Site icon Sikh Siyasat News

ਦਿੱਲੀ ਸਿੱਖ ਕਤਲੇਆਮ: ਸਿੱਖ ਭਾਰਤ ਸਰਕਾਰ ਤੋਂ ਇਨਸਾਫ ਦੀ ਕੋਈ ਆਸ ਨਾ ਰੱਖਣ: ਦਲ ਖਾਲਸਾ

ਨਵੀਂ ਦਿੱਲੀ (22 ਅਕਤੂਬਰ, 2014): ਸਿੱਖ ਕਤਲੇਆਮ ਦੀ 30ਵੀਂ ਵਰੇ੍ਗੰਢ ਮੌਕੇ ਦਿੱਲੀ ਸਿੱਖ ਕਤਲੇਆਮ ਲਈ ਇਨਸਾਫ ਅਤੇ ਸਿੱਖਾਂ ਦੇ ਰਾਜਸੀ ਮਸਲੇ ਦੇ ਹੱਲ ਲਈ ਸੰਯੁਕਤ ਰਾਸ਼ਟਰ ਨੂੰ ਦਖਲ ਦੇਣ ਦੀ ਅਪੀਲ ਕਰਨ ਵਾਸਤੇ ਦਲ ਖ਼ਾਲਸਾ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਦਿੱਲੀ ਸਥਿਤ ਸੰਯੁਕਤ ਰਾਸ਼ਟਰ ਦੇ ਦੂਤਘਰ ਤੱਕ 2 ਦਿਨਾਂ ‘ਹੱਕ ਅਤੇ ਇਨਸਾਫ਼ ਮਾਰਚ’ ਕੀਤਾ ਜਾ ਰਿਹਾ ਹੈ।

ਨਵੰਬਰ 1984 ਦੀ 29ਵੀਂ ਵਰ੍ਹੇਗੰਢ ਮੌਕੇ ਮੋਹਾਲੀ ਵਿਖੇ ਹੋਏ ਰੋਸ ਮਾਰਚ ਦਾ ਦ੍ਰਿਸ਼

ਉਨ੍ਹਾਂ ਦੱਸਿਆ ਕਿ ਉਹ ਦਿੱਲੀ ਦੇ ਕਈ ਖੇਤਰਾਂ ਵਿਚ ਘੁੰਮ ਕੇ ਆਏ ਹਨ ਤੇ ਨੌਜੁਆਨ ਮਾਰਚ ਵਿਚ ਸ਼ਾਮਲ ਹੋਣ ਲਈ ਤਿਆਰ ਹਨ । ਉਨਾਂ ਭਾਰਤੀ ਨਿਆਇਕ ਸਿਸਟਮ ਤੇ ਮੀਡੀਏ ਦੀ ਭੂਮਿਕਾ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੀ ਲੰਕਾਂ ਵਿਚ ਤਾਮਿਲਾ ਦੇ ਕਤਲੇਆਮ ਦੇ ਮੁੱਦੇ ‘ਤੇ ਯੂ.ਐਨ.ਓ.ਵਿਚ ਅੱਜ ਸ਼੍ਰੀ ਲੰਕਾ ਨੰਗਾ ਹੋ ਗਿਆ ਹੈ ਇਸ ਲਈ ਸਿੱਖਾਂ ਨੂੰ ਵੀ ਯੂ.ਐਨ.ਓ.ਕੋਲ ਹੀ ਜਾਣਾ ਚਾਹੀਦਾ ਹੈ. ਉਨਾਂ ਕਿਹਾ ਕਿ ਦਲ ਖਾਲਸਾ ਵੱਲੋਂ ਸਿੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਇਹ ਮਾਰਚ ੳਲੀਕਿਆ ਗਿਆ ਹੈ।

ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਦਿੱਲੀ ਤੱਕ ਪੁੱਜਣ ਵਾਲੇ ਇਨਸਾਫ ਮਾਰਚ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦਿੱਲੀ ਪੁੱਜੇ ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਦੱਸਿਆ ਕਿ ਅਕਾਲ ਤਖਤ ਸਾਹਿਬ ਤੋਂ 2 ਨਵੰਬਰ ਨੂੰ ਸ਼ੁਰੂ ਹੋ ਕੇ ਮਾਰਚ, ਦੇਰ ਰਾਤ ਦਿੱਲੀ ਪਹੁੰਚੇਗਾ। 3 ਨਵੰਬਰ ਨੂੰ ਸਵੇਰੇ ਬੰਗਲਾ ਸਾਹਿਬ ਅਰਦਾਸ ਕੀਤੀ ਜਾਵੇਗੀ ਅਤੇ ਫੇਰ 11 ਵੱਜੇ ਜੰਤਰ-ਮੰਤਰ ‘ਤੇ ਹੱਕ ਤੇ ਇਨਸਾਫ ਰੈਲੀ ਕੀਤੀ ਜਾਵੇਗੀ।

ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਜਪਾ ਤੇ ਕਾਂਗਰਸ ਦੀ ਝੋਲੀ ਵਿਚ ਬੈਠੇ ਹੋਏ ਸਿੱਖ ਆਗੂਆਂ ਨੇ ਪਿਛਲੇ 30 ਸਾਲਾਂ ਤੋਂ ਕੌਮ ਨੂੰ ਇਸਨਾਫ ਦਿਵਾੳਣ ਦੀ ਬਜਾਏ ਸਿੱਖਾਂ ਦਾ ਜਜ਼ਬਾਤੀ ਸ਼ੋਸ਼ਣ ਕੀਤਾ ਹੈ। ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਕੇਂਦਰ ਸਰਕਾਰ ਤੋਂ ਇਨਸਾਫ ਦੀ ਉਮੀਦ ਨਾ ਰੱਖਣ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਕਸ਼ਮੀਰੀਆਂ, ਈਸਾਈਆਂ, ਨਾਗਿਆਂ ਤੇ ਸਿੱਖਾਂ ਦਾ ਇਕ ਡੈਲੀਗੇਸ਼ਨ ਯੂ.ਐਨ.ਓ. ਦੇ ਦਫਤਰ ਵਿਖੇ ਸਾਂਝਾ ਮੈਮੋਰੈਂਡਮ ਦੇਣ ਦੇਣਗੇ।

ਸਿੱਖ ਕਤਲੇਆਮ ਦੀ 30ਵੀਂ ਵਰੇ੍ਗੰਢ ਮੌਕੇ ਦਿੱਲੀ ਸਿੱਖ ਕਤਲੇਆਮ ਲਈ ਇਨਸਾਫ ਅਤੇ ਸਿੱਖਾਂ ਦੇ ਰਾਜਸੀ ਮਸਲੇ ਦੇ ਹੱਲ ਲਈ ਸੰਯੁਕਤ ਰਾਸ਼ਟਰ ਨੂੰ ਦਖਲ ਦੇਣ ਦੀ ਅਪੀਲ ਕਰਨ ਵਾਸਤੇ ਦਲ ਖ਼ਾਲਸਾ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਦਿੱਲੀ ਸਥਿਤ ਸੰਯੁਕਤ ਰਾਸ਼ਟਰ ਦੇ ਦੂਤਘਰ ਤੱਕ 2 ਦਿਨਾਂ ‘ਹੱਕ ਅਤੇ ਇਨਸਾਫ਼ ਮਾਰਚ’ ਕੀਤਾ ਜਾ ਰਿਹਾ ਹੈ।ਗੇ  ਕੰਵਰਪਾਲ ਸਿੰਘ ਨੇ ਸਿੱਖ ਕੌਮ ਨੂੰ ਦੁਨੀਆ ਭਰ ਵਿਚ ਅਪਣੀ ਆਵਾਜ਼ ਪਹੁੰਚਾਉਣ ਲਈ ਤੇ ਯੂ.ਐਨ.ਓ.ਕੋਲ ਅਪਣਾ ਦੁਖੜਾ ਰੋਣ ਲਈ 3 ਮਾਰਚ ਨੂੰ ਦਿੱਲੀ ਆਉਣ ਦੀ ਅਪੀਲ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version