Site icon Sikh Siyasat News

ਗੁ: ਸਿਕਲੀਗਰ ਢੰਡਾਰੀ ਕਲਾ ਵਿਖੇ ਕਾਰਪੋਰੇਸ਼ਨ ਵੱਲੋਂ ਕੀਤੀ ਗਈ ਧੱਕੇਸ਼ਾਹੀ; ਅਤਿ ਨਿੰਦਣਯੋਗ:ਮੱਕੜ

ਅੰਮ੍ਰਿਤਸਰ: ਗੁਰਦੁਆਰਾ ਸਿਕਲੀਗਰ ਢੰਡਾਰੀ ਕਲਾ ਲੁਧਿਆਣਾ ਵਿਖੇ ਕਾਰਪੋਰੇਸ਼ਨ ਵੱਲੋਂ ਜੇ.ਸੀ.ਬੀ ਮਸ਼ੀਨ ਨਾਲ ਨਿਸ਼ਾਨ ਸਾਹਿਬ ਅਤੇ ਬਿਲਡਿੰਗ ਨੂੰ ਢਾਉਣ ਦੀ ਕੀਤੀ ਗਈ ਧੱਕੇਸ਼ਾਹੀ ਵਾਲੀ ਕਾਰਵਾਈ ਅਤਿ ਨਿੰਦਣਯੋਗ ਹੈ।

ਗੁਰਦੁਆਰਾ ਸਿਕਲੀਗਰ ਢੰਡਾਰੀ ਕਲਾ, ਲੁਧਿਆਣਾ ਵਿਖੇ ਕਾਰਪੋਰੇਸ਼ਨ ਵੱਲੋਂ ਕੀਤੀ ਗਈ ਧੱਕੇਸ਼ਾਹੀ ਵਾਲੀ ਕਾਰਵਾਈ

ਸ਼ਨੀਵਾਰ ਨੂੰ ਜਾਰੀ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਗੁਰਦੁਆਰਾ ਸਿਕਲੀਗਰ ਢੰਡਾਰੀ ਕਲਾ ਲੁਧਿਆਣਾ ਵਿਖੇ ਕਾਰਪੋਰੇਸ਼ਨ ਵੱਲੋਂ ਜੇ.ਸੀ.ਬੀ. ਮਸ਼ੀਨ ਨਾਲ ਨਿਸ਼ਾਨ ਸਾਹਿਬ ਅਤੇ ਬਿਲਡਿੰਗ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੌਰਾਨ ਗੁਟਕਿਆਂ ਦੀ ਬੇਅਦਬੀ ਅਤੇ ਨਿਤਨੇਮ ਕਰਨ ਵਾਲੀਆਂ ਬੱਚੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਨਾ ਸਿਰਫ ਸਿਕਲੀਗਰ ਬਲਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ।

ਮੱਕੜ ਨੇ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਮੇਅਰ, ਕਮਿਸ਼ਨਰ ਤੇ ਕਾਰਪੋਰੇਸ਼ਨ ਪ੍ਰਸ਼ਾਸਨ ਬਰਾਬਰ ਦਾ ਜ਼ਿੰਮੇਵਾਰ ਹੈ। ਉਨ੍ਹਾਂ ਮੰਗ ਕੀਤੀ ਕਿ ਮੇਅਰ, ਕਮਿਸ਼ਨਰ ਤੇ ਕਾਰਪੋਰੇਸ਼ਨ ਅਧਿਕਾਰੀਆਂ ਖਿਲਾਫ ਢੁੱਕਵੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕਿਸੇ ਵੀ ਧਾਰਮਿਕ ਅਸਥਾਨ ਦੀ ਬੇਅਦਬੀ ਨੂੰ ਰੋਕਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਲੁਧਿਆਣਾ ਸ਼ਹਿਰ ਵਿਚ ਅਕਾਲੀਆਂ ਦੇ ਦੋ ਪ੍ਰਮੁੱਖ ਧੜੇ ਹਨ। ਇਕ ਅਵਤਾਰ ਸਿੰਘ ਮੱਕੜ ਦਾ ਦੂਜਾ ਹੀਰਾ ਸਿੰਘ ਗਾਬੜੀਆ ਦਾ। ਮੇਅਰ ਗੋਲਹਵੜੀਆ, ਗਾਬੜੀਆ ਧੜੇ ਦਾ ਹੈ, ਨਹੀਂ ਤਾਂ ਸ਼ਾਇਦ ਅਵਤਾਰ ਸਿੰਘ ਮੱਕੜ ਆਪਣੀ ਸਰਕਾਰ ਦੇ ਖਿਲਾਫ ਨਾ ਬੋਲਦੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version