ਅਮਰੀਕਾ ਦੇ ਸ਼ਹਿਰ ਉਥਾਹ ਵਿਚ ਸਥਿਤ ਸਿੱਖ ਭਾਈਚਾਰੇ ਨੇ 'ਰਾਸ਼ਟਰੀ ਮੀਡੀਆ ਮੁੰਹਿਮ' ਲਈ 125,000 ਡਾਲਰ ਦਾ ਫੰਡ ਇੱਕਠਾ ਕੀਤਾ ਹੈ ਜਿਸ ਦੀ ਮਦਦ ਨਾਲ ਅਮਰੀਕਾ ਵਿਚ ਸਿੱਖਾਂ ਅਤੇ ਸਿੱਖ ਧਰਮ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਵਰਣਨਯੋਗ ਹੈ ਕਿ ਉਥਾਹ ਸਿੱਖ ਕਮਿਊਨਟੀ ਜਿਸ ਵਿਚ ਕਿ 200 ਪਰਿਵਾਰ ਸ਼ਾਮਿਲ ਹਨ, ਨੇ ਇਹ ਫ਼ੰਡ ਇਕ ਸਮਾਗਮ ਦੌਰਾਨ ਇਕੱਠਾ ਕੀਤਾ ਹੈ।