ਬਟਾਲਾ (12 ਮਈ, 2015): ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋ ਸਿੱਖ ਕੌਮ ਨੂੰ 4 ਬੱਚੇ ਪੈਦਾ ਕਰਨ ਦੀ ਨਸੀਹਤ ਦੇਣ ਵਾਲੇ ਬਿਆਨ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਸਿੰਘ ਸਾਹਿਬ ਨੂੰ ਕਿਹਾ ਵੱਧ ਬੱਚੇ ਪੈਦਾ ਕਰਕੇ ਗਿਣਤੀਆਂ ਦੇ ਚੱਕਰ ਵਿੱਚ ਪੈਣ ਦੀ ਜਗ੍ਹਾ ਸਿੱਖੀ ਸਪਿਰਟ ਪੈਦਾ ਕਰਨੀ ਜਿਆਦਾ ਜਰੂਰੀ ਹੈ|
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ਼੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਿੰਘ ਸਾਹਿਬ ਨੂੰ ਹਿੰਦੂ ਫਿਰਕਾਪ੍ਰਸਤ ਦੇ ਬਿਆਨਾਂ ਦੀ ਰੀਸ ਕਰਦਿਆਂ ਇਹ ਕਹਿਣਾ ਕਿ ਸਿੱਖਾਂ ਦੀ ਘੱਟ ਗਿਣਤੀ ਵਿੱਚ ਵਾਧਾ ਕਰਨ ਲਈ ਚਾਰ ਬੱਚੇ ਪੈਦਾ ਕਰਨਾ ਜਰੂਰੀ ਹੈ|ਕੌਈ ਜਿਆਦਾ ਵਜਨ ਵਾਲੀ ਦਲੀਲ ਨਹੀਂ ਕਿਉਂਕਿ ਸਿੱਖ ਕੌਮ ਇਕ ਪਵਿੱਤਰ ਅਤੇ ਨਿਰਭੈਅ ਸੌਚ ਦਾ ਨਾਮ ਹੈ|
ਲੇਕਿਨ ਮੌਜੂਦਾ ਸਮੇਂ ਵਿਚ ਬੁਜ਼ਦਿਲ ਅਤੇ ਮੋਕਾਪਸਤ ਲੀਡਰਸ਼ਿਪ ਦੇ ਕਾਰਣ ਸਿੱਖ ਕੌਮ ਵੱਡੇ ਹਿੱਸੇ ਅੰਦਰ ਸਿੱਖੀ ਸੌਚ, ਜਜ਼ਬਾ, ਦਲੇਰੀ ਦੀ ਜਗ੍ਹਾ ਸੁਆਰਥ ਅਤੇ ਨਫਰਤ ਦਾ ਭਾਰੂ ਹੋਣਾ ਇਹ ਗੱਲ ਸੋਚਣ ਲਈ ਮਜਬੂਰ ਕਰਦਾ ਹੈ|
ਸਿੱਖ ਕੌਮ ਨੇ ਪੁਰਾਤਨ ਗੁਰਸਿੱਖਾਂ ਦੇ ਪੈਰ ਚਿੰਨ੍ਹਾਂ ਤੇ ਚੱਲ ਕੇ 21 ਵੀ ਸਦੀ ਵਿਚ ਆਪਣੇ ਬਹਾਦਰ ਪੁਣੇ ਅਤੇ ਦਲੇਰੀ ਭਰੇ ਕਾਰਨਾਮੇ ਕਰਨੇ ਬੇਹੱਦ ਜਰੂਰੀ ਹਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਿੱਖ ਕੌਮ ਦੇ ਅਨੇਕਾਂ ਬੱਚੇ ਬੇਰੁਜ਼ਗਾਰੀ ਦੇ ਆਲਮ ਵਿਚ ਗੁਜਰਦੇ ਹੋਏ ਨਕਲੀ ੲਜੰਟਾ ਦੇ ਢਾਹੇ ਚੜਕੇ,ਸਿੱਖੀ ਤੋਂ ਬੇਮੁੱਖ ਹੋਕੇ ਕੁਰਾਹੇ ਪੈ ਰਹੇ ਹਨ ਪੰਜਾਬ ਅੰਦਰ ਹੁਕਮ ਰਾਨ ਸਰਕਾਰ ਦੇ ਨੱਕ ਹੇਠ ਨਸਿਆ ਦਾ ਧੰਦਾ ਜੋਰਾਂ ਤੇ ਹੈ| ਤੇ ਅਜਿਹੇ ਵਿਚ ਜੱਥੇਦਾਰ ਵੱਲੋਂ ਵੱਧ ਬੱਚੇ ਪੈਦਾ ਕਰਕੇ ਕੌਮ ਦੀ ਤਰੱਕੀ ਦੀ ਗੱਲ ਕਰਨੀ ਪੂਰੀ ਤਰ੍ਹਾਂ ਠੀਕ ਨਹੀਂ ਹੈ|
ਉਹਨਾ ਜਥੇਦਾਰ ਸਾਹਿਬ ਨੂੰ ਆਪਣੇ ਦਿੱਤੇ ਬਿਆਨ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਅਤੇ ਉਹਨਾਂ ਕਿਹਾ ਕਿ ਭਾਰਤ ਦੀ ਅਬਾਦੀ ਅਰਬਾਂ ਵਿਚ ਹੈ ਪਰ ਅਜਾਦੀ ਦਾ ਸਿਹਰਾ ਸਿੱਖ ਕੌਮ ਦੀ 90 ਫ਼ੀ ਸਦੀ ਕੁਰਬਾਨੀ ਨੂੰ ਜਾਦਾਂ ਹੈ|
ਉਨਾ ਕਿਹਾ ਕਿ ਸਿੱਖ ਭਾਵੇਂ ਗਿਣਤੀ ਵਿਚ ਘੱਟ ਹਨ ਪਰ ਸਿੱਖਾਂ ਦਾ ਸੁਨਹਿਰੀ ਇਤਿਹਾਸ ਬਹੁਗਿਣਤੀ ਲੋਕਾਂ ਨੂੰ ਪਿੱਛੇ ਛੱਡਦਾ ਹੈ| ਫੈਡਰੇਸ਼ਨ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਸਿੱਖ ਬੀਬੀਆਂ ਨੂੰ ਕੌਮ ਦੀ ਨਰੌਈ ਪਨੀਰੀ ਤਿਆਰ ਕਰਨ ਲਈ ਸਿੱਖੀ ਪ੍ਰਤੀ ਜਾਗਰੂਕ ਮੁਹੀਮ ਵਿਚ ਹਰੇਕ ਖੇਤਰ ਅੰਦਰ ਯੋਗਦਾਨ ਪਾਉਣ ਦੀ ਲੋੜ ਹੈ ਨਾਂ ਕਿ ਉਹਨਾਂ ਨੂੰ ਬੱਚੇ ਪੈਦਾ ਕਰਨ ਦਾ ਇਕ ਵਸੀਲਾ ਸਮਝਣਾ ਚਾਹੀਦਾ ਹੈ|