ਨਿਰੰਕਾਰੀ ਮੁਖੀ ਦੇ ਪੈਰਾਂ ਚ ਮੱਥਾ ਟੇਕਣ ਤੇ ਹਰਦੀਪ ਸਿੰਘ ਪੁਰੀ ਦੀ ਸਫਾਈ: ਮੇਰੀ ਤਸਵੀਰ ਨਾਲ ਛੇੜ-ਛਾੜ ਹੋਈ ਹੈ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਵੋਟਾਂ ਖਾਤਿਰ ਨਿਰੰਕਾਰੀ ਮਿਸ਼ਨ ਦੀ ਸਾਧਵੀ ਦੇ ਪੈਰਾਂ ‘ਤੇ ਮੱਥਾ ਟੇਕਣ ਵਾਲੇ ਗਠਜੋੜ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਇਹ ਅਸਲ ਤਸਵੀਰਾਂ ਨਾਲ ਛੇੜਛਾੜ ਹੈ। ਸ੍ਰੀ ਪੁਰੀ ਇਥੋਂ ਤੀਕ ਕਹਿੰਦੇ ਚਲੇ ਗਏ ਹਨ ਕਿ ਮੱਥਾ ਟੇਕਣ ਵਾਲੀ ਅਸਲ ਤਸਵੀਰ ਤਾਂ ਉਨ੍ਹਾਂ ਵਲੋਂ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਨੂੰ ਹੇਠਾ […]
ਬਾਦਲ-ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਨਿਰੰਕਾਰੀ ਮੁਖੀ ਦੇ ਪੈਰਾਂ ’ਤੇ ਮੱਥਾ ਟੇਕਿਆ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਬਾਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਗੁਰੂ ਦੋਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ‘ਨਿਰੰਕਾਰੀ ਮਿਸ਼ਨ’, ਜਿਨ੍ਹਾਂ ਨਾਲ ਸਾਂਝ ਰੱਖਣ ਤੋਂ ਅਕਾਲ ਤਖ਼ਤ ਸਾਹਿਬ ਨੇ ਸਿੱਖਾਂ ਨੂੰ ਮਨ੍ਹਾਂ ਕੀਤਾ ਹੈ, ਨਾਲ ਆਪਣੀ ਤੇ ਆਪਣੀ ਪਾਰਟੀ ਦੀ ਨੇੜਤਾ ਜਗ ਜਾਹਿਰ ਕਰ ਦਿੱਤੀ ਹੈ।
ਨਿਰੰਕਾਰੀ ਮੁਖੀ ਹਰਦੇਵ ਸਿੰਘ ਦੀ ਕੈਨੇਡਾ ਦੇ ਸ਼ਹਿਰ ਮਾਂਟਰਿਅਲ ’ਚ ਕਾਰ ਹਾਦਸੇ ’ਚ ਮੌਤ

ਨਿਰੰਕਾਰੀ ਮੁਖੀ ਹਰਦੇਵ ਸਿੰਘ ਦੀ ਕੈਨੇਡਾ ਦੇ ਮਾਂਟਰਿਅਲ ਸ਼ਹਿਰ ਵਿਚ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ। 1980 ਵਿਚ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦੇ ਦਿੱਲੀ ਵਿਖੇ ਕਤਲ ਤੋਂ ਬਾਅਦ ਗੁਰਬਚਨ ਸਿੰਘ ਦੇ ਲੜਕੇ ਹਰਦੇਵ ਸਿੰਘ ਨੂੰ ਨਿਰੰਕਾਰੀਆਂ ਦਾ ਮੁਖੀ ਬਣਾਇਆ ਗਿਆ ਸੀ। ਇਸ ਵੇਲੇ ਹਰਦੇਵ ਸਿੰਘ ਦੀ ਉਮਰ 62 ਸਾਲ ਦੀ ਸੀ। ਨਿਰੰਕਾਰੀਆਂ ਦੀਆਂ 27 ਦੇਸ਼ਾਂ ਵਿਚ 100 ਸ਼ਾਖਾਵਾਂ ਹਨ, ਇਨ੍ਹਾਂ ਦਾ ਮੁਖ ਦਫਤਰ ਦਿੱਲੀ ਵਿਚ ਹੈ।
