ਮੌਜੂਦਾ ਹਾਲਾਤਾਂ ਬਾਰੇ ਪੰਚ ਪਰਧਾਨੀ ਯੂਕੇ ਵੱਲੋ ਲੈਸਟਰ ਵਿਖੇ ਵਿਚਾਰ ਗੋਸ਼ਟੀ ਕਰਵਾਈ ਗਈ

1 ਅਪ੍ਰੈਲ ਦਿਨ ਸ਼ਨੀਵਾਰ ਨੂੰ ਪੰਚ ਪ੍ਰਧਾਨੀ ਯੂਕੇ ਵਲੋਂ ਲੈਸਟਰ ਵਿਖੇ ਵਿਚਾਰ ਗੋਸ਼ਟੀ ਕਰਵਾਈ ਗਈ। ਜਿਸ ਵਿੱਚ ਪੰਚ ਪ੍ਰਧਾਨੀ ਯੂਕੇ ਦੇ ਸਾਰੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਕਈ ਅਹਿਮ ਮੁਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਗੋਸ਼ਟੀ ਵਿੱਚ ਮੌਜੂਦਾ ਸਮੇਂ ਅੰਦਰ ਪੰਜਾਬ, ਹਿੰਦੁਸਤਾਨ ਅਤੇ ਸਮੁਚੇ ਸੰਸਾਰ ਅੰਦਰ ਚੱਲ ਰਹੇ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਘਟਨਾਕ੍ਰਮ ਨੂੰ ਘੋਖਿਆ ਗਿਆ ਅਤੇ ਗੁਰਮਤ ਦੇ ਸਿਧਾਂਤ ਦੀ ਕਸਵੱਟੀ ‘ਤੇ ਪਰਖਿਆ ਗਿਆ।
ਪੰਚ ਪਰਧਾਨੀ ਯੂ.ਕੇ. ਅਤੇ ਸਹਿਯੋਗੀ ਜਥੇਬੰਦੀਆਂ ਦਾ ਸਾਲਾਨਾ ਇਜਲਾਸ ਲੰਡਨ ਵਿਖੇ ਹੋਇਆ

ਪੰਚ ਪਰਧਾਨੀ ਯੂ.ਕੇ. ਅਤੇ ਸਹਿਯੋਗੀ ਜਥੇਬੰਦੀਆਂ ਦਾ ਸਾਲਾਨਾ ਇਜਲਾਸ ਪਿਛਲੇ ਦਿਨੀਂ ਲੰਡਨ ਵਿੱਚ ਹੋਇਆ। ਇਲਜਾਸ ਤੋਂ ਬਾਅਦ ਪੰਥਕ ਜਥੇਬੰਦੀਆਂ ਨੇ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਇਸ ਵਿੱਚ ਪੰਚ ਪਰਧਾਨੀ ਵਿਚਾਰਧਾਰਾ ਨਾਲ ਜੁੜੇ ਹੋਏ ਡੈਲੀਗੇਟਸ ਯੂ.ਕੇ., ਯੂਰਪ, ਕਨੇਡਾ ਅਤੇ ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਚਾਰ ਦਿਨਾਂ ਤੱਕ ਚੱਲੇ ਇਸ ਇਜਲਾਸ ਦੌਰਾਨ ਸਿੱਖ ਪੰਥ ਦੀ ਮੌਜੂਦਾ ਧਾਰਮਕ, ਸਮਾਜਕ ਅਤੇ ਸਿਆਸੀ ਹਾਲਤ ‘ਤੇ ਨਿੱਠ ਕੇ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਦੌਰਾਨ ਹੋਏ ਫੈਸਲਿਆਂ ਨੂੰ ਲਾਗੂ ਕਰਨ ਲਈ ਸਾਰੀਆਂ ਸੰਸਥਾਵਾਂ ਦਾ ਇੱਕ ਸਾਂਝਾ ਕੇਂਦਰ ਬਣਾਉਣ ਦਾ ਫੈਸਲਾ ਲਿਆ ਗਿਆ। ਇਸ ਇਜਲਾਸ ਦੌਰਾਨ ਪੰਚ ਪਰਧਾਨੀ ਵਿਚਾਰਧਾਰਾ ਨਾਲ ਜੁੜੀਆਂ ਸੰਸਥਾਵਾਂ ਨੂੰ ਵੱਖ-ਵੱਖ ਪ੍ਰੋਜੈਕਟ ਦੇ ਕੇ ਇਨ੍ਹਾਂ ‘ਤੇ ਕੰਮ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ।
ਪੰਚ ਪਰਧਾਨੀ ਯੂ.ਕੇ. ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ

ਪੰਚ ਪਰਧਾਨੀ ਯੂ.ਕੇ. ਵੱਲੋਂ ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸਾਲਾਨਾ ਸਮਾਗਮ ਸਿੰਘ ਸਭਾ ਗੁਰਦੁਆਰਾ ਪਾਰਕ ਐਵੇਨਿਓ ਸਾਊਥਾਲ ਵਿਖੇ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਪੰਥਕ ਬੁਲਾਰਿਆਂ ਨੇ 32 ਸਾਲ ਪਹਿਲਾਂ ਸਰਕਾਰ ਦੀ ਸ਼ਹਿ ਨਾਲ ਬੇਕਿਰਕੀ ਨਾਲ ਸ਼ਹੀਦ ਕਰ ਦਿੱਤੇ ਗਏ ਹਜ਼ਾਰਾਂ ਨਿਰਦੋਸ਼ਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਦੇੇਸ਼ ਭਰ ਵਿੱਚ ਬਣਾਏ ਗਏ ‘ਪੁਲਿਸ ਮੁਕਾਬਲਿਆਂ’ ਦੀ ਜਾਂਚ ਹੋਵੇ-ਪੰਚ ਪਰਧਾਨੀ ਯੂ. ਕੇ.

ਲੰਡਨ: ਪੰਚ ਪਰਧਾਨੀ ਯੂ. ਕੇ. ਨੇ ਉਤਰ ਪਰਦੇਸ਼ ਦੀ ਇੱਕ ਅਦਾਲਤ ਵੱਲੋਂ ਪੀਲੀਭੀਤ ਦੇ ਕਥਿਤ ਪੁੁਲਿਸ ਮੁਕਾਬਲੇ ਲਈ ਦੋਸ਼ੀ 47 ਪੁਲਿਸ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ ਕੀਤਾ ਹੈੈ। ਪਾਰਟੀ ਵੱਲੋਂ ਬਿਆਨ ਜਾਰੀ ਕਰਦੇ ਹੋਏ ਭਾਈ ਪਰਮਿੰਦਰ ਸਿੰਘ ਬੱਲ ਅਤੇ ਭਾਈ ਹਰਦਿਆਲ ਸਿੰਘ ਨੇ ਆਖਿਆ ਕਿ ਲੰਬੇ ਸਮੇਂ ਤੋਂ ਇਨਸਾਫ ਲਈ […]
