Site icon Sikh Siyasat News

ਦਰਬਾਰ ਸਾਹਿਬ ਵਿੱਚ ਸਿਰੋਪਾਉ ਦੇਣ ਦਾ ਹੁਕਮ ਸਿਰਫ ਬਾਦਲ, ਭਾਜਪਾ ਦੇ ਲੋਕਾਂ ਨੂੰ:ਭਾਈ ਗੁਰਪ੍ਰੀਤ ਸਿੰਘ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਨੂੰ ਪਤਾਸਾ ਪ੍ਰਸ਼ਾਦਿ ਦੇਣ ਵਾਲੇ ਸੇਵਾਦਾਰ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਵਲੋਂ ਇਹ ਸਖਤ ਹਦਾਇਤਾਂ ਹਨ ਕਿ ਦਰਬਾਰ ਸਾਹਿਬ ਦੇ ਅੰਦਰ ਸਿਰੋਪਾਉ ਬਾਦਲ ਦਲ ਤੇ ਭਾਜਪਾ ਸਬੰਧਤ ਕਿਸੇ ਸ਼ਖਸ ਨੂੰ ਹੀ ਦਿੱਤਾ ਜਾ ਸਕਦਾ ਹੈ ਅਤੇ ਕਿਸੇ ਵੀ ਹੋਰ ਸਿਆਸੀ ਪਾਰਟੀ ਜਾਂ ਧਾਰਮਿਕ ਸੰਸਥਾ ਦੇ ਆਗੂ ਨੂੰ ਸਿਰੋਪਾਉ ਤਾਂ ਇੱਕ ਪਾਸੇ ਪਤਾਸਾ ਪ੍ਰਸਾਦਿ ਵੀ ਨਹੀ ਦਿੱਤਾ ਜਾ ਸਕਦਾ।

ਤਬਾਦਲੇ ਦੀ ਚਿੱਠੀ ਅਤੇ ਭਾਈ ਗੁਰਪ੍ਰੀਤ ਸਿੰਘ

ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਭਾਈ ਗੁਰਪੀ੍ਰਤ ਸਿੰਘ ਦਾ ਤਬਾਦਲਾ ਕਰ ਦਿੱਤੇ ਜਾਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਇੰਕਸ਼ਾਫ ਭਾਈ ਗੁਰਪ੍ਰੀਤ ਸਿੰਘ ਸੇਵਾਦਾਰ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਸਦੀ ਡਿਊਟੀ 7 ਜੂਨ ਸ਼ਾਮ 4 ਵਜੇ ਸ਼ੁਰੂ ਹੋਈ ਸੀ। ਕੋਈ ਪੰਜ ਵਜੇ ਤੋ ਪਹਿਲਾਂ ਹੀ ਦਰਬਾਰ ਸਾਹਿਬ ਦੇ ਇੱਕ ਮੈਨੇਜਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਤੇ ਸਾਨੁੰ ਹਦਾਇਤ ਕੀਤੀ ਕਿ ਭਾਈ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਮੱਥਾ ਟੇਕਣ ਆ ਰਹੇ ਹਨ, ਕਿਸੇ ਨੇ ਕੋਈ ਸਿਰੋਪਾਉ ਨਹੀਂ ਦੇਣਾ ਤੇ ਇਹ ਮੈਨੇਜਰ ਅੰਦਰ ਰੱਖੇ ਹੋਏ ਸਾਰੇ ਸਿਰੋਪਾਉ ਵੀ ਚੱੁਕਕੇ ਤੁਰਦੇ ਬਣੇ।

