Tag Archive "federation-of-sikh-organizations-uk"

ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਵਲੋਂ ਭਾਈ ਰਣਜੀਤ ਸਿੰਘ ’ਤੇ ਹਮਲਾ ਮੰਦਭਾਗਾ ਕਰਾਰ

ਬਰਤਾਨੀਆ ਵਿਚ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਵਲੋਂ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ’ਤੇ ਹੋਏ ਹਮਲੇ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਗਿਆ।

ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਵਿਚ ਤਬਦੀਲੀ ਵਿਰੁਧ ਯੂ.ਕੇ. ਦੀਆਂ ਜਥੇਬੰਦੀਆਂ ਨੇ ਸਖਤ ਨੋਟਿਸ ਲਿਆ

ਦੁਬਈ ਅਤੇ ਵਰਜੀਨੀਆ ਵਿਖੇ ਅਰਦਾਸ ਨੂੰ ਬਦਲਣ, ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਵਿੱਚ ਤਬਦੀਲੀ ਕਰਨ ਅਤੇ ਨਿਤਨੇਮ ਦੀਆਂ ਬਾਣੀਆਂ ਨੂੰ ਬਦਲਣ ਦੀਆਂ ਘਟਨਾਵਾਂ ਦਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਵਲੋਂ ਸਖਤ ਨੋਟਿਸ ਲਿਆ ਗਿਆ।

“ਘੱਲੂਘਾਰਾ ਜੂਨ 84” ਦੀ ਵਰੇਗੰਢ ਮੌਕੇ ਬਰਤਾਨੀਆ ਵਿੱਚ ਮੁਜ਼ਾਹਰਾ 5 ਜੂਨ ਨੂੰ ਹੋਵੇਗਾ

ਭਾਰਤ ਸਰਕਾਰ ਵੱਲੋਂ ਟੈਂਕਾਂ ਅਤੇ ਤੋਪਾਂ ਨਾਲ ਫੌਜ ਦੁਆਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) 'ਤੇ ਕੀਤੇ ਗਏ ਖੂਨੀ ਘੱਲੂਘਾਰੇ ਦੀ ਯਾਦ ਅੰਦਰ ਲੰਡਨ ਵਿਖੇ ਬਰਤਾਨੀਆ ਦੀਆਂ ਸਮੂਹ ਸਿੱਖ ਜਥੇਬੰਦੀਆਂ ਵਲੋਂ 5 ਜੂਨ ਐਤਵਾਰ ਵਾਲੇ ਦਿਨ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ. ਕੇ. ਦੀ ਵਿਸ਼ੇਸ਼ ਇਕੱਤਰਤਾ ਨੂੰ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕੁਵੈਂਟਰੀ ਵਿਖੇ ਕੀਤੀ ਗਈ ।

ਲੰਡਨ ਵਿੱਚ ਜੂਨ 84 ਦੇ ਘੱਲੂਘਾਰੇ ਦੀ ਯਾਦ ਵਿੱਚ ਹੋਣ ਵਾਲੇ ਰੋਸ ਮੁਜਾਹਰੇ ਦੀ ਤਿਆਰੀ ਲਈ ਇਕੱਤਰਤਾ

