ਭਾਰਤੀ ਦੀ ਸੰਘੀ ਹਕੂਮਤ ਵੱਲੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਨੈ.ਇ.ਏ.) ਦੀਆਂ ਤਾਕਤਾਂ ਵਿਚ ਵਾਧਾ ਕਰਨ ਵਾਲੇ ਇਕ ਤਜਵੀਜ਼ੀ-ਕਾਨੂੰਨ (ਬਿੱਲ) ਨੂੰ ਲੋਕ ਸਭਾ ਦੀ ਮਨਜੂਰੀ ਦਿਵਾਈ ਗਈ ਹੈ।
ਭਾਰਤੀ ਲੋਕ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਭਲਕੇ ਹੋਵੇਗੀ ਤੇ ਕੱਲ ਹੀ ਨਤੀਜੇ ਵੀ ਸਾਹਮਣੇ ਆ ਜਾਣਗੇ। ਚੋਣ ਸਰਵੇਖਣਾਂ ਨੇ ਤਾਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕਰੈਟਿਕ ਅਲਾਇੰਸ (ਨੈ.ਡੈ.ਅ.) ਦੀ ਸਰਕਾਰ ਦੀ ਵਾਪਸੀ ਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਭਾਜਪਾ ਤੇ ਉਸ ਦੇ ਸਹਿਯੋਗੀ ਉਤਸ਼ਾਹ ਵਿਚ ਹਨ ਪਰ ਦੂਜੇ ਬੰਨੇ ਵਿਰੋਧੀ ਧਿਰਾਂ ਕਹਿ ਰਹੀਆਂ ਹਨ ਕਿ ਚੋਣ ਸਰਵੇਖਣ ਗਲਤ ਵੀ ਸਾਬਤ ਹੁੰਦੇ ਆਏ ਹਨ।
ਭਾਰਤੀ ਚੋਣ ਕਮਿਸ਼ਨ, ਭਾਰਤੀ ਮੀਡੀਆ, ਸਿਆਸੀ ਪਾਰਟੀਆਂ ਤੇ ਹਰੋਨਾਂ ਅਦਾਰਿਆਂ ਵਲੋਂ ਲੋਕਾਂ ਨੂੰ ਵੋਟਾਂ ਪਾਉਣ ਲਈ ਉਤਸ਼ਾਹਤ ਕਰਨ ਵਾਸਤੇ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਜ਼ੋਰ ਲਾਉਣ ਦੇ ਬਾਵਜੂਦ ਪੰਜਾਬ ਵਿਚ ਪਿਛਲੀਆਂ ਲੋਕ ਸਭਾ ਚੋਣਾਂ ਨਾਲੋਂ ਤਕਰੀਬਨ 5% ਘੱਟ ਲੋਕਾਂ ਨੇ ਵੋਟਾਂ ਪਾਈਆਂ।
ਕਿਸੇ ਵੀ ਚੋਣ ਵਿੱਚ ਹਰ ਉਮੀਦਵਾਰ ਲਈ ਆਪਣੀ ਸੀਟ ਮਹੱਤਵਪੂਰਨ ਹੁੰਦੀ ਹੈ ਪਰ ਨਿਰਪੱਖ ਤੇ ਸਮੂਹਿਕ ਤੌਰ ਤੇ ਵੇਖਿਆ ਜਾਵੇ ਤਾਂ ਕੁਝ ਸੀਟਾਂ ਦੂਜੀਆਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਹਨ।
ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਗਰਸ ਨੂੰ ਨਵੰਬਰ '84 ਦੀ ਸਿੱਖ ਨਸਲਕੁਸ਼ੀ 'ਤੇ ਗੰਧਲੀ ਰਾਜਨੀਤੀ ਕਰਨ ਲਈ ਕਰੜੇ ਹੱਥੀਂ ਲੈਂਦਿਆਂ ਦਲ ਖਾਲਸਾ ਨੇ ਕਿਹਾ ਹੈ ਕਿ ਦਵੇਂ ਹੀ ਰਾਜਨੀਤਿਕ ਪਾਰਟੀਆਂ ਦੇ ਦਾਮਨ ਉੱਪਰ ਨਿਰਦੇਸ਼ ਲੋਕਾਂ ਦੇ ਕਤਲ ਦੇ ਦਾਗ ਮੌਜੂਦ ਹਨ।
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਵੋਟਾਂ ਖਾਤਿਰ ਨਿਰੰਕਾਰੀ ਮਿਸ਼ਨ ਦੀ ਸਾਧਵੀ ਦੇ ਪੈਰਾਂ ‘ਤੇ ਮੱਥਾ ਟੇਕਣ ਵਾਲੇ ਗਠਜੋੜ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ...
