Site icon Sikh Siyasat News

ਸ਼੍ਰਮੋਣੀ ਕਮੇਟੀ, ਹਰਿਆਣਾ ਕਮੇਟੀ ਅਤੇ ਦਿੱਲੀ ਕਮੇਟੀ ਨੇ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਤੋਂ ਸੌਦਾ ਸਾਧ ਦੀ ਫਿਲਮ ‘ਤੇ ਪਾਬੰਦੀ ਦੀ ਕੀਤੀ ਮੰਗ

ਨਿਸ਼ਾਨ ਸਾਹਿਬ

messenger-of-god-on-january-16

ਸੌਦਾ ਸਾਧ ਰਾਮ ਰਹੀਮ ਵੱਲੋਂ ਬਣਾਈ ਫਿਲਮ

ਚੰਡੀਗੜ੍ਹ (30 ਦਸੰਬਰ 2014): ਬਲਾਤਕਾਰ, ਕਤਲ ਅਤੇ ਹੋਰ ਸੰਗੀਨ ਜ਼ੁਰਮਾਂ ਦਾ ਸੀਬੀਆਈ ਅਦਲਾਤ ਵਿੱਚ ਸਾਹਮਣਾ ਕਰ ਰਹੇ ਬਦਨਾਮ ਸੌਦਾ ਸਾਧ ਰਾਮ ਰਹੀਮ ਵੱਲੋਂ ਬਣਾਈ ਫਿਲਮ ‘ਤੇ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਤੋਂ ਪਾਬੰਦੀ ਦੀ ਮੰਗ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਕਿਹਾ ਕਿ ਸੌਦਾ ਸਾਧ ਗੁਰਮੀਤ ਰਾਮ ਰਹੀਮ ਵੱਲੋਂ ਬਣਾਈ ਗਈ ਫ਼ਿਲਮ ‘ਮੈਸੰਜਰ ਆਫ਼ ਗੌਡ’ (ਪ੍ਰਮਾਤਮਾ ਦਾ ਫਰਿਸ਼ਤਾ) ‘ਤੇ ਤੁਰੰਤ ਪਾਬੰਦੀ ਲਾਈ ਜਾਵੇ, ਕਿਉਂਕਿ ਇਹ ਸਮਾਜ ਤੇ ਆਪਸੀ ਭਾਈਚਾਰੇ ਵਿਚ ਨਫ਼ਰਤ ਫੈਲਾਉਂਦੀ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ.ਕੇ., ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਜਨਰਲ ਸੈਕਟਰੀ ਸ: ਜੋਗਾ ਸਿੰਘ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰ ਮੁਹੰਮਦ ਨੇ ਵੱਖੋ-ਵੱਖਰੇ ਬਿਆਨਾਂ ਵਿਚ ਕਿਹਾ ਹੈ ਕਿ ਸੌਦਾ ਸਾਧ ਜੋ ਆਪਣੇ ਆਪ ਨੂੰ ਪ੍ਰਮਾਤਮਾ ਦਾ ਅਵਤਾਰ ਕਹਿੰਦਾ ਹੈ, ਜਬਰ ਜਨਾਹ, ਹੱਤਿਆ ਅਤੇ ਕਈ ਹੋਰ ਮਾਮਲਿਆਂ ਵਿਚ ਅਦਾਲਤਾਂ ਵਿਚ ਕਈ ਗੰਭੀਰ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਆਪਣੇ ਆਪ ਨੂੰ ਅਵਤਾਰ ਜਾਂ ਗੁਰੂ ਕਹਿਲਾਉਣ ਦਾ ਇਸ ਨੂੰ ਕੋਈ ਹੱਕ ਨਹੀਂ।

ਸ: ਜੋਗਾ ਸਿੰਘ ਨੇ ਕਿਹਾ ਕਿ ਹਰਿਆਣਾ ਗੁਰਦੁਆਰਾ ਕਮੇਟੀ ਨੇ ਸੈਂਸਰ ਬੋਰਡ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਆਦਿ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਹਿੰਦੀ ਤੇ ਪੰਜਾਬੀ ਆਪਸ ਵਿਚ ਮਿਲੀਆਂ-ਜੁਲੀਆਂ ਭਾਸ਼ਾਵਾਂ ਵਿਚ ਬਣਾਈ ਗਈ ਇਹ ਫ਼ਿਲਮ ਆਮ ਜਨਤਾ ਵਿਚ ਗ਼ਲਤ ਫਹਿਮੀਆਂ ਦਾ ਕਾਰਨ ਬਣ ਰਹੀ ਹੈ, ਜਿਸ ਦੀ ਤੁਰੰਤ ਰੋਕਥਾਮ ਲਈ ਪ੍ਰਭਾਵਸ਼ਾਲੀ ਕਦਮ ਉਠਾਏ ਜਾਣੇ ਚਾਹੀਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version