Site icon Sikh Siyasat News

ਰੋਡਵੇਜ਼ ਬੱਸਾਂ ਪਟਨਾ ਸਾਹਿਬ ਭੇਜਣ ਦੇ ਖਿਲਾਫ ਟਰਾਂਸਪੋਰਟ ਮੁਲਜ਼ਮਾਂ ਨੇ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ

ਚੰਡੀਗੜ੍ਹ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਨੇ ਇਹ ਫੈਸਲਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਯਾਤਰੀਆਂ ਨੂੰ ਲੈ ਕੇ ਪੰਜਾਬ ਤੋਂ ਪਟਨਾ ਸਾਹਿਬ ਨਹੀਂ ਜਾਣਗੇ। ਰੋਡਵੇਜ਼ ਮੁਲਾਜ਼ਮਾਂ ਨੇ ਅੱਜ ਭਾਰਤ ਦੇ ਚੋਣ ਕਮਿਸ਼ਨ ਨੂੰ ਪੰਜਾਬ ਸਰਕਾਰ ਦੇ ਇਸ ਫੈਸਲੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ।

ਰੋਡਵੇਜ਼ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਨਾਂ ਹੇਠ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਟਰਾਂਸਪੋਰਟ ਸਿਸਟਮ ਆਰਥਕ ਤੌਰ ‘ਤੇ ਅਪਾਹਜ ਹੋ ਜਾਏਗਾ ਸਗੋਂ ਪੰਜਾਬ ਰੋਡਵੇਜ਼ ਦੇ ਸੈਂਕੜੇ ਰੂਟ ਪ੍ਰਭਾਵਤ ਹੋਣਗੇ ਅਤੇ ਇਸ ਨਾਲ ਵਿਦਿਦਆਰਥੀਆਂ ਅਤੇ ਸਰਕਾਰੀ ਮੁਲਾਜ਼ਮਾਂ ਦਾ ਵੀ ਵੱਡਾ ਨੁਕਸਾਨ ਹੋਏਗਾ।

ਪ੍ਰਤੀਕਾਤਮਕ ਤਸਵੀਰ

ਚਿੱਠੀ ‘ਚ ਅੱਗੇ ਲਿਖਿਆ ਗਿਆ ਇਹ ਸਾਰਾ ਕੁਝ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਵੋਟਰਾਂ ਨੂੰ ਭਰਮਾਉਣ ਲਈ ਕੀਤਾ ਜਾ ਰਿਹਾ ਹੈ।

ਰੋਡਵੇਜ਼ ਮੁਲਾਜ਼ਮ ਯੂਨੀਅਨ ਦੇ ਜਨਰਲ ਸਕੱਤਰ ਜਗਦੀਸ਼ ਚਹਿਲ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਰੋਡਵੇਜ਼ ਦੀਆਂ 210 ਬੱਸਾਂ ਇਸ ਕੰਮ ਲਾਈਆਂ ਗਈਆਂ ਹਨ ਅਤੇ ਤਕਰੀਬਨ ਇੰਨੀਆਂ ਹੀ ਬੱਸਾਂ ਪੀ.ਆਰ.ਟੀ.ਸੀ. ਦੀਆਂ ਵੀ ਇਸੇ ਕੰਮ ਬਿਨਾਂ ਕਿਸੇ ਪੈਸੇ ਤੋਂ ਲਾਈਆਂ ਗਈਆਂ ਹਨ। ਅਤੇ ਹਾਲੇ ਤਕ ਇਸ ਲਈ ਕੋਈ ਪੈਸਾ ਮੁਹੱਈਆ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਫੈਸਲਾ ਕਾਨੂੰਨ ਨੂੰ ਛਿੱਕੇ ਟੰਗ ਕੇ ਲਿਆ ਗਿਆ ਹੈ।

ਚਹਿਲ ਨੇ ਅੱਗੇ ਕਿਹਾ ਕਿ ਇਨ੍ਹਾਂ ਬੱਸਾਂ ਲਈ ਕੋਈ ਖਾਸ ਸੁਰੱਖਿਆ ਦੇ ਇੰਤਜ਼ਾਮ ਨਹੀਂ ਕੀਤੇ ਗਏ, ਅਜਿਹੇ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

State Transport Staff Approaches EC Over Buses To Patna Sahab Says Media Reports …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version