ਸਿੱਖ ਜੱਥੇਬੰਦੀ ਦਲ ਖਾਲਸਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ( ਪੰਚ ਪ੍ਰਧਾਨੀ) ਦੇ ਸਹਿਯੋਗ ਨਾਲ ਸਿੱਖਾਂ ਨਾਲ ਭਾਰਤ ਵਿੱਚ ਕੀਤੇ ਜਾ ਰਹੇ ਸੰਵਿਧਾਨਿਕ ਵਿਤਕਰੇ, ਪੱਖਪਾਤ ਅਤੇ ਬੇਇਨਸਾਫੀ ਵਿਰੁੱਧ ਭਾਰਤੀ ਗਣਤੰਤਰ ਦਿਵਸ ਨੂੰ ਕਾਲਾ ਦਿਹਾੜਾ ਮਨਾਉਦਿਆਂ ਅੰਮ੍ਰਿਤਸਰ, ਜਲੰਧਰ, ਲਧਿਆਣਾ ਅਤੇ ਕੋਟ ਈਸੇ ਖਾਂ, (ਜਿਲਾ ਮੋਗਾ) ਵਿੱਚ ਰੋਸ ਰੈਲੀਆਂ ਕੀਤੀਆਂ।