ਭਾਰਤ ਸਰਕਾਰ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਫੌਜ ਦੁਆਰਾ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਖੂਨੀ ਘੱਲੂਘਾਰੇ ਦੀ ਯਾਦ ਅੰਦਰ ਲੰਡਨ ਵਿਖੇ ਬਰਤਾਨੀਆਂ ਦੀਆਂ ਸਮੂਹ ਸਿੱਖ ਜਥੇਬੰਦੀਆਂ ਵਲੋਂ 5 ਜੂਨ ਐਤਵਾਰ ਵਾਲੇ ਦਿਨ ਭਾਰੀ ਰੋਸ ਮਜਾਹਰਾ ਕੀਤਾ ਜਾ ਰਿਹਾ ਹੈ । ਇਸ ਸਬੰਧੀ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੀ ਵਿਸ਼ੇਸ਼ ਇਕੱਤਰਤਾ 16 ਐੱਪਰੈਲ ਸ਼ਨੀਚਰਵਾਰ ਨੂੰ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਕਾਵੈਂਟਰੀ ਵਿਖੇ ਕੀਤੀ ਗਈ ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਭਾਈ ਸ਼ਾਮ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸ਼ਾਮ ਸਿੰਘ ਦੀ ਮੌਤ ਨਾਲ ਸਿੱਖ ਕੌਮ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।ਜਿਹਨਾਂ ਨੇ ਆਪਣੀ ਜਿੰਦਗੀ ਦਾ ਲੰਬਾ ਅਰਸਾ ਪਾਕਿਸਤਾਨ ਸਥਿਤ ਗੁਰਦਵਾਰਾ ਸਹਿਬਾਨ ਦੀ ਸੇਵਾ ,ਸੰਭਾਲ ਅਤੇ ਪ੍ਰਬੰਧ ਵਿੱਚ ਖਾਸ ਯੋਗਦਾਨ ਪਾਇਆ ਹੈ । ਪਾਕਿਸਤਾਨ ਵਿੱਚ ਸਿੱਖੀ ਦਾ ਪ੍ਰਚਾਰ ਅਤੇ ਪਸਾਰ ਕਰਨ ਲਈ ਸਖਤ ਮਿਹਨਤ ਕੀਤੀ । ਅਖੀਰ ਅਕਾਲ ਪੁਰਖ ਵਾਹਿਗੁਰੂ ਵਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਖਰਚ ਕਰਦੇ ਹੋਏ ਅਕਾਲ ਚਲਾਣਾ ਕਰ ਗਏ ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ‘ਤੇ ਧਾਰਾ 302 ਅਧੀਨ ਮੁਕੱਦਮਾ ਚਲਾਇਆ ਜਾਵੇ

ਬੀਤੇ ਦਿਨੀ ਅੰਮ੍ਰਿਤਸਰ ਦੇ ਪਿੰਡ ਰਾਮਦੀਵਾਲੀ ਮੁਸਲਮਾਨਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਅਤੇ ਗੁਰਬਾਣੀ ਦੀਆਂ ਪਵਿੱਤਰ ਪੋਥੀਆਂ ਨੂੰ ਸ਼ਰਾਰਤੀ ਬੰਦਿਆਂ ਵੱਲੋਂ ਅਗਨ ਭੇਟ ਕੀਤੇ ਜਾਣ ਦੀ ਅਤਿ ਦੁਖਦਾਈ ਅਤੇ ਘਨੌਣੀ ਘਟਨਾ ਦੀ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ. ਕੇ. ਦੇ ਕੋਆਰਡੀਨੇਟਰਜ਼ ਸਖਤ ਨਿਖੇਦੀ ਕਰਦਿਆਂ ਦੋਸ਼ੀਆਂ 'ਤੇ ਧਾਰਾ 302 ਅਧੀਨ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ।

ਯੂ. ਕੇ. ਦੀ ਲੇਬਰ ਪਾਰਟੀ ਵੱਲੋਂ ਸਿੱਖਾਂ ਦੀ ਖੁੱਦ-ਮੁੱਖਤਿਆਰੀ ਲਈ ਭਰਵੀਂ ਹਮਾਇਤ: ਸਿੱਖ ਜਥੇਬੰਦੀਆਂ ਦਾ ਦਾਅਵਾ

ਕੌਂਸਲ ਆਫ਼ ਖਾਲਿਸਤਾਨ ਦੇ ਸੱਦੇ 'ਤੇ 26 ਜਨਵਰੀ 2016 ਨੂੰ ਯੂ. ਕੇ. ਦੀਆਂ ਪੰਥਕ ਜਥੇਬੰਦੀਆਂ ਅਤੇ ਪਾਰਲੀਮਾਨੀ ਖੁੱਦ-ਮੁੱਖਤਿਆਰੀ ਸੰਗਠਨ ਦੇ ਚੇਅਰਮੈਨ ਲੌਰਡ ਨਜ਼ੀਰ ਅਹਿਮਦ ਅਤੇ ਸਕੱਤਰ ਰਣਜੀਤ ਸਿੰਘ ਸਰਾਏ ਵੱਲੋਂ ਲੇਬਰ ਪਾਰਟੀ ਦੇ ਮੰਤਰੀ ਮੰਡਲ ਦੇ ਨਵੇਂ ਨਿਯੁਕਤ ਵਿਦੇਸ਼ ਵਿਭਾਗ ਦੇ ਨੁਮਾਇੰਦੇ ਫ਼ੇਬੀਅਨ ਹੈਮਿਲਟਨ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ ਗਈ ਜਿਸ ਵਿਚ ਕੌਂਸਲ ਆਫ਼ ਖਾਲਿਸਤਾਨ ਦੇ ਪ੍ਰਧਾਨ

