Site icon Sikh Siyasat News

ਸਿੱਖ ਯੂਥ ਆਫ਼ ਅਮਰੀਕਾ ਵਲੋਂ ਸਿੱਖਾਂ ਦੀ ਅਖੌਤੀ ਕਾਲੀ ਸੂਚੀ ਦੀ ਨਿਖੇਧੀ

ਖਾਲਿਸਤਾਨ ਦੀ ਕਾਇਮੀ ਤੱਕ ਹੱਕੀ ਸੰਘਰਸ਼ ਜਾਰੀ ਰੱਖਣ ਦੀ ਦ੍ਰਿੜਤਾ ਦੁਹਰਾਈ

ਨਿਊਯਾਰਕ (11 ਅਗਸਤ, 2010): ਸਿੱਖ ਯੂਥ ਆਫ਼ ਅਮਰੀਕਾ ਦੇ ਸੀਨੀਅਰ ਆਗੂਆਂ ਨੇ ਹਿੰਦੋਸਤਾਨ ਦੀ ਗੌਰਮਿੰਟ ਅਤੇ ਬਾਦਲ ਅਕਾਲੀ ਦਲ ਦੀ ਮਿਲੀਭੁਗਤ ਨਾਲ ਸਾਜਿਸ਼ੀ ਤੌਰ ੱਤੇ ਅਖੌਤੀ ਕਾਲੀ ਸੂਚੀ ਜਾਰੀ ਕਰਨ ਦੀ ਨਿਖੇਧੀ ਕਰਦਿਆਂ ਖਾਲਿਸਤਾਨ ਦੀ ਕਾਇਮੀ ਤੱਕ ਹੱਕੀ ਸੰਘਰਸ਼ ਜਾਰੀ ਰੱਖਣ ਦੀ ਦ੍ਰਿੜਤਾ ਦੁਹਰਾਈ ਹੈ।
ਸਿੱਖ ਯੂਥ ਆਫ਼ ਅਮਰੀਕਾ ਦੇ ਪ੍ਰਧਾਨ ਭਾਈ ਗੁਰਿੰਦਰਜੀਤ ਸਿੰਘ ਮਾਨਾ ਦੀ ਅਗਵਾਈ ਹੇਠ ਇਨ੍ਹਾਂ ਨੇਤਾਵਾਂ ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਸਪੱਸ਼ਟ ਕੀਤਾ ਕਿ ਸਿੱਖ ਯੂਥ ਆਫ਼ ਦੇ ਸੀਨੀਅਰ ਆਗੂਆਂ ਦੇ ਨਾਂ ਇਸ ਸੂਚੀ ਵਿਚ ਸਰਕਾਰ ਨੂੰ ਨਾ ਲੋਂੜੀਦੇ ਵਿਤਅਕਤੀਆਂ ਵਿੱਚ ਦਾਖ਼ਲ ਵਿਖਾ ਕੇ ਸਿੱਖ ਸੰਗਤ ਵਿਚ ਇੱਕ ਤਰ੍ਹਾਂ ਦਾ ਭੰਬਲਭੂਸਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ  ਸਿੱਖ ਯੂਥ ਆਫ਼ ਅਮਰੀਕਾ ਖਾਲਿਸਤਾਨ ਦੇ ਸੰਘਰਸ਼ ਨੂੰ ਪ੍ਰਣਾਈ ਹੋਈ ਅਮਰੀਕਾ ਦੀ ਪ੍ਰਮੁੱਖ ਸਿੱਖ ਜਥੇਬੰਦੀ ਹੈ ਜੋ ਕਿਸੇ ਤਰ੍ਹਾਂ ਦੀ ਖਾਹਮਖਾਹ ਦੀ ਹਿੰਸਾ ਵਿਚ ਯਕੀਨ ਨਹੀਂ ਰੱਖਦੀ ਪਰ ਖ਼ਾਲਿਸਤਾਨੀ ਦੀ ਕਾਇਮੀ ਤੱਕ ਆਪਣੇ-ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਦ੍ਰਿੜ ਹੈ। ਉਨ੍ਹਾਂ ਹਿੰਦੋਸਤਾਨ ਦੀ ਗੌਰਮਿੰਟ ਨੂੰ ਕਰੜੇ ਹੱਥੀਂ ਲੈਂਦਿਆ ਕਿਹਾ ਕਿ ਉਸਨੂੰ (ਸਰਕਾਰ) ਸਿੱਖਾਂ ਨੂੰ ਇਸ ਤਰ੍ਹਾਂ ਜ਼ਲੀਲ ਕਰਨਾ ਤੁਰੰਤ ਬੰਦ ਕਰਨਾ ਚਾਹੀਦਾ ਹੈ। ਇਸ ਦੇ ਉਲਟ ਜੇਕਰ ਉਹ ਕਸ਼ਮੀਰੀ ਆਗੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੰਦੇ ਹਨ, ਬਾਗੀ ਨਾਗਾ ਤੇ ਮੀਜੀਓ ਆਗੂਆਂ ਨੂੰ ਗੱਲਬਾਤ ਅਤੇ ਨਕਸਲੀ ਆਗੂਆਂ ਗੱਲਬਾਤ ਕਰਨ ਲਈ ਤਰਲੋ ਮੱਛੀ ਹਨ ਤਾਂ ਸਿੱਖ ਕੌਮ, ਜਿਸ ਦਾ ਆਪਣੇ ਹਰਮੰਦਿਰ ਸਾਹਿਬ ਦੇ ਦਰਸ਼ਨ ਕਰਨ ਦਾ ਜਨਮਸਿੱਧ ਅਧਿਕਾਰ ਹੈ, ਦੀ ਕਾਲੀਆਂ ਸੂਚੀਆਂ ਹੀ ਕਿਉਂ? ਇਸ ਦੇ ਉਲਟ ਰੋਜ਼ ਹਜ਼ਾਰਾਂ ਸਿੱਖਾਂ ਨੂੰ ਹਿੰਦੋਸਤਾਨ ਵੀਜ਼ਿਆਂ ਦੇ ਨਾਂ ਹੇਠ ਭਾਰਤੀ ਅੰਬੈਂਸੀਆਂ ਵਿਚ ਕਿਉਂ ਜ਼ਲੀਲ ਕਰ ਰਹੀ ਹੈ? ਹਿੰਦੋਸਤਾਨ ਦੀ ਗੌਰਮਿੰਟ ਨੂੰ ਇਸ ਤਰ੍ਹਾਂ ਦੀਆਂ ਘਟੀਆ ਚਾਲਾਂ ਨਹੀਂ ਚਲਣੀਆਂ ਚਾਹੀਦੀਆਂ। ਇਸ ਦੇ ਉਲਟ ਖਾਲਿਸਤਾਨੀ ਆਗੂਆਂ ਨੂੰ ਆਪਣੇ ਦੇਸ਼ ਖ਼ਾਲਿਸਤਾਨ ਜਾਣ ਦੀ ਖੁੱਲ੍ਹ ਚਾਹੀਦੀ ਤਾਂ ਕਿ ਭਵਿੱਖ ਵਿਚ ਕਿਸੇ ਤਰ੍ਹਾਂ ਦੇ ਖ਼ੂਨ ਖਰਾਬੇ ਤੋਂ ਬਗ਼ੈਰ ਖ਼ਾਲਿਸਤਾਨ ਦੀ ਕਾਇਮੀ ਹੋ ਸਕੇ।
ਸਿੱਖ ਯੂਥ ਆਫ਼ ਅਮਰੀਕਾ ਸਮਝਦੀ ਹੈ ਕਿ ਹਿੰਦੋਸਤਾਨ ਦੀ ਸਰਕਾਰ, ਇਸ ਦਾ ਹੱਥਠੋਕਾ ਬਣੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਕਾਲੀਆਂ ਸੂਚੀਆਂ ਦੇ ਨਾਂ ੱਤੇ ਗੰਦੀ ਰਾਜਨੀਤੀ ਖੇਡ ਰਹੇ ਹਨ, ਜਿਥੇ ਉਨ੍ਹਾਂ ਨੇ ਭਾਈ ਦਲਜੀਤ ਸਿੰਘ ਬਿੱਟੂ ਵਰਗੇ ਰਾਜਸੀ ਆਗੂ ਨੂੰ ਕਈ ਸਮਰਥਕਾਂ ਸਮੇਤ ਜੇਲ ਵਿਚ ਡੱਕਿਆ ਹੋਇਆ। ਹੁਣ ਬਾਹਰਲੇ ਸਿੱਖਾਂ ਵਿਚ ਲਗਤਾਰ ਗ਼ਲਤ ਫ਼ਹਿਮੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਸਿੱਖ ਸੰਗਤ ਨੂੰ ਸੁਚੇਤ ਕਰਦੇ ਹਾਂ ਕਿ ਪਿਛਲੇ ਕਾਫ਼ੀ ਸਮੇਂ ਤੋਂ ਪੱਛਮੀ ਦੇਸ਼ਾਂ ਖ਼ਾਸ ਕਰਕੇ ਕੈਨੇਡਾ ਵਿਚ ਸਿੱਖਾਂ ਨੂੰ ਕ੍ਰਿਮੀਨਲ ਕੌਮ ਵਜੋਂ ਪੇਸ਼ ਕਰਨ ਦੀ ਹਿੰਦੋਸਤਾਨ ਸਰਕਾਰ ਦੀ ਲਗਤਾਰ ਕੋਸ਼ਿਸ਼, ਜਿਸ ਦੀ ਤਾਜ਼ਾ ਮਿਸਾਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜ਼ੀ-20 ਦੀ ਫ਼ੇਰੀ ਦੌਰਾਨ ਉਭਰ ਕੇ ਸਾਹਮਣੇ ਆਈ ਹੈ। ਸਿੱਖ ਪ੍ਰਧਾਨ ਮੰਤਰੀ ਦਾ ਰੋਲ ਵੀ ਅੱਤ ਨਿੰਦਨਯੋਗ ਰਿਹਾ ਹੈ, ਜਿਸ ਨੇ ਅੱਡੀਆਂ ਚੁੱਕ ਚੁੱਕ ਕੇ ਹਿੰਦੂ ਅੱਤਵਾਦੀ ਸਰਕਾਰ ਲਈ ਜ਼ੋਰ ਲਾਇਆ ਹੋਇਆ ਹੈ ਅਤੇ ਕਾਲੀ ਸੂਚੀ ਉਸੇ ਲੜੀ ਦਾ ਹੀ ਹਿੱਸਾ ਹੈ।

ਨਿਊਯਾਰਕ (11 ਅਗਸਤ, 2010): ਸਿੱਖ ਯੂਥ ਆਫ਼ ਅਮਰੀਕਾ ਦੇ ਸੀਨੀਅਰ ਆਗੂਆਂ ਨੇ ਹਿੰਦੋਸਤਾਨ ਦੀ ਗੌਰਮਿੰਟ ਅਤੇ ਬਾਦਲ ਅਕਾਲੀ ਦਲ ਦੀ ਮਿਲੀਭੁਗਤ ਨਾਲ ਸਾਜਿਸ਼ੀ ਤੌਰ ਤੇ ਅਖੌਤੀ ਕਾਲੀ ਸੂਚੀ ਜਾਰੀ ਕਰਨ ਦੀ ਨਿਖੇਧੀ ਕਰਦਿਆਂ ਖਾਲਿਸਤਾਨ ਦੀ ਕਾਇਮੀ ਤੱਕ ਹੱਕੀ ਸੰਘਰਸ਼ ਜਾਰੀ ਰੱਖਣ ਦੀ ਦ੍ਰਿੜਤਾ ਦੁਹਰਾਈ ਹੈ।

ਸਿੱਖ ਯੂਥ ਆਫ਼ ਅਮਰੀਕਾ ਦੇ ਪ੍ਰਧਾਨ ਭਾਈ ਗੁਰਿੰਦਰਜੀਤ ਸਿੰਘ ਮਾਨਾ ਦੀ ਅਗਵਾਈ ਹੇਠ ਇਨ੍ਹਾਂ ਨੇਤਾਵਾਂ ਨੇ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਸਪੱਸ਼ਟ ਕੀਤਾ ਕਿ ਸਿੱਖ ਯੂਥ ਆਫ਼ ਦੇ ਸੀਨੀਅਰ ਆਗੂਆਂ ਦੇ ਨਾਂ ਇਸ ਸੂਚੀ ਵਿਚ ਸਰਕਾਰ ਨੂੰ ਨਾ ਲੋਂੜੀਦੇ ਵਿਤਅਕਤੀਆਂ ਵਿੱਚ ਦਾਖ਼ਲ ਵਿਖਾ ਕੇ ਸਿੱਖ ਸੰਗਤ ਵਿਚ ਇੱਕ ਤਰ੍ਹਾਂ ਦਾ ਭੰਬਲਭੂਸਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ  ਸਿੱਖ ਯੂਥ ਆਫ਼ ਅਮਰੀਕਾ ਖਾਲਿਸਤਾਨ ਦੇ ਸੰਘਰਸ਼ ਨੂੰ ਪ੍ਰਣਾਈ ਹੋਈ ਅਮਰੀਕਾ ਦੀ ਪ੍ਰਮੁੱਖ ਸਿੱਖ ਜਥੇਬੰਦੀ ਹੈ ਜੋ ਕਿਸੇ ਤਰ੍ਹਾਂ ਦੀ ਖਾਹਮਖਾਹ ਦੀ ਹਿੰਸਾ ਵਿਚ ਯਕੀਨ ਨਹੀਂ ਰੱਖਦੀ ਪਰ ਖ਼ਾਲਿਸਤਾਨੀ ਦੀ ਕਾਇਮੀ ਤੱਕ ਆਪਣੇ-ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਦ੍ਰਿੜ ਹੈ। ਉਨ੍ਹਾਂ ਹਿੰਦੋਸਤਾਨ ਦੀ ਗੌਰਮਿੰਟ ਨੂੰ ਕਰੜੇ ਹੱਥੀਂ ਲੈਂਦਿਆ ਕਿਹਾ ਕਿ ਉਸਨੂੰ (ਸਰਕਾਰ) ਸਿੱਖਾਂ ਨੂੰ ਇਸ ਤਰ੍ਹਾਂ ਜ਼ਲੀਲ ਕਰਨਾ ਤੁਰੰਤ ਬੰਦ ਕਰਨਾ ਚਾਹੀਦਾ ਹੈ। ਇਸ ਦੇ ਉਲਟ ਜੇਕਰ ਉਹ ਕਸ਼ਮੀਰੀ ਆਗੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੰਦੇ ਹਨ, ਬਾਗੀ ਨਾਗਾ ਤੇ ਮੀਜੀਓ ਆਗੂਆਂ ਨੂੰ ਗੱਲਬਾਤ ਅਤੇ ਨਕਸਲੀ ਆਗੂਆਂ ਗੱਲਬਾਤ ਕਰਨ ਲਈ ਤਰਲੋ ਮੱਛੀ ਹਨ ਤਾਂ ਸਿੱਖ ਕੌਮ, ਜਿਸ ਦਾ ਆਪਣੇ ਹਰਮੰਦਿਰ ਸਾਹਿਬ ਦੇ ਦਰਸ਼ਨ ਕਰਨ ਦਾ ਜਨਮਸਿੱਧ ਅਧਿਕਾਰ ਹੈ, ਦੀ ਕਾਲੀਆਂ ਸੂਚੀਆਂ ਹੀ ਕਿਉਂ? ਇਸ ਦੇ ਉਲਟ ਰੋਜ਼ ਹਜ਼ਾਰਾਂ ਸਿੱਖਾਂ ਨੂੰ ਹਿੰਦੋਸਤਾਨ ਵੀਜ਼ਿਆਂ ਦੇ ਨਾਂ ਹੇਠ ਭਾਰਤੀ ਅੰਬੈਂਸੀਆਂ ਵਿਚ ਕਿਉਂ ਜ਼ਲੀਲ ਕਰ ਰਹੀ ਹੈ? ਹਿੰਦੋਸਤਾਨ ਦੀ ਗੌਰਮਿੰਟ ਨੂੰ ਇਸ ਤਰ੍ਹਾਂ ਦੀਆਂ ਘਟੀਆ ਚਾਲਾਂ ਨਹੀਂ ਚਲਣੀਆਂ ਚਾਹੀਦੀਆਂ। ਇਸ ਦੇ ਉਲਟ ਖਾਲਿਸਤਾਨੀ ਆਗੂਆਂ ਨੂੰ ਆਪਣੇ ਦੇਸ਼ ਖ਼ਾਲਿਸਤਾਨ ਜਾਣ ਦੀ ਖੁੱਲ੍ਹ ਚਾਹੀਦੀ ਤਾਂ ਕਿ ਭਵਿੱਖ ਵਿਚ ਕਿਸੇ ਤਰ੍ਹਾਂ ਦੇ ਖ਼ੂਨ ਖਰਾਬੇ ਤੋਂ ਬਗ਼ੈਰ ਖ਼ਾਲਿਸਤਾਨ ਦੀ ਕਾਇਮੀ ਹੋ ਸਕੇ।

