆ: ਸਿੱਖ ਸਿਆਸਤ ਨੇ ਸ਼੍ਰੋ.ਗੁ.ਪ੍ਰ.ਕ. ਨੂੰ ਚਿੱਠੀ ਲਿਖ ਕੇ ਸਬੂਤ ਪੇਸ਼ ਕੀਤੇ; ਪੂਰੀ ਚਿੱਠੀ ਪੜ੍ਹੋ

ਚੰਡੀਗੜ੍ਹ (ਤੇਜਿੰਦਰ ਸਿੰਘ): ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜਾਨਾ ਮੁਖਵਾਕ (ਹੁਕਮਨਾਮਾ ਸਾਹਿਬ) ਉੱਤੇ ਪੀ.ਟੀ.ਸੀ. ਚੈਨਲ ਵਲੋਂ ਆਪਣੀ ਅਜਾਰੇਦਾਰੀ ਦਰਸਾਉਣ ਦਾ ਮਸਲਾ ਭਖਦਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪੀ.ਟੀ.ਸੀ. ਵਲੋਂ ਬੀਤੇ ਕੱਲ੍ਹ ‘ਸਿੱਖ ਸਿਆਸਤ’ ਨਾਮੀ ਅਦਾਰੇ ਨੂੰ ਫੇਸਬੁੱਕ ਰਾਹੀਂ ਨੋਟਿਸ ਭੇਜਿਆ ਸੀ ਕਿ ਉਹ ਦਰਬਾਰ ਸਾਹਿਬ ਦੇ ਹੁਕਮਨਾਮਾ ਸਾਹਿਬ ਦੀ […]

ਅੱਜ ਦਾ ਖਬਰਸਾਰ: ਹੁਕਮਨਾਮੇ ਦੀ ਆਵਾਜ ਉੱਤੇ ਪੀਟੀਸੀ ਦੀ ਅਜਾਰੇਦਾਰੀ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਹਮਲਾ ਕਰਨ ਲਈ ਕਿਸੇ ਦੀ ਵੀ ਪ੍ਰਵਾਨਗੀ ਦੀ ਲੋੜ ਨਹੀ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਹਮਲਾ ਕਰਨ ਲਈ ਕਿਸੇ ਦੀ ਵੀ ਪ੍ਰਵਾਨਗੀ ਦੀ ਲੋੜ ਨਹੀ,ਵਿਸ਼ਵ ਬੈਂਕ ਅਨੁਸਾਰ ਬੰਗਲਾਦੇਸ਼ ਭਾਰਤ ਤੋਂ ਅੱਗੇ ਰਹੇਗਾ ਅਤੇ 30 ਜੂਨ ਨੂੰ ਖਤਮ ਹੋਣ ਵਾਲੇ ਵਿੱਤੀ ਸਾਲ ਵਿੱਚ ਉਸ ਦੀ ਜੀਡੀਪੀ 7.2 ਫੀਸਦੀ ਰਹੇਗੀ। 

ਪੀ. ਟੀ. ਸੀ. ਮੁਖੀ ਨੇ ਜਦੋਂ ਸਿੱਧੇ ਸਾਵਾਲਾਂ ਦੇ ਜਵਾਬ ਦੇਣ ਤੋਂ ਹੀ ਇਨਕਾਰ ਕਰ ਦਿੱਤਾ

ਪੰਜਾਬੀ ਟੈਲੀਵੀਜ਼ਨ ਚੈਨਲ ਪੀਟੀਸੀ ਨਿਊਜ਼ ਦੀ ਮੁਖੀ ਰਾਜ਼ੀ ਐੱਮ ਸ਼ਿੰਦੇ ਇਸ ਸਮੇਂ ਪੀਟੀਸੀ ਚੈਨਲ ਵੱਲੋਂ ਬਣਾਈ ਫਿਲਮ “ਜ਼ੋਰਾਵਰ” ਦੇ ਪ੍ਰਚਾਰ ਲਈ ਮੈਲਬੌਰਨ ਪਹੁੰਚੀ ਹੋਈ ਹੈ।