ਭਾਰਤ ਸਰਕਾਰ ਵਲੋਂ ਇੰਗਲੈਂਡ ਦੇ ਸਿੱਖਾਂ ਖਿਲਾਫ ਪ੍ਰਚਾਰ ਝੂਠ ਦਾ ਪੁਲੰਦਾ: ਸਿੱਖ ਜਥੇਬੰਦੀਆਂ ਯੂ.ਕੇ

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵੱਲੋਂ ਭਾਰਤ ਸਰਕਾਰ ਵਲੋਂ ਇੰਗਲੈਂਡ ਦੇ ਸਿੱਖਾਂ ਖਿਲਾਫ ਪ੍ਰਚਾਰ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ ।

ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਲੰਡਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਮੋਦੀ ਖਿਲਾਫ ਰੋਹ ਭਰਪੁਰ ਮੁਜ਼ਾਹਰਾ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਰਤਾਨੀਆ ਫੇਰੀ ਸਮੇਂ ਸਿੱਖਾਂ ਵੱਲੋਂ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ।10 ਡਾਊਨਿੰਗ ਸਟਰੀਟ ਅਤੇ ਸੰਸਦ ਦੇ ਸਾਹਮਣੇ ਮੋਦੀ ਵਿਰੁੱਧ ਰੋਸ ਮੁਜ਼ਾਹਰੇ 'ਚ ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼ਨ ਸਿੱਖ ਫੈਡਰੇਸ਼ਨ ਯੂ. ਕੇ., ਦਲ ਖ਼ਾਲਸਾ, ਯੂਨਾਈਟਿਡ ਖ਼ਾਲਸਾ ਦਲ, 'ਆਵਾਜ਼', ਸੰਗਠਨਾਂ ਵੱਲੋਂ ਦਿੱਤੇ ਸੱਦੇ 'ਤੇ ਭਾਰੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ।

ਲੰਡਨ ਵਿੱਚ ਹੋਏ ਸਿੱਖ ਸੰਮੇਲਨ ਵਿੱਚ ਸਿੱਖ ਪਾਰਲੀਮੈਂਟ ,ਵਰਲਡ ਸਿੱਖ ਬੈਂਕ ਅਤੇ ਅੰਤਰਰਾਸ਼ਟਰੀ ਕੋਆਰਡੀਨੇਸ਼ਨ ਬਣਾਉਣ ਸਮੇਤ ਪਾਸ ਕੀਤੇ ਅੱਠ ਮਤੇ

ਵਿਦੇਸ਼ਾਂ ਦੀ ਧਰਤੀ ਤੇ ਪਹਿਲੀ ਵਾਰ ਇੰਗਲੈਂਡ ਵਿੱਚ 1 ਨਵੰਬਰ 2015 ਨੂੰ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿਖੇ ਵਿਸ਼ਵ ਪੱਧਰ ਦਾ ਸਿੱਖ ਸੰਮੇਲਨ ਹੋਇਆ ।ਜਿਸ ਵਿੱਚ ਯੂਰਪ ਭਰ ਦੇ ਦੇਸ਼ਾਂ ਤੋਂ ਇਲਾਵਾ ,ਕੈਨੇਡਾ,,ਅਸਟਰੇਲੀਆ ,ਨਿਊਜੀ਼ਲੈਂਡ,ਅਮਰੀਕਾ ਸਮੇਤ ਵੀਹ ਦੇਸ਼ਾਂ ਤੋਂ ਸਿੱਖ ਪ੍ਰਤੀਨਿਧਾਂ ਨੇ ਹਿੱਸਾ ਲਿਆ ।

« Previous PageNext Page »