ਭਾਈ ਗੁਰਪੀ੍ਰਤ ਸਿੰਘ ਨੇ ਕਿਹਾ ਕਿ ਉਨ੍ਹਾਂ ਤਾਂ ਇੱਕ ਅੰਮ੍ਰਿਤਧਾਰੀ ਗੁਰਸਿੱਖ ਨੂੰ ਪਤਾਸਾ ਪ੍ਰਸ਼ਾਦ ਦਿੱਤਾ ਹੈ ਤੇ ਅਜਿਹਾ ਕਰਨਾ ਕੋਈ ਗੁਨਾਹ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕੋਈ ਸਾਢੇ ਪੰਜ–ਛੇ ਵਜੇ ਦੇ ਕਰੀਬ ਉਸਨੂੰ ਤਬਦੀਲੀ ਦਾ ਹੁਕਮ ਦੇ ਦਿੱਤਾ ਗਿਆ ਜਦੋਂ ਕਿ ਦਫਤਰ ਸਾਢੇ ਚਾਰ ਵਜੇ ਬੰਦ ਹੋ ਚੁੱਕਾ ਸੀ। ਇਕ ਸਵਾਲ ਦੇ ਜਵਾਬ ਵਿੱਚ ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਬਲਬੀਰ ਸਿੰਘ ਅਰਦਾਸੀਆ ਨੇ ਮੁੱਖ ਮੰਤਰੀ ਨੂੰ ਸਿਰੋਪਾਉ ਨਹੀਂ ਦਿੱਤਾ, ਪਤਾਸਾ ਪ੍ਰਸਾਦ ਦਿੱਤਾ ਤਾਂ ਉਨ੍ਹਾਂ ਦੀ ਬਦਲੀ ਕਰ ਦਿੱਤੀ ਗਈ ਲੇਕਿਨ ਮੈਂ ਅੰਮ੍ਰਿਤਧਾਰੀ ਗੁਰਸਿੱਖ ਨੂੰ ਪਤਾਸਾ ਪ੍ਰਸਾਦ ਦਿੱਤਾ ਤਾਂ ਬਦਲੀ ਕਰ ਦਿੱਤੀ ਗਈ, ਇਸਤੋਂ ਸਪੱਸ਼ਟ ਹੈ ਕਿ ਕਮੇਟੀ ਅਧਿਕਾਰੀ ਜਾਂ ਤਾਂ ਅਕਾਲੀ ਦਲ ਦੇ ਸਖਤ ਦਬਾਅ ਹੇਠ ਹਨ ਜਾਂ ਕਮੇਟੀ ਅਧਿਕਾਰੀ ਬਾਦਲ ਪ੍ਰੀਵਾਰ ਦੀ ਖੁਸ਼ੀ ਹਾਸਿਲ ਕਰਨ ਲਈ ਇਹ ਸਭ ਕੁਝ ਕਰ ਰਹੇ ਹਨ। ਉਨ੍ਹਾਂ ਦੁਹਰਾਇਆ ਕਿ ‘ਮੈਂ ਕੋਈ ਗਲਤੀ ਨਹੀ ਕੀਤੀ, ਮੈਂ ਆਪਣਾ ਫਰਜ਼ ਨਿਭਾਇਆ ਹੈ’।

ਮਹੰਤ ਨਰੈਣੂ ਇਕ ਵਾਰ ਫਿਰ ਗੁਰਧਾਮਾਂ ਤੇ ਭਾਰੂ ਪੈ ਗਿਆ ਹੈ :ਸਰਨਾ

ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਭਾਈ ਗੁਰਪ੍ਰੀਤ ਸਿੰਘ ਦੇ ਕੀਤੇ ਤਬਾਦਲੇ ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇੱਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਦਾਅਵੇ ਕਰਦੀ ਨਹੀਂ ਥੱਕਦੀ ਕਿ ਇਹ ਅਸਥਾਨ ਵਿਸ਼ਵ ਭਰ ਦੇ ਸਿੱਖਾਂ ਦਾ ਹੈ ਲੇਕਿਨ ਦੂਸਰੇ ਪਾਸੇ ਬਾਦਲਾਂ ਦੇ ਮਾਧਿਅਮ ਸ਼੍ਰੋਮਣੀ ਕਮੇਟੀ ਖੁਦ ਆਰ.ਐਸ.ਐਸ.ਦੀ ਅਧੀਨਗੀ ਕਬੂਲ ਚੱੁਕੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ (ਫਾਈਲ ਫੋਟੋ)

ਹੈ।

 

ਸਰਨਾ ਨੇ ਕਿਹਾ ਕਿ ਪਹਿਲਾ ਮੁਖ ਮੰਤਰੀ ਪਰਕਾਸ਼ ਸਿਘ ਬਾਦਲ ਨੂੰ ਸਿਰੋਪਾਉ ਨਾ ਦੇਣ ਵਾਲੇ ਅਰਦਾਸੀਆ ਭਾਈ ਬਲਬੀਰ ਸਿੰਘ ਅਤੇ ਭਾਈ ਦਾਦੂਵਾਲ ਅਤੇ ਭਾਈ ਅਜਨਾਲਾ ਨੂੰ ਪਤਾਸਾ ਦੇਣ ਵਾਲੇ ਸੇਵਾਦਾਰ ਦੀ ਸਜਾ ਵਜੋਂ ਤਬਦੀਲੀ ਕਰਕੇ ਅਤੇ 6 ਜੂਨ ਮੌਕੇ ਬਾਦਲਾਂ ਦੇ ਵਿਸ਼ੇਸ਼ ਗੁੰਡੇ ਮੰਗਵਾਕੇ ਸਿੱਧ ਕਰ ਦਿੱਤਾ ਹੈ ਕਿ ਮਹੰਤ ਨਰੈਣੂ ਇਕ ਵਾਰ ਫਿਰ ਗੁਰਧਾਮਾਂ ਤੇ ਭਾਰੂ ਪੈ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version