ਅਮਰੀਕਾ ਵੱਲੋਂ ਇਰਾਕ ਦੇ ਹਵਾਈ ਅੱਡੇ ‘ਤੇ ਹਮਲਾ; ਮਰਨ ਵਾਲਿਆਂ ਵਿੱਚ ਇਰਾਨ ਦਾ ਫੌਜੀ ਜਨਰਲ ਸ਼ਾਮਿਲ

ਅੱਜ (3 ਜਨਵਰੀ ਨੂੰ) ਤੜਕਸਾਰ ਅਮਰੀਕਾ ਦੀ ਹਵਾਈ ਫੌਜ ਨੇ ਇਰਾਕ ਦੇ ਹਵਾਈ ਅੱਡੇ ਉੱਤੇ ਹਵਾਈ ਹਮਲਾ ਕੀਤਾ ਜਿਸ ਵਿੱਚ ਇਰਾਨ ਦਾ ਉੱਚ ਫੌਜੀ ਆਗੂ ਜਨਰਲ ਕਾਸਿਮ ਸੁਲੇਮਾਨੀ ਮਾਰਿਆ ਗਿਆ।

ਅਮਰੀਕਾ: 64 ਸਾਲਾ ਗੋਰੇ ਨੇ ਹੋਟਲ ਦੀ 32ਵੀਂ ਮੰਜ਼ਿਲ ਤੋਂ ਗੋਲੀਆਂ ਚਲਾ ਕੇ 58 ਬੰਦੇ ਮਾਰੇ

ਅਮਰੀਕੀ ਸ਼ਹਿਰ ਲਾਸ ਵੈਗਸ ਵਿੱਚ ਐਤਵਾਰ ਦੀ ਰਾਤ ਇਕ ਭਿਆਨਕ ਹਮਲੇ ਦੌਰਾਨ ਇਕ ਬੰਦੂਕਧਾਰੀ ਨੇ ਸੰਗੀਤ ਸਮਾਗਮ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਘੱਟੋ-ਘੱਟ 58 ਲੋਕਾਂ ਨੂੰ ਮਾਰ ਦਿੱਤਾ ਅਤੇ ਸੈਂਕੜੇ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਅਮਰੀਕੀ ਪੁਲਿਸ ਨੇ ਕਿਹਾ ਕਿ ਹਮਲਾਵਰ ਗੰਨਮੈਨ ਦੀ ਪਛਾਣ ਨੇਵਾਦਾ ਸੂਬੇ ਦੇ ਵਾਸੀ ਸਟੀਫਨ ਪੈਡੌਕ (64) ਵਜੋਂ ਹੋਈ ਹੈ, ਜਿਸ ਨੇ ਸੰਗੀਤਕ ਸਮਾਗਮ ਵਾਲੀ ਥਾਂ ਨੇੜਲੇ ਹੋਟਲ-ਜੂਆਖ਼ਾਨੇ ਮਾਂਡਲੇ ਬੇਅ ਦੀ 32ਵੀਂ ਮੰਜ਼ਲ ਤੋਂ ਗੋਲੀਆਂ ਚਲਾਈਆਂ।