ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਗੁ: ਰਾਮਸਰ ਦੀ ਘਟਨਾ ਕਰਕੇ ਪੁਲਿਸ ਨੂੰ ਮੱਕੜ ਖਿਲਾਫ ਲਿਖਤੀ ਸ਼ਿਕਾਇਤ

ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ‘ਸਾਨੁੰ ਯਕੀਨ ਹੋ ਚੱੁਕਾ ਹੈ ਕਿ ਕਮੇਟੀ ਇਸ ਮਾਮਲੇ ਵਿੱਚ ਸਿੱਖ ਕੌਮ ਨੂੰ ਇਨਸਾਫ ਦੇਣ ਤੋਂ ਪੂਰੀ ਤਰ੍ਹਾਂ ਆਕੀ ਹੈ। ਇਸ ਲਈ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਡਿਊਟੀ ਕਰਨ ਵਾਲੇ ਤੇ ਇਸ ਘਟਨਾ ਲਈ ਦੋਸ਼ੀ ਮੁਲਾਜਮਾਂ ਖਿਲਾਫ ਥਾਣਾ ਸੀ ਡਵੀਜਨ ਵਿਖੇ ਐਸ.ਪੀ. ਡਿਟੈਕਟਿਵ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਹੈ। ਇਸ ਮੌਕੇ ਭਾਈ ਮੇਜਰ ਸਿੰਘ ਪੰਡੋਰੀ ਵੀ ਮੌਜੂਦ ਸਨ।
