ਅਮਰੀਕਾ ਦੀ ਜੇਲ੍ਹ ਵਿਚ ਨਜ਼ਰਬੰਦ ਪੰਜਾਬੀਆਂ ਨੂੰ ਵਕੀਲਾਂ ਨਾਲ ਮਿਲਣ ਦੀ ਪ੍ਰਵਾਨਗੀ ਮਿਲੀ

ਪੋਰਟਲੈਂਡ(ਔਰੀਗਨ ਸਟੇਟ): ਪਿਛਲੇ ਕਾਫੀ ਦਿਨਾਂ ਤੋਂ ਸਥਾਨਕ ਸ਼ੇਰੀਦਨ ਜੇਲ੍ਹ ਵਿਚ ਨਜਰਬੰਦ ਭਾਰਤੀਆਂ ਨੂੰ ਹਰ ਕਨੂੰਨੀ ਸਹਾਇਤਾ ਦਿਵਾਉਣ ਦੇ ਲਈ ਸ: ਬਹਾਦਰ ਸਿੰਘ ਦੀ ਅਗਵਾਈ ਵਿਚ ਸੰਘਰਸ਼ ਕਰ ਰਹੀ ਸੰਸਥਾ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਯਤਨਾਂ ਨੂੰ ਉਸ ਵਕਤ ਬੂਰ ਪਿਆ ਜਦ ਜੇਲ ਅਧਿਕਾਰੀਆਂ ਨੇ ਜੇਲ ਵਿਚ ਨਜਰਬੰਦ ਪੰਜਾਬੀਆਂ ਤੇ ਭਾਰਤੀਆਂ ਦੇ ਨਾਲ ਉਹਨਾਂ ਦੇ […]

ਨਵੀ ਆ ਰਹੀ ਫਿਲਮ “ਉੱਡਤਾ ਪੰਜਾਬ” ‘ਤੇ ਪਾਬੰਦੀ ਲਾਉਣ ਖਿਲਾਫ ਪੰਜਾਬ ਸਰਕਾਰ ਨੂੰ ਚੇਤਾਵਨੀ

ਨਵੀ ਆ ਰਹੀ ਫਿਲਮ “ਉੱਡਤਾ ਪੰਜਾਬ” ‘ਤੇ ਪਾਬੰਦੀ ਲਾਉਣ ਖਿਲਾਫ ਉੱਤਰੀ ਅਮਰੀਕਨ ਪੰਜਾਬ ਐਸੋਸੀਏਸ਼ਨ ਸੰਸਥਾ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ।

ਕੈਪਟਨ ਅਮਰਿੰਦਰ ਸਿੰਘ ਤਾਂ ਹੁਣ ਕਾਂਗਰਸ ਦੇ ਕੈਪਟਨ ਵੀ ਨਹੀਂ ਰਹੇ: ਭਗਵੰਤ ਮਾਨ

‘ਆਮ ਆਦਮੀ ਪਾਰਟੀ’ (ਆਪ) ਦੇ ਸੰਸਦ ਮੈਂਬਰ ਅਤੇ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਸ੍ਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਹੁਣ ਕਾਂਗਰਸ ਦਾ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੋਂ ਭਰੋਸਾ ਉਠ ਗਿਆ ਹੈ, ਜਦ ਕਿ ਪੰਜਾਬ ਦੀ ਜਨਤਾ ਤਾਂ ਪਹਿਲਾਂ ਹੀ ਕੈਪਟਨ ਅਤੇ ਕਾਂਗਰਸ ਵਿੱਚ ਭਰੋਸਾ ਗੁਆ ਚੁੱਕੀ ਸੀ। ਭਗਵੰਤ ਮਾਨ ਐਤਵਾਰ ਨੂੰ ਸੰਗਰੂਰ ‘ਚ ਪ੍ਰੈਸ ਕਾਨਫ਼ਰੰਸ ਕਰ ਰਹੇ ਸਨ।