ਲੰਡਨ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਲੇ ਮਹੀਨੇ ਇੰਗਲੈਂਡ ਦੌਰੇ ਦੌਰਾਨ ਸਿੱਖਾਂ ਵਲੋਂ ਵੱਡੇ ਪੱਧਰ ‘ਤੇ ਮੋਦੀ ਖਿਲਾਫ ਰੋਸ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਸਿੱਖ ਫੈਡਰੇਸ਼ਨ ਯੂ.ਕੇ ਵਲੋਂ ਜਾਰੀ ਲਿਖਤੀ ਬਿਆਨ ਵਿਚ ਕਿਹਾ ਗਿਆ ਹੈ ਕਿ ਅੱਧ ਅਪ੍ਰੈਲ ਵਿਚ ਲੰਡਨ ‘ਚ ਹੋਣ ਜਾ ਰਹੀ 53 ਕਾਮਨਵੈਲਥ ਦੇਸ਼ਾਂ ਦੀ ਬੈਠਕ ਦੌਰਾਨ ਹਜ਼ਾਰਾਂ ਸਿੱਖ ਲੰਡਨ ਵਿਚ ਇਕੱਤਰ ਹੋਣਗੇ।
ਬਿਆਨ ਵਿਚ ਕਿਹਾ ਗਿਆ ਕਿ ਜਿੱਥੇ ਸਿੱਖ ਭਾਰਤ ਦੀਆਂ ਸਿੱਖ ਵਿਰੋਧੀ ਨੀਤੀਆਂ ਖਿਲਾਫ ਮੋਦੀ ਵਿਰੁੱਧ ਪ੍ਰਦਰਸ਼ਨ ਕਰਨਗੇ ਉੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਿੱਖ ਹੱਕਾਂ ਲਈ ਅਵਾਜ਼ ਚੁੱਕਣ ਲਈ ਉਨ੍ਹਾਂ ਦਾ ਸਮਰਥਨ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨ ਵਿਚ ਸਿੱਖਾਂ ਤੋਂ ਇਲਾਵਾ ਭਾਰਤੀ ਉਪਮਹਾਂਦੀਪ ਵਿਚ ਭਾਰਤ ਦੇ ਪ੍ਰਬੰਧ ਹੇਠ ਰਹਿ ਰਹੇ ਹੋਰ ਘੱਟਗਿਣਤੀ ਭਾਈਚਾਰੇ ਵੀ ਸ਼ਾਮਿਲ ਹੋਣਗੇ ਜਿਹਨਾਂ ਉੱਤੇ ਭਾਰਤ ਸਰਕਾਰ ਅਤੇ ਹਿੰਦੂਤਵੀਆਂ ਵਲੋਂ ਜ਼ੁਲਮ ਹੋ ਰਿਹਾ ਹੈ।
ਜਿਕਰਯੋਗ ਹੈ ਕਿ ਬੀਤੇ ਸਾਲ ਨਵੰਬਰ ਮਹੀਨੇ ਪੰਜਾਬ ਵਿਆਹ ਕਰਾਉਣ ਗਏ ਸਕੋਟਿਸ਼ ਸਿੱਖ ਨਾਗਰਿਕ ਜਗਤਾਰ ਸਿੰਘ ਜੋਹਲ ਦੀ ਗ੍ਰਿਫਤਾਰੀ ਅਤੇ ਹਿਰਾਸਤ ਵਿਚ ਤਸ਼ੱਦਦ ਨਾਲ ਸਿੱਖਾਂ ਵਿਚ ਭਾਰਤੀ ਪ੍ਰਬੰਧ ਖਿਲਾਫ ਗੁੱਸਾ ਹੋਰ ਵਧ ਗਿਆ ਹੈ।
ਇਸ ਖਬਰ ਨੂੰ ਵਧੇਰੇ ਵਿਸਤਾਰ ਨਾਲ ਪੜ੍ਹਨ ਲਈ ਵੇਖੋ:
Sikh Diaspora Groups Planning to hold Massive Protest During Modi’s UK Visit