ਨਵੰਬਰ 1984 'ਚ ਹੋਂਦ ਚਿੱਲੜ (ਹਰਿਆਣਾ) ’ਚ ਮਾਰੇ ਗਏ ਸਿੱਖਾਂ ਦੇ ਸੱਤ ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਪੀੜ੍ਹਤ ਪਰਿਵਾਰਾਂ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਨਾਲ ਇਨ੍ਹਾਂ ਸਿੱਖਾਂ ਦੀ ਪਛਾਣ ਹੋਈ ਹੈ। ਹੋਂਦ ਚਿੱਲੜ ਕਾਂਡ ’ਚ ਮਾਰੇ ਗਏ ਸਿੱਖਾਂ ’ਚ ਹਰਨਾਮ ਸਿੰਘ, ਹਰਜਾਪ ਸਿੰਘ, ਸੁਰਜੀਤ ਸਿੰਘ ਤੇ ਉਸ ਦੇ ਦੋ ਪੁੱਤਰਾਂ ਹਰਮਿੰਦਰ ਸਿੰਘ ਅਤੇ ਗੁਰਮੁਖ ਸਿੰਘ, ਕਰਮਜੀਤ ਕੌਰ ਅਤੇ ਹਰਮੀਤ ਕੌਰ ਸ਼ਾਮਲ ਹਨ। ਹੋਂਦ ਚਿੱਲੜ ਕਾਂਡ ’ਚ ਮਾਰੇ ਗਏ ਸਿੱਖਾਂ ਦੇ ਕੇਸਾਂ ਦੀ ਗਿਣਤੀ 43 ਹੋ ਗਈ ਹੈ।