ਅੱਜ ਦੀ ਖਬਰਸਾਰ | 1 ਫਰਵਰੀ 2020 (ਦਿਨ ਸ਼ਨਿੱਚਰਵਾਰ)
ਖਬਰਾਂ ਸਿੱਖ ਜਗਤ ਦੀਆਂ:
ਅੰਤਿਮ ਸੰਸਕਾਰ ’ਤੇ ਜੁਝਾਰੂ ਪੁੱਤ ਨੂੰ ਮਾਂ ਦੇ ਅੰਤਿਮ ਦਰਸ਼ਨ ਹੋਏ:
- ਬੰਦੀ ਸਿੰਘ ਭਾਈ ਪਰਮਜੀਤ ਸਿੰਘ ਭਿਓਰਾ ਦੇ ਮਾਤਾ ਜੀ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ (31 ਜਨਵਰੀ) ਨੂੰ ਮੁਹਾਲੀ ਵਿਖੇ ਹੋਇਆ।
- ਮਾਤਾ ਜੀ ਵੀਰਵਾਰ ਨੂੰ ਪੂਰੇ ਹੋ ਗਏ ਸਨ।
- ਅੰਤਿਮ ਸੰਸਕਾਰ ਵੇਲੇ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਪੁਲਿਸ ਪਹਿਰੇ ਹੇਠਾਂ ਜੇਲ੍ਹ ਵਿਚੋਂ ਲਿਆਂਦਾ ਗਿਆ।
- ਵਧੇਰੇ ਵੇਰਵਿਆਂ ਅਤੇ ਤਸਵੀਰਾਂ ਲਈ ਇਹ ਤੰਦ ਛੂਹੋ।
ਭਾਈ ਹਰਮੀਤ ਸਿੰਘ ਪੀ.ਐਚ.ਡੀ. ਨਮਿਤ ਸਮਾਗਮ ਅੱਜ:
- ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਭਾਈ ਹਰਮੀਤ ਸਿੰਘ (ਪੀ.ਐਚ.ਡੀ.) ਦੀ ਯਾਦ ਵਿਚ ਸ਼ਹੀਦੀ ਸਮਾਗਮ 1 ਫਰਵਰੀ ਨੂੰ ਹੋਵੇਗਾ।
- ਇਹ ਸਮਾਗਮ ਗੁਰਦੁਆਰਾ ਹਰਿਗੋਬਿੰਦ ਸਾਹਿਬ ਜੀ (ਕੋਵੈਂਟਰੀ) ਵਿਖੇ ਹੋਵੇਗਾ।
- ਭਾਈ ਹਰਮੀਤ ਸਿੰਘ ਨੂੰ ਦੋ ਬੰਦੂਕਧਾਰੀਆਂ ਨੇ ਬੀਤੇ ਦਿਨੀਂ ਲਾਹੌਰ ਨੇੜੇ ਕਤਲ ਕਰ ਦਿੱਤਾ ਸੀ।
- ਗੁਰਦੁਆਰਾ ਹਰਿਗੋਬਿੰਦ ਸਾਹਿਬ ਜੀ (ਕੋਵੈਂਟਰੀ) ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਿਕ ਭਾਈ ਹਰਮੀਤ ਸਿੰਘ ਯਾਦ ਵਿਚ ਆਰੰਭ ਕਰਵਾਏ ਅਖੰਡ ਪਾਠ ਸਾਹਿਬ ਦੇ ਭੋਗ ਸ਼ਾਮ 5 ਵਜੇ ਪੈਣਗੇ।
- ਜਿਸ ਉਪਰੰਤ ਭਾਈ ਹਰਮੀਤ ਸਿੰਘ ਦੀ ਯਾਦ ਵਿਚ ਸ਼ਹੀਦੀ ਸਮਾਗਮ ਹੋਵੇਗਾ
- ਭਾਈ ਹਰਮੀਤ ਸਿੰਘ ਪੀ.ਐੱਚ.ਡੀ. ਦਾ ਕਤਲ ਸਿੱਖਾਂ ਲਈ ਚੁਣੌਤੀ
- ਕਿਹਾ ਭਾਈ ਜਗਤਾਰ ਸਿੰਘ ਹਵਾਰਾ ਨੇ
- ਕਿਹਾ ਇਸ ਕਤਲ ਨੂੰ ਸਿੱਖਾਂ ਨੂੰ ਇੱਕ ਚੁਣੌਤੀ ਵਜੋਂ ਲੈਣਾ ਚਾਹੀਦਾ ਹੈ ਅਤੇ ਇਸ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ
- ਕਿਹਾ ਕਿ ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਿੱਚ ਇਨ੍ਹਾਂ ਨੂੰ ਕਿੰਨੀ ਖੁਸ਼ੀ ਮਿਲਦੀ ਹੈ
- ਭਾਈ ਹਵਾਰਾ ਨੇ ਕਿਹਾ ਕਿ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਆਪਣੇ ਵਿਛੜੇ ਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ
ਬੇਇਨਸਾਫੀ ਦੇ 34 ਸਾਲਾਂ ਵਿਰੁਧ ਰੋਹ:
- ਸਾਕਾ ਨਕੋਦਰ 1986 ਦੀ ਬੇਇਨਸਾਫੀ ਵਿਰੁਧ ਰੋਹ ਵਿਖਾਵੇ 4 ਫਰਵਰੀ ਨੂੰ ਹੋਣਗੇ।
- ਇਹ ਰੋਹ ਵਿਖਾਵੇ ਪੰਜਾਬੀ ਯੂਨੀਵਰਿਸਟੀ ਪਟਿਆਲਾ, ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਹੋਣਗੇ।
- ਇਹ ਰੋਹ ਵਿਖਾਵੇ ਸੱਥ ਅਤੇ ਸਿੱਖ ਯੂਥ ਆਫ ਪੰਜਾਬ ਵੱਲੋਂ ਕੀਤੇ ਜਾਣਗੇ।
- ਸਾਕਾ ਨਕੋਦਰ