ਅੰਮ੍ਰਿਤਸਰ: ਸਿੱਖ ਰੈਫ਼ਰੈਂਸ ਲਾਇਬਰੇਰੀ ਵਿੱਚ ਸਿੱਖ ਧਰਮ ਤੇ ਇਤਿਹਾਸ ਨਾਲ ਸਬੰਧਤ ਦੁਰਲੱਭ ਪੁਸਤਕਾਂ ਨੂੰ ਡਿਜ਼ੀਟਲਾਈਜ਼ਡ ਕੀਤਾ ਗਿਆ ਹੈ ਤੇ ਜਲਦੀ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਨੂੰ ਆਨਲਾਈਨ ਕਰਨ ਦੀ ਵੀ ਵਿਉਂਤ ਹੈ।
ਦਰਬਾਰ ਸਾਹਿਬ ਸਮੂਹ ਵਿੱਚ ਸਥਿਤ ਸਿੱਖ ਰੈਫਰੈਂਸ ਲਾਇਬਰੇਰੀ ਜਿਹੜੀ ਜੂਨ 1984 ‘ਚ ਭਾਰਤੀ ਫੌਜ ਵਲੋਂ ਲੁੱਟੀ ਗਈ ਅਤੇ ਬਾਅਦ ‘ਚ ਸਾੜ ਦਿੱਤੀ ਗਈ ਸੀ, ਇਸ ਲਾਇਬਰੇਰੀ ਦਾ ਲੁੱਟਿਆ ਖ਼ਜ਼ਾਨਾ ਅਜੇ ਤੱਕ ਸ਼੍ਰੋਮਣੀ ਕਮੇਟੀ ਨੂੰ ਵਾਪਸ ਨਹੀਂ ਮਿਿਲਆ।
ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਸਿੱਖ ਸੰਸਥਾ ਵੱਲੋਂ ਸੰਗਤ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਕੋਲ ਸਿੱਖ ਧਰਮ ਤੇ ਇਤਿਹਾਸ ਨਾਲ ਸਬੰਧਤ ਦੁਰਲੱਭ ਪੁਸਤਕਾਂ, ਹੱਥ ਲਿਖ਼ਤ ਸਰੂਪ ਜਾਂ ਖਰੜੇ ਆਦਿ ਹਨ ਤਾਂ ਉਹ ਸ਼੍ਰੋਮਣੀ ਕਮੇਟੀ ਨੂੰ ਭੇਟ ਕੀਤੇ ਜਾਣ।
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸਥਾਪਿਤ ਰੈਫ਼ਰੈਂਸ ਲਾਇਬਰੇਰੀ ਨੂੰ ਹੁਣ ਭਾਈ ਗੁਰਦਾਸ ਹਾਲ ਵਿੱਚ ਬਣੀ ਇਮਾਰਤ ’ਚ ਤਬਦੀਲ ਕਰਨ ਦੀ ਵਿਉਂਤ ਹੈ।