ਸਿੱਖ ਯੂਥ ਆਫ਼ ਅਮਰੀਕਾ ਸਮਝਦੀ ਹੈ ਕਿ ਹਿੰਦੋਸਤਾਨ ਦੀ ਸਰਕਾਰ, ਇਸ ਦਾ ਹੱਥਠੋਕਾ ਬਣੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਕਾਲੀਆਂ ਸੂਚੀਆਂ ਦੇ ਨਾਂ ੱਤੇ ਗੰਦੀ ਰਾਜਨੀਤੀ ਖੇਡ ਰਹੇ ਹਨ, ਜਿਥੇ ਉਨ੍ਹਾਂ ਨੇ ਭਾਈ ਦਲਜੀਤ ਸਿੰਘ ਬਿੱਟੂ ਵਰਗੇ ਰਾਜਸੀ ਆਗੂ ਨੂੰ ਕਈ ਸਮਰਥਕਾਂ ਸਮੇਤ ਜੇਲ ਵਿਚ ਡੱਕਿਆ ਹੋਇਆ। ਹੁਣ ਬਾਹਰਲੇ ਸਿੱਖਾਂ ਵਿਚ ਲਗਤਾਰ ਗ਼ਲਤ ਫ਼ਹਿਮੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਸਿੱਖ ਸੰਗਤ ਨੂੰ ਸੁਚੇਤ ਕਰਦੇ ਹਾਂ ਕਿ ਪਿਛਲੇ ਕਾਫ਼ੀ ਸਮੇਂ ਤੋਂ ਪੱਛਮੀ ਦੇਸ਼ਾਂ ਖ਼ਾਸ ਕਰਕੇ ਕੈਨੇਡਾ ਵਿਚ ਸਿੱਖਾਂ ਨੂੰ ਕ੍ਰਿਮੀਨਲ ਕੌਮ ਵਜੋਂ ਪੇਸ਼ ਕਰਨ ਦੀ ਹਿੰਦੋਸਤਾਨ ਸਰਕਾਰ ਦੀ ਲਗਤਾਰ ਕੋਸ਼ਿਸ਼, ਜਿਸ ਦੀ ਤਾਜ਼ਾ ਮਿਸਾਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜ਼ੀ-20 ਦੀ ਫ਼ੇਰੀ ਦੌਰਾਨ ਉਭਰ ਕੇ ਸਾਹਮਣੇ ਆਈ ਹੈ। ਸਿੱਖ ਪ੍ਰਧਾਨ ਮੰਤਰੀ ਦਾ ਰੋਲ ਵੀ ਅੱਤ ਨਿੰਦਨਯੋਗ ਰਿਹਾ ਹੈ, ਜਿਸ ਨੇ ਅੱਡੀਆਂ ਚੁੱਕ ਚੁੱਕ ਕੇ ਹਿੰਦੂ ਅੱਤਵਾਦੀ ਸਰਕਾਰ ਲਈ ਜ਼ੋਰ ਲਾਇਆ ਹੋਇਆ ਹੈ ਅਤੇ ਕਾਲੀ ਸੂਚੀ ਉਸੇ ਲੜੀ ਦਾ ਹੀ ਹਿੱਸਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version