ਖ਼ਰਾਬ ਮੌਸਮ ਕਾਰਨ ‘ਆਪ’ ਵੱਲੋਂ 25 ਸਤੰਬਰ ਨੂੰ ਮੁੱਖ ਮੰਤਰੀ ਰਹਾਇਸ਼ ਘੇਰਨ ਦਾ ਪ੍ਰੋਗਰਾਮ ਮੁਲਤਵੀ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਭਾਰੀ ਬਰਸਾਤ ਅਤੇ ਹੜ੍ਹਾਂ ਦੇ ਖ਼ਤਰੇ ਨੂੰ ਦੇਖਦਿਆਂ ਮੰਗਲਵਾਰ 25 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਘੇਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਂ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੀਨੀਅਰ ਆਗੂ ਅਤੇ ਵਿਧਾਇਕ […]

ਸਿੱਖਾਂ ਦੀਆਂ ਨਿਰਮਲ ਭਾਵਨਾਵਾਂ ਵੀ ਭਾਰਤੀ ਸਿਆਸਤਦਾਨਾਂ ਲਈ ਰਾਜਨੀਤੀ ਦੀ ਭੱਠੀ ਦਾ ਬਾਲਣ ਨੇ

1947 ਦੀ ਵੰਡ ਦੀ ਸਭ ਤੋਂ ਵੱਡੀ ਮਾਰ ਸਿੱਖਾਂ ਉੱਤੇ ਪਈ ਭਾਵੇਂ ਕਿ ਇਸ ਦਾ ਸੰਤਾਪ ਮੁਸਲਮਾਨਾਂ ਅਤੇ ਹਿੰਦੂਆਂ ਨੇ ਵੀ ਹੰਢਾਇਆ ਸੀ। ਸਿੱਖ ਨਾ ਸਿਰਫ ਆਪਣੇ ਮੁਲਕ ਤੋਂ ਵਿਰਵੇ ਰਹੇ ਬਲਕਿ ਸਿੱਖਾਂ ਦੀ ਅਬਾਦੀ ਦਾ ਬਹੁਤ ਵੱਡਾ ਹਿੱਸਾ ਆਪਣੇ ਪਵਿੱਤਰ ਗੁਰਧਾਮਾਂ ਦੇ ਦਰਸ਼ਨ-ਦਿਦਾਰ ਤੋਂ ਵੀ ਵਾਞਾ ਹੋ ਗਿਆ। ਧਾਰਮਕ-ਭਾਵਨਾਤਮਕ ਤੌਰ ਤੇ ਇਹ ਸਿੱਖਾਂ ਲਈ […]

ਬਾਦਲਾਂ ਨੂੰ ਫਰੀਦਕੋਟ ਰੈਲੀ ਦੀ ਇਜਾਜ਼ਤ ਮਿਲੀ, ਕੋਰਟ ਨੇ ਆਵਾਜਾਈ ਦੇ ਰਾਹ ਬਦਲੇ; ਸਿੱਖ ਧਿਰਾਂ ਵਲੋਂ ਵਿਰੋਧ ਦਾ ਐਲਾਨ

ਚੰਡੀਗੜ੍ਹ/ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਤ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਗੈਰਸਿਧਾਂਤਕ ਮੁਆਫੀ ਦਵਾਉਣ ਵਿਚ ਹੱਥ ਸਾਹਮਣੇ ਆਉਣ ਤੋਂ ਬਾਅਦ ਆਪਣੀ ਸ਼ਾਖ ਬਚਾਉਣ ਦਾ ਯਤਨ ਕਰ ਰਹੇ ਬਾਦਲ ਦਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਫਰੀਦਕੋਟ ਵਿਖੇ ਰੈਲੀ ਕਰਨ ਦੀ ਪ੍ਰਵਾਨਗੀ ਦੇ […]

ਕੈਪਟਨ ਦੀ ਢਿੱਲਮੱਠ ਅਤੇ ਮਿਲੀਭੁਗਤ ਕਾਰਨ ਦੋਸ਼ੀ ਕਾਨੂੰਨੀ ਪੈਂਤੜਿਆਂ ਦਾ ਸਹਾਰਾ ਲੈਣ ਲੱਗੇ: ਆਪ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਬਾਦਲ ਪਿਤਾ-ਪੁੱਤਰ, ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਹੋਰਨਾਂ ਨੂੰ ਸਿੱਧੇ ਤੌਰ ‘ਤੇ ਬਚਾਉਣ ਦਾ ਦੋਸ਼ ਦੁਹਰਾਉਂਦੇ ਹੋਏ ਕਿਹਾ ਕਿ  ਦੋਸ਼ੀਆਂ ਵਿਰੁੱਧ ਤੁਰਤ […]

ਕਾਂਗਰਸ ਦੇ ਬਾਰਾਂ ਸਾਲਾ ਰਾਜ ਦਾ ਜਿਕਰ ਕਿਓਂ ਨਹੀਂ ਕਰ ਸਕਦੇ ਅਕਾਲੀ? (ਗੁਰਪ੍ਰੀਤ ਸਿੰਘ ਮੰਡਿਆਣੀ)

