ਅੰਮ੍ਰਿਤਸਰ ( 22 ਫਰਵਰੀ, 2016): ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੌਲੀ ਨੇ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉੱਪ ਮੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਸ਼ੋਸ਼ਲ਼ ਮੀਡੀਆ ‘ਤੇ ਖਾਲਿਸਤਾਨ ਦੀ ਹਮਾਇਤ ਵਿੱਚ ਪ੍ਰਚਾਰ ਕਰਨ ਵਾਲਿਆ ਖਿਲਾਫ ਭਾਰਤ ਦੇ ਘਰੇਲੂ ਮੰਤਰੀ ਤੋਂ ਕਾਰਵਾਈ ਦੀ ਮੰਗ ਕਰਨ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਉਨ੍ਹਾਂ ਆਪਣੇ ਫੇਸਬੁੱਕ ਖਾਤੇ ‘ਤੇ ਸੁਖਬੀਰ ਬਾਦਲ ਦੀ ਇਸ ਕਾਰਵਾਈ ‘ਤੇ ਨਾਰਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ “ ਮੈ ਸ੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸ:ਸੁਖਬੀਰ ਸਿੰਘ ਬਾਦਲ ਨੁੰ ਅਪੀਲ ਕਰਦਾ ਹਾ ਕਿ ਸ੍ਰੋਮਣੀ ਅਕਾਲੀ ਦੱਲ ਆਪਣੀ ਨੀਤੀ ਅਨੁਸਾਰ ਭਾਵੇ ਖਾਲਸਤਾਨ ਮੰਗੇ ਜਾ ਨਾ ਮੰਗੇ !ਇਹ ਫੈਸਲਾ ਸ੍ਰੋਮਣੀ ਅਕਾਲੀ ਦੱਲ ਦਾ ਆਪਣਾ ਹੈ !ਪ੍ਰੰਤੁੰ ਕਿਸੇ ਪੰਥਕ ਧਿਰ ਜਾ ਕਿਸੇ ਸਿੱਖ ਵੱਲੋ ਖਾਲਸਤਾਨ ਦੀ ਮੰਗ ਦਾ ਸ੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਵੱਲੋ ਵਿਰੋਧ ਕਰਨਾ ਬਿੱਲਕੁੱਲ ਹੀ ਗਲਤ ਹੈ।
ਉਨ੍ਹਾਂ ਸੁਖਬੀਰ ਬਾਦਲ ਨੂੰ ਇਤਿਹਾਸ ਜਾਣਕਾਰੀ ਲੈਣ ਅਤੇ ਸਿੱਖੀ ਮਨ ਦੀ ਥਾਹ ਪਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ “ਮੈਨੁੰ ਲਗਦਾ ਹੈ ਕਿ ਸ:ਸੁਖਬੀਰ ਸਿੰਘ ਬਾਦਲ ਨੁੰ ਸ੍ਰੋਮਣੀ ਅਕਾਲੀ ਦੱਲ ਦੇ ਇਤਹਾਸ ਦੇ ਨਾਲ ਨਾਲ ਸਿੱਖ ਇਤਹਾਸ ਅਤੇ ਸਿੱਖ ਸਹਿਕੀ ਦੀ ਭਰਭੂਰ ਜਾਣਕਾਰੀ ਲੈਣੀ ਚਾਹੀਦੀ ਹੈ ਜਾ ਫਿਰ ਪੰਥਕ ਮਸਲਿਆ ਸਬੰਧੀ ਭਰਭੂਰ ਜਾਣਕਾਰੀ ਰੱਖਣ ਵਾਲੇ ਦੋ ਚਾਰ ਪੰਥਕ ਸਲਾਹਕਾਰ ਰੱਖਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ “ਉਸ ਤੋ ਵੀ ਵੱਧ ਅਫਸੋਸ ਇਸ ਗੱਲ ਦਾ ਹੈ ਜਦੋਂ ਉਹਨਾ ਨੇ ਕੇਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਕੋਲ ਇਹ ਸਿਕਾਇਤ ਕੀਤੀ ਕਿ ਸੋਸਲ ਮੀਡੀਏ ਉੱਤੇ ਖਾਲਿਸਤਾਨ ਦਾ ਪਰਚਾਰ ਕਰਨ ਵਾਲਿਆ ਵਿਰੂਧ ਸਖਤ ਕਾਰਵਾਈ ਕੀਤੀ ਜਾਵੇ ”।
