ਚੰਡੀਗੜ੍ਹ: ਬਹਿਬਲ ਕਲਾਂ ਗੋਲੀਕਾਂਡ ‘ਚ ਨਾਮਜ਼ਦ ਸਾਬਕਾ ਡੀਜੀਪੀ ਚਰਨਜੀਤ ਸ਼ਰਮਾ ਨੂੰ ਅੱਜ ਐਤਵਾਰ ਦੀ ਸਵੇਰ ਹੁਸ਼ਿਆਰਪੁਰ ਤੋਂ ਗਿਰਫ਼ਤਾਰ ਕਰ ਲਿਆ ਗਿਆ ਹੈ।
ਇਹਨਾਂ ਮਾਮਲਿਆਂ ਗੋਲੀਕਾਂਡ ਅਤੇ ਬੇਅਦਬੀ ਦੀ ਜਾਂਚ ਕਰ ਰਹੇ ਖਾਸ ਜਾਂਚ ਦਲ ਨੇ ਅੱਜ ਸਵੇਰ 2.30 ਵਜੇ ਚਰਨਜੀਤ ਸ਼ਰਮਾ ਦੇ ਘਰ ਛਾਪਾ ਮਾਰ ਕੇ ਉਸ ਨੂੰ ਗਿਰਫ਼ਤਾਰ ਕੀਤਾ ਹੈ।
ਚਰਨਜੀਤ ਸ਼ਰਮਾ ਨੂੰ ਨੌਕਰੀ ਤੋਂ ਪਹਿਲਾਂ ਹੀ ਬਰਖਾਸਤ ਕੀਤਾ ਜਾ ਚੁੱਕਿਆ ਹੈ।
ਜਿਕਰਯੋਗ ਹੈ ਕਿ ਬਹਿਬਲ ਕਲਾਂ ਸਾਕਾ, ਜਿਸ ਵਿੱਚ ਪੁਲਸ ਵਲੋਂ ਸੰਗਤ ਉੱਤੇ ਗੋਲੀਬਾਰੀ ਕਰਕੇ ਦੋ ਸਿੰਘ ਸ਼ਹੀਦ ਕਰ ਦਿੱਤੇ ਗਏ ਸਨ, ਵਿਚ ਸ਼ਰਮਾ ਨੇ ਹੋਰ ਤਿੰਨ ਪੁਲਸ ਮੁਲਾਜ਼ਮਾਂ ਸਮੇਤ ਪੰਜਾਬ ਹਰਿਆਣਾ ਹਾਈਕੋਰਟ ਵਿਚ ਬਚਾਅ ਲਈ ਅਰਜੀ ਦਿੱਤੀ ਸੀ ਜੋ ਕਿ 24 ਜਨਵਰੀ ਨੂੰ ਅਦਾਲਤ ਵਲੋਂ ਖਾਰਜ ਕਰ ਦਿੱਤੀ ਗਈ।