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਬਾਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਗੁਰੂ ਦੋਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ‘ਨਿਰੰਕਾਰੀ ਮਿਸ਼ਨ’, ਜਿਨ੍ਹਾਂ ਨਾਲ ਸਾਂਝ ਰੱਖਣ ਤੋਂ ਅਕਾਲ ਤਖ਼ਤ ਸਾਹਿਬ ਨੇ ਸਿੱਖਾਂ ਨੂੰ ਮਨ੍ਹਾਂ ਕੀਤਾ ਹੈ, ਨਾਲ ਆਪਣੀ ਤੇ ਆਪਣੀ ਪਾਰਟੀ ਦੀ ਨੇੜਤਾ ਜਗ ਜਾਹਿਰ ਕਰ ਦਿੱਤੀ ਹੈ।
ਦੋ ਦਿਨ ਪਹਿਲਾਂ ਜਾਰੀ ਕੀਤੇ ਗਏ ਇਕ ਲਿਖਤੀ ਨੀਤੀ ਬਿਆਨ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ) ਵਿਚ ਅਜ਼ਾਦੀ ਪੱਖੀ ਸਿੱਖ ਜਥੇਬੰਦੀ ਦਲ ਖਾਲਸਾ ਨੇ ਕਿਹਾ ਹੈ ਕਿ ਭਾਰਤੀ ਹਕੂਮਤ ਤਹਿਤ ਹੋਣ ਵਾਲੀਆਂ ਚੋਣਾਂ ਵਿਚੋਂ ਸਿੱਖ ਨੂੰ ਇਕ ਕੌਮ ਵਜੋਂ ਕੋਈ ਪ੍ਰਾਪਤੀ ਨਹੀਂ ਹੋ ਸਕਦੀ।
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕਾਂ-ਪ੍ਰੋਫੈਸਰਾਂ ਦੀਆਂ ਚੋਣਾਂ ਚ ਡਿਊਟੀਆਂ ਲਾਉਣ ਦਾ ਵਿਰੋਧ ਕੀਤਾ ਹੈ ਅਤੇ ਇਸ ਬਾਰੇ ਸੂਬੇ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦਾ ਇਹ ਫ਼ੈਸਲਾ ਵਾਪਸ ਕਰਵਾਏ।
ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪੰਜਾਬ ਜਮਹੂਰੀ ਗੱਠਜੜ ਦੀ ਸਾਂਝੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਗੁਰਾਂ ਦੀ ਨਗਰੀ ਤਰਨਤਾਰਨ ਵਿਖੇ ਪੁੱਜ ਕੇ ਸ਼ਹਿਰ ਵਾਸੀਆਂ ਤੱਕ ਪਹੁੰਚ ਕੀਤੀ। ਵੱਖ ਵੱਖ ਬਜਾਰਾਂ ਵਿਚ ਦੀ ਤੁਰ ਕੇ ਉਨ੍ਹਾਂ "ਪੰਜਾਬ ਦੇ ਦੋਖੀਆਂ" ਨੂੰ ਹਰਾਉਣ ਦਾ ਸੱਦਾ ਦਿੱਤਾ।
Next Page »