Site icon Sikh Siyasat News

ਸੁਨਾਮ ਰੇਲਵੇ ਸਟੇਸ਼ਨ ਦਾ ਨਾਮ ਪੰਜਾਬੀ ਵਿੱਚ ਸਿਖ਼ਰ ’ਤੇ, ਰੇਲਵੇ ਪੰਜਾਬ ਦੇ ਸਾਰੇ ਸਟੇਸ਼ਨਾਂ ਦੇ ਨਾਮ ਪੰਜਾਬੀ ਵਿੱਚ ਕਰੇਗਾ

ਚੰਡੀਗੜ: ਸੁਨਾਮ ਰੇਲਵੇ ਸਟੇਸ਼ਨ ਦਾ ਨਾਮ ਪੰਜਾਬੀ ਵਿੱਚ ਸਿਖ਼ਰ ’ਤੇ ਲਿਖ ਕੇ ਰੇਲਵੇ ਨੇ ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਦਿੱਤਾ ਹੈ। ਆਰਟੀਆਈ ਪਾਉਣ ਵਾਲੇ ਜਤਿੰਦਰ ਜੈਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਕੰਮ ਲਈ ਕਾਫੀ ਸੰਘਰਸ਼ ਕਰਨਾ ਪਿਆ ਹੈ।

ਸੁਨਾਮ ਦੇ ਰੇਲਵੇ ਸਟੇਸ਼ਨ ਦੇ ਬੋਰਡ ਨੂੰ ਅੰਤਿਮ ਛੋਹਾਂ ਦਿੱਤੇ ਜਾਣ ਦਾ ਦ੍ਰਿਸ਼।

ਜੈਨ ਨੇ ਦੱਸਿਆ ਕਿ ਉਨ੍ਹਾਂ ਨੇ ਆਰਟੀਆਈ ਤਹਿਤ ਰੇਲਵੇ ਤੋਂ ਰਾਜ ਭਾਸ਼ਾ ਐਕਟ 1963 ਦਾ ਹਵਾਲਾ ਦੇ ਕੇ ਜਾਣਕਾਰੀ ਮੰਗੀ ਸੀ ਕਿ ਪੰਜਾਬ ਦੇ ਅਜਿਹੇ ਸਾਰੇ ਰੇਲਵੇ ਸਟੇਸ਼ਨਾਂ ਦੇ ਨਾਮ ਦੱਸੇ ਜਾਣ, ਜਿਨ੍ਹਾਂ ’ਤੇ ਰੇਲਵੇ ਸਟੇਸ਼ਨ ਦਾ ਨਾਮ ਲਿਖਣ ਲੱਗਿਆਂ ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੀ ਗਈ ਹੈ ਅਤੇ ਜੇਕਰ ਪੰਜਾਬੀ ਭਾਸ਼ਾ ਨੂੰ ਪਹਿਲ ਨਹੀਂ ਦਿੱਤੀ ਗਈ ਤਾਂ ਕੀ ਇਹ ਰਾਜ ਭਾਸ਼ਾ ਸੋਧ ਐਕਟ 1969 ਦੀ ਉਲੰਘਣਾ ਨਹੀਂ ਹੈ?

ਉਨ੍ਹਾਂ ਦੱਸਿਆ ਕਿ ਰੇਲਵੇ ਨੇ ਇਸ ਆਰਟੀਆਈ ਦਾ ਜਵਾਬ ਦੇਣ ਤੋਂ ਪਹਿਲਾਂ ਪੰਜਾਬੀ ਭਾਸ਼ਾ ਨੂੰ ਪਹਿਲ ਦੇਣਾ ਬਿਹਤਰ ਸਮਝਿਆ।ਇਸ ਦੀ ਸ਼ੁਰੂਆਤ ਸੁਨਾਮ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਬੋਰਡ ’ਤੇ ਪੰਜਾਬੀ ਭਾਸ਼ਾ ਨੂੰ ਸਿਖ਼ਰਲਾ ਸਥਾਨ ਦੇ ਕੇ ਕੀਤੀ ਗਈ। ਆਰਟੀਆਈ ਆਰਟੀਆਈ ਪਾਉਣ ਵਾਲੇ ਜਤਿੰਦਰ ਜੈਨ ਅਨੁਸਾਰ ਰੇਲਵੇ ਅਧਿਕਾਰੀ ਦਿਲੀਪ ਯਾਦਵ ਦਾ ਕਹਿਣਾ ਹੈ ਕਿ ਰੇਲਵੇ ਜਲਦ ਹੀ ਸਾਰੇ ਸਟੇਸ਼ਨਾਂ ’ਤੇ ਪੰਜਾਬੀ ਭਾਸ਼ਾ ਨੂੰ ਪ੍ਰਮੁੱਖਤਾ ਦੇਣ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version