ਸ੍ਰ. ਪੰਜੌਲੀ ਨੇ ਅੱਗੇ ਕਿਹਾ ਕਿ “ਮੈ ਸ:ਸੁਖਬੀਰ ਸਿੰਘ ਬਾਦਲ ਹੋਰਾ ਦੇ ਧਿਆਨ ਵਿੱਚ ਲਿਅਊਣਾ ਚਹੁਦਾ ਹਾ ਕਿ 10 ਮਾਰਚ 1946 ਵਿੱਚ ਸ੍ਰੋਮਣੀ ਗੂ :ਪ੍ਰਬੰਧਕ ਕਮੇਟੀ ਪਹਿਲਾ ਹੀ ਆਪਣੇ ਇੱਕ ਸਲਾਨਾ ਜਨਰਲ ਇਜਲਾਸ ਵਿੱਚ ਸਿੱਖ ਹੋਮਲੈਡ ਦਾ ਮਤਾ ਪਾਸ ਕਅਤੇ 21ਮਾਰਚ 1946 ਨੁੰ ਸ੍ਰੋਮਣੀ ਅਕਾਲੀ ਦੱਲ ਨੇ ਵੀ ਵੱਖਰੀ ਸਿੱਖ ਸਟੇਟ ਦੇ ਹੱਕ ਵਿੱਚ ਮਤਾ ਪਾਸ ਕੀਤਾ ਸੀ ,ਉਸ ਸਮੇ ਮਾਸਟਰ ਤਾਰਾ ਸਿੰਘ ਜੀ ਅਤੇ ਸ: ਬਲਦੇਵ ਸਿੰਘ ਵੀ ਹਾਜਰ ਸਨ ।ਪਾਸ ਕੀਤੇ ਗਏ ਇਹ ਮਤੇ ਦੋਵੇ ਜਦੇਬੰਦੀਆ ਵੱਲੋ ਅੱਜ ਤੱਕ ਵਾਪਸ ਨਹੀ ਲਏ ਗਏ ਅਤੇ ਨਾ ਹੀ ਰੱਦ ਕੀਤੇ ਗਏ ਹਨ”।
ਉਨ੍ਹਾਂ ਕਿਹਾ ਕਿ “ਸ੍ਰੋਮਣੀ ਅਕਾਲੀ ਦੱਲ ਨੇ ਖਾਲਸਤਾਨ ਦੀ ਮੰਗ ਨਹੀ ਕਰਨੀ ਨਾ ਕਰੇ ਪ੍ਰੰਤੂ ਖਾਲਸਤਾਨ ਦੀ ਮੰਗ ਕਰਨ ਦਾ ਵਿਰੋਧ ਨਹੀ ਕਰਨਾ ਚਾਹੀਦਾ।ਸ:ਸੁਖਬੀਰ ਸਿੰਘ ਬਾਦਲ ਪਰਧਾਨ ਸ੍ਰੋਮਣੀ ਅਕਾਲੀ ਦੱਲ ਨੁੰ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਦੁਨੀਆ ਅੰਦਰ ਹਰ ਕੌਮ ਅਜਾਦੀ ਚਹੁਦੀ ਹੈ ਅਤੇ ਆਪਣਾ ਰਾਜ ਚਹੁੱਦੀ ਹੈ ਜਿਸ ਰਾਜ ਅੰਦਰ ਉਸ ਦਾ ਧਰਮ ਅਤੇ ਉਸ ਦਾ ਸਭਿਆਚਾਰ ਪਰਫੂਲਤ ਰਹੇ ।ਜਿਸ ਰਾਜ ਅੰਦਰ ਉਸ ਦੀ ਵੱਖਰੀ ਪਛਾਣ ਕਾਇਮ ਰਹੇ।
ਇਸ ਪ੍ਰਤੀ ਸਫਲਤਾ ਕਦੋ ਮਿਲਦੀ ਇਹ ਵੱਖਰੀ ਗੱਲ ਹੈ ਪ੍ਰੰਤੂ ਕਿਸੇ ਕੋਮ ਜਾ ਕਿਸੇ ਵਿਆਕਤੀ ਵੱਲੋ ਅਜਾਦੀ ਦੇ ਵਿਚਾਰਾ ਦਾ ਵਿਰੋਧ ਕਰਨਾ ਤਾ ਬਿਲਕੁੱਲ ਹੀ ਗਲਤ ਹੈ। ਇਸ ਲਈ ਸ:ਸੁਖਬੀਰ ਸਿੰਘ ਬਾਦਲ ਨੁੰ ਆਪਣਾ ਇਹ ਬਿਆਨ ਵਾਪਸ ਲੈ ਲੈਣਾ ਚਾਹੀਦਾ ਹੈ ਕਿਊਕਿ ਉਹਨਾ ਦਾ ਬਿਆਨ ਕੌਮੀ ਭਾਵਨਾਵਾ ਦੇ ਬਿੱਲਕੁੱਲ ਉਲਟ ਹੈ ।
ਉਨਾਂ ਆਪਣੇ ਫੇਸਬੁੱਕ ਖਾਤੇ ‘ਤੇ ਲਿਖੇ ਮਜ਼ਮੂਨ ਦੀ ਸਮਾਪਤੀ ਸਿੱਖ ਇਨਕਲਾਬ ਜਿੰਦਾਬਾਦ ਦੇ ਨਾਅਰੇ ਨਾਲ ਕੀਤੀ।