ਅਮਰੀਕਾ ਵਿੱਚ ਸਿੱਖਾਂ ‘ਤੇ ਹੁੰਦੇ ਨਸਲੀ ਹਮਲੇ ਗਲਤ ਪਛਾਣ ਕਾਰਨ ਹੁੰਦੇ ਹਨ ਅਤੇ ਸਿੱਖਾਂ ਨੂੰ ਨਸਲੀ ਨਫਰਤ ਦਾ ਸ਼ਿਕਾਰ ਹੁੰਦੇ ਪੈਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਬਾਲਟੀਮੋਰੇ ਮੈਰੀਲੈਂਡ ਵਿਖੇ ਇੱਕ ਮਸਜਿਦ ਵਿਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਭਾਰਤ ਵਿੱਚ ਚੱਲ ਰਹੇ ਹਿੰਦੂਵਾਦੀ ਕੱਟੜਤਾ ਅਤੇ ਫਿਰਕੂ ਰੂਝਾਨ ‘ਤੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਵੱਲੋਂ ਆਪਣੀ ਭਾਰਤ ਯਾਤਰਾ ਦੌਰਾਨ ਅਤੇ ਉਸ ਤੋਂ ਬਾਅਦ ਵਿੱਚ ਕੀਤੀਆਂ ਟਿੱਪਣੀਆਂ ਤੋਂ ਬਾਅਦ ਅੱਜ ਅਮਰੀਕਾ ਦੀ ਇੱਕ ਪ੍ਰਮੁੱਖ ਅਖ਼ਬਾਰ 'ਦੀ ਨਿਊਯਾਰਕ ਟਾਈਮਜ਼' ਵਿੱਚ ਅੱਜ 'ਮੋਦੀ ਦੀ ਖ਼ਤਰਨਾਕ ਚੁੱਪ' ਸਿਰਲੇਖ ਹੇਠ ਇੱਕ ਸੰਪਾਦਕੀ ਲਿਖਿਆ ਹੈ ।
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੇ ਬਹੁਚਰਚਿਤ ਅਮਰੀਕੀ ਸਮਾਗਮ 'ਨੈਸ਼ਨਲ ਪ੍ਰੇਅਰ ਬ੍ਰੇਕਫਾਸਟ' ਦੌਰਾਨ ਕਿਹਾ ਕਿ ਮਿਸ਼ੇਲ ਅਤੇ ਮੈਂ ਭਾਰਤ ਤੋਂ ਵਾਪਿਸ ਆਏ ਹਾਂ, ਭਾਰਤ ਬਹੁਤ ਹੀ ਸੁੰਦਰ ਅਤੇ ਬਹੁਤ ਹੀ ਭਿੰਨਤਾਵਾਂ ਭਰਿਆ ਦੇਸ਼ ਹੈ, ਪਰ ਪਿਛਲੇ ਕੁੱਝ ਸਾਲਾਂ ਦੌਰਾਨ ਇਕ ਧਰਮ ਦੇ ਲੋਕਾਂ ਵੱਲੋਂ ਦੂਸਰੇ ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਨਾਲ ਭਾਰਤ 'ਚ ਅਸਹਿਣਸ਼ੀਲਤਾ ਵਧੀ ਹੈ।
ਸੰਨ 2002 ਵਿੱਚ ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਗੁਜਰਾਤ ਵਿੱਚ ਮੁਸਲਮਾਨਾ ਦੇ ਹੋਏ ਕਤਲੇਆਮ ਕਰਕੇ ਅਮਰੀਕਾ ਨੇ ਹੁਣ ਤੱਕਨਰਿੰਦਰ ਮੋਦੀ ਨੂੰ ਅਮਰੀਕੀ ਵੀਜ਼ਾ ਨਹੀਂ ਸੀ ਦਿੱਤਾ। ਉਬਾਮਾ ਪ੍ਰਸ਼ਾਸ਼ਨ ਹੁਣ ਤੱਕ ਮੋਦੀ ਨੂੰ ਗੁਜਰਾਤ ਮੁਸਲਿਮ ਕਤਲੇਆਮ ਦਾ ਜ਼ਿਮੇਵਾਰ ਸਮਝਦਾ ਸੀ। ਪਿੱਛੇ ਜਿਹੇ ਮੋਦੀ ਨੂੰ ਅਮਰੀਕੀ ਵੀਜ਼ਾ ਦੇਣ ਦਾ ਵਿਰੋਧ ਕਰਨ ਵਾਲੇ ਅਮਰੀਕੀ ਕਾਂਗਰਸ ਦੇ ਮੈਬਰਾਂ ਗਿਣਤੀ ਵਿੱਚ ਵਾਧਾ ਹੋਇਆ ਸੀ, ਪਰ ਹੁਣ ਰਾਸ਼ਟਰਪਤੀ ਬਰਾਕ ਉਬਾਮਾ ਨੇ ਅਮਰੀਕੀ ਕਾਂਗਰਸ ਦੇ ਮੈਂਬਰਾਂ ਦੇ ਵਿਰੋਧ ਦੇ ਬਾਵਜ਼ੂਦ ਮੋਦੀ ਸਬੰਧੀ ਵੀਜ਼ਾ ਨੀਤੀ ਵਿੱਚ ਤਬਦੀਲੀ ਕੀਤੀ ਹੈ ।