Tag Archive "afghanistan"

ਪੰਜਸ਼ੀਰ ਘਾਟੀ ਉੱਤੇ ਤਾਲਿਬਾਨ ਦੇ ਕਬਜ਼ੇ ਪਿੱਛੇ ਕੀ ਕਾਰਨ ਰਹੇ?

ਅਫਗਾਨਿਸਤਾਨ ਦੇ ਉੱਤਰੀ ਹਿੱਸਿਆਂ ਵਿੱਚ ਤਾਜ਼ਿਕ ਕਬਾਈਲਾਈ ਅਗਵਾਈ ਵਾਲੇ 'ਉੱਤਰੀ ਗਠਜੋੜ' ਦਾ ਹੀ ਦਬਦਬਾ ਰਿਹਾ ਹੈ। ਰੂਸ ਦੀ ਘੁਸਪੈਠ ਵੇਲੇ ਵੀ ਇੱਥੇ ਉੱਤਰੀ ਗਠਜੋੜ ਦਾ ਹੀ ਕਬਜ਼ਾ ਕਾਇਮ ਰਿਹਾ ਸੀ ਅਤੇ ਇਹ ਖੇਤਰ ਲਾਲ ਫੌਜ ਦਾ ਕਬਰਿਸਤਾਨ ਸਾਬਿਤ ਹੋਇਆ ਸੀ। ਤਾਲਿਬਾਨ ਦੇ ਪਿਛਲੇ ਦੌਰ ਵੇਲੇ ਵੀ ਤਾਲਿਬਾਨ ਇਸ ਖੇਤਰ ਦਾ ਕਬਜ਼ਾ ਉੱਤਰੀ ਗਠਜੋੜ ਕੋਲੋਂ ਨਹੀਂ ਸਨ ਖੋਹ ਸਕੇ। ਪਰ, ਇਸ ਵਾਰ ਹਾਲਾਤ ਬਦਲ ਗਏ। ਲੰਘੇ ਮਹੀਨੇ ਅਫਗਾਨਿਸਤਾਨ ਉੱਤੇ ਕਾਬਜ਼ ਹੋਏ ਤਾਲਿਬਾਨ ਵੱਲੋਂ ਪੰਜਸ਼ੀਰ ਘਾਟੀ ਵਿਚੋਂ ਉੱਤਰੀ ਗਠਜੋੜ ਨੂੰ ਖਦੇੜ ਕੇ ਕਾਬਜ਼ ਹੋ ਜਾਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਸਵਾਲ ਇਹ ਹੈ ਕਿ ਇਸ ਵਾਰ ਅਜਿਹਾ ਕੀ ਵਾਪਰਿਆ ਕਿ ਉੱਤਰੀ ਖੇਤਰ ਵਿੱਚ ਮਜਬੂਤ ਰਿਹਾ ਇਹ ਗਠਜੋੜ ਤਾਲਿਬਾਨ ਕੋਲੋਂ ਪਛਾੜ ਖਾ ਗਿਆ ?

ਅਫਗਾਨਿਸਤਾਨ ਉੱਤੇ ਤਾਲਿਬਾਨ ਦਾ ਕਬਜ਼ਾ: ਕੌਮਾਂਤਰੀ ਅਤੇ ਖੇਤਰੀ ਸੰਭਾਵਨਾਵਾਂ ਉੱਤੇ ਇੱਕ ਨਜ਼ਰ

ਚੀਨ ਅਫਗਾਨਿਸਤਾਨ ਵਿੱਚੋਂ ਅਮਰੀਕਾ ਦੇ ਬਾਹਰ ਨਿੱਕਲਣ ਦੇ ਮੌਕੇ ਨੂੰ ਇਸ ਖਿੱਤੇ ਵਿੱਚ ਆਪਣਾ ਪ੍ਰਭਾਵ ਵਧਾਉਣ ਅਤੇ ਉਸ ਰਾਹੀਂ ਦੋ ਵੱਡੇ ਰਣਨੀਤਕ ਨਿਸ਼ਾਨੇ ਸਰ ਕਰਨ ਲਈ ਵਰਤਣਾ ਚਾਹੁੰਦਾ ਹੈ। ਚੀਨ ਆਪਣੇ 'ਬੈਲਟ ਐਂਡ ਰੋਡ' ਉੱਦਮ ਨੂੰ ਅਫਗਾਨਿਸਤਾਨ ਤੱਕ ਵਧਾਉਣਾ ਚਾਹੁੰਦਾ ਹੈ ਜਿਸ ਨਾਲ ਚੀਨ ਨੂੰ ਪੱਛਮੀ ਏਸ਼ੀਆ ਤੱਕ ਜ਼ਮੀਨੀ ਲਾਂਘਾ ਮਿਲ ਜਾਵੇਗਾ। ਹਾਲਾਤ ਨੂੰ ਆਪਣੇ ਪੱਖ ਵਿੱਚ ਰੱਖਣ ਲਈ ਚੀਨ ਰੂਸ, ਪਾਕਿਸਤਾਨ ਅਤੇ ਈਰਾਨ ਦੀ ਤਿਕੱੜੀ ਰਾਹੀਂ ਕੰਮ ਕਰ ਰਿਹਾ ਹੈ। ਤੁਰਕੀ ਵੀ ਛੇਤੀ ਇਸ ਗੁੱਟ ਦਾ ਹਿੱਸਾ ਬਣ ਸਕਦਾ ਹੈ।

ਕਾਬੁਲ ਸਥਿਤ ਗੁਰਦੁਆਰਾ ਸਾਹਿਬ ਉੱਤੇ ਹਮਲੇ ਹੋਇਆ; ਚਾਰ ਜੀਆਂ ਦੀ ਮੌਤ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਅਤੇ ਬੰਬਾਂ ਨਾਲ ਆਤਮਘਾਤੀ ਹਮਲਾ ਕਰਨ ਦੀਆਂ ਖਬਰਾਂ ਆ ਰਹੀਆਂ ਹਨ। ਹਮਲੇ ਵੇਲੇ ਕਰੀਬ 150 ਸਿੱਖ ਗੁਰਦੁਆਰਾ ਸਾਹਿਬ ਵਿਖੇ ਹਨ। ਹਮਲਾ ਹੋਣ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਦੇ ਅੰਦਰਲੇ ਕਮਰਿਆਂ ਵਿਚ ਲੁਕ ਕੇ ਹਮਲੇ ਤੋਂ ਬਚ ਰਹੇ ਸਨ।