ਅੱਜ ਕੱਲ ਟੀ.ਵੀ ਬਹਿਸਾਂ, ਰੈਲੀਆਂ ਅਤੇ ਪੰਚਾਇਤੀ ਚੋਣ ਜਲਸਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਇਹਦੇ ਨਾਲ ਤਾਅਲੁੱਕ ਰੱਖਣ ਵਾਲੇ ਗੋਲੀ ਕਾਂਡਾਂ ਦੀ ਚਰਚਾ ਵਿੱਚ ਸਿੱਧਮ ਸਿੱਧਾ ਦੋਸ਼ ਪਿਛਲੀ ਬਾਦਲ ਸਰਕਾਰ ਸਿਰ ਲਗਦਾ ਹੈ। ਕਾਂਗਰਸ ਕੋਲ ਅਕਾਲੀਆਂ ਦੇ ਖਿਲਾਫ਼ ਇਹ ਮੁੱਦਾ ਵੱਡੇ ਹਥਿਆਰ ਵਜੋਂ ਹੱਥ ਲੱਗਿਆ ਹੋਇਆ ਹੈ। ਪਰ ਬਹਿਸ ਦੀ ਹਰੇਕ ਸਟੇਜ ਤੇ ਕਾਂਗਰਸ ਦੇ ਇਸ ਦੋਸ਼ ਦੇ ਜਵਾਬ ਵਿੱਚ ਅਕਾਲੀਆਂ ਵੱਲੋਂ 34 ਸਾਲਾ ਬੈਂਕ ਛੱੜਪਾ ਮਾਰਕੇ ਜੂਨ ਚੁਰਾਸੀ ਅਤੇ ਨਵੰਬਰ ਚੁਰਾਸੀ ਚੇਤੇ ਕਰਾਉਂਦਿਆਂ ਕਾਂਗਰਸ ਨੂੰ ਬਰਾਬਰ ਦਾ ਜਵਾਬ ਦਿੱਤਾ ਜਾਂਦਾ ਹੈ। ਜੂਨ ਚੁਰਾਸੀ ਅਤੇ ਨਵੰਬਰ ਚੁਰਾਸੀ ਦੇ ਜੁਮੇਵਾਰ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਭਾਵੇਂ ਇਸ ਜਹਾਨ ਤੇ ਨਹੀਂ ਰਹੇ ਪਰ ਉਹ ਕਾਂਗਰਸ ਦੇ ਪ੍ਰਧਾਨ ਮੰਤਰੀ ਹੋਣ ਕਰਕੇ ਉਨਾਂ੍ਹ ਦੀ ਕੀਤੀ ਦੀ ਜੁਮੇਵਾਰੀ ਅੱਜ ਦੀ ਕਾਂਗਰਸ ਸਿਰ ਸੁੱਟੀ ਜਾਂਦੀ ਹੈ। ਹਾਲਾਂਕਿ ਆਪਦੇ ਪ੍ਰਧਾਨ ਮੰਤਰੀਆਂ ਦੇ ਇੰਨਾਂ ਐਕਸ਼ਨਾਂ ਦੀ ਜੁਮੇਵਾਰੀ ਤਾਂ ਮੌਜੂਦਾ ਕਾਂਗਰਸ ਨੂੰ ਓਟਣੀ ਹੀ ਪੈਣੀ ਹੈ। ਪਰ ਅਕਾਲੀਆਂ ਵੱਲੋਂ ਆਪਦੀ ਸਰਕਾਰ ਤੇ ਬੇਅਦਬੀ ਤੇ ਗੋਲੀਕਾਡਾਂ ਦੇ ਜਵਾਬ ਦੇਣ ਦੀ ਬਜਾਇ ਕਾਂਗਰਸ ਨੂੰ ਕਿਸੇ ਹੋਰ ਗੱਲ ਦੀ ਦੋਸ਼ੀ ਕਹਿ ਦੇਣ ਨਾਲ ਪਿਛਲੀ ਅਕਾਲੀ ਸਰਕਾਰ ਕਿਸੇ ਵੀ ਤਰਾ੍ਹ ਬਰੀ ਨਹੀਂ ਹੁੰਦੀ।

ਬਾਦਲ ਤੇ ਬਾਦਲ ਪਰਿਵਾਰ ਨੂੰ ਸਜ਼ਾ ਅਦਾਲਤਾਂ ਜਾਂ ਸਰਕਾਰਾਂ ਨਹੀਂ, ਸਿੱਖ ਸੰਗਤ ਸਿੱਖ ਕੌਮ ਦੀ ਕਚਹਿਰੀ ਵਿਚ ਦਵੇਗੀ: ਮਾਨ

ਫ਼ਤਹਿਗੜ੍ਹ ਸਾਹਿਬ: ਬੀਤੇ ਕਲ੍ਹ ਅਬੋਹਰ ਵਿਖੇ ਹੋੲੈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸੰਬੋਧਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆਂ ਖੁਦ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਗੱਲ ‘ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ […]

ਬੇਅਦਬੀ ਮਾਮਲੇ: ਪੰਜਾਬ ਸਰਕਾਰ ਵੱਲੋਂ ਗੱਲੀਂ-ਬਾਤੀਂ ‘ਸਖਤ ਕਾਰਵਾਈ’ ਜਾਰੀ

ਚੰਡੀਗੜ੍ਹ: ਪਿਛਲੀ ਬਾਦਲ-ਭਾਜਪਾ ਸਰਕਾਰ ਮੌਕੇ ਪੰਜਾਬ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਗੱਲੀਂ ਬਾਤੀ ਬਹੁਤ ਕੁਝ ਹੋ ਰਿਹਾ ਹੈ ਜੋ ਨਿਤ ਦਿਨ ਅਖਬਾਰਾਂ ਦੀਆਂ ਸੁਰਖੀਆਂ ਵੀ ਬਣ ਰਿਹਾ ਹੈ ਪਰ ਗੱਲਾਂ ਬਾਤਾਂ ਵਾਲੀ ਸਖਤ ਕਾਰਵਾਈ ਹਕੀਕੀ ਰੂਪ ਵਿਚ ਨਜ਼ਰੀਂ ਨਹੀਂ ਪੈ ਰਹੀ। ਪੰਜਾਬ ਵਿਧਾਨ ਸਭਾ ਵਿਚ ਦੋਸ਼ੀਆਂ ਦੇ […]

ਬੇਅਦਬੀ ਮਾਮਲੇ: ਪੰਜਾਬ ਸਰਕਾਰ ਦੀ ਕਾਰਵਾਈ ਕਰਨ ਦੀ ਇੱਛਾ ਸਵਾਲਾਂ ਦੇ ਘੇਰੇ ‘ਚ

ਚੰਡੀਗੜ੍ਹ: ਜਿੱਥੇ ਇਕ ਪਾਸੇ ਜੱਜ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦਾ ਜਾਂਚ ਲੇਖਾ ਸਾਹਮਣੇ ਆਉਣ ਤੋਂ ਬਾਅਦ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਖਿਲਾਫ ਕਾਰਵਾਈ ਕਰਨ ਲਈ ਸਰਕਾਰ ‘ਤੇ ਦਬਾਅ ਵੱਧ ਰਿਹਾ ਹੈ ਉੱਥੇ ਸਰਕਾਰ ਦੇ ਉੱਚ ਅਹੁਦੇਦਾਰਾਂ ਵਲੋਂ ਹਕੀਕੀ ਕਾਰਵਾਈ ਦੀ ਥਾਂ ਮਹਿਜ਼ ਇਲਜ਼ਾਮਬਾਜ਼ੀਆਂ ਅਤੇ ਬਿਆਨਬਾਜ਼ੀਆਂ ਦਾ ਦੌਰ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ […]

ਪੰਜਾਬ ਸਰਕਾਰ ਵਲੋਂ ਸੀ.ਬੀ.ਆਈ ਨੂੰ ਪਹਿਲਾਂ ਦਿੱਤੇ ਕੇਸ ਵਾਪਿਸ ਲੈਣ ਲਈ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਪੜਤਾਲ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਤੋਂ ਵਾਪਿਸ ਲੈਣ ਲਈ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਮਤੇ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੇ ਇਸ ਸਬੰਧ ਵਿੱਚ ਪਹਿਲਾਂ ਜਾਰੀ ਕੀਤੇ ਨੋਟੀਫਿਕੇਸ਼ਨਾਂ ਨੂੰ ਡੀ-ਨੋਟੀਫਾਈ ਕਰਨ ਵਾਸਤੇ ਨਵੇਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਹਨ ਤਾਂ ਜੋ ਜਾਂਚ ਦਾ ਇਹ […]

ਕੈਪਟਨ ਅਮਰਿੰਦਰ ਸਿੰਘ ਵਲੋਂ ਬੇਅਦਬੀ ਮਾਮਲਿਆਂ ਬਾਰੇ ਦਿੱਤੇ ਬਿਆਨ ਪਿਛਲੇ ਲੁਕਵੇਂ ਤੱਥਾਂ ਦੀ ਪੜਚੋਲ : ਜ਼ਰੂਰ ਸੁਣੋਂ

ਪਿਛਲੇ ਦਿਨੀੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਿੱਜੀ ਚੈਨਲ ਦੇ ਮੰਚ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪੰਜਾਬ ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਘਟਨਾਵਾਂ ਨੂੰ ਪਾਕਿਸਤਾਨੀ ਏਜੰਸੀ ਆਈ.ਐਸ.ਆਈ ਨਾਲ ਜੋੜਿਆ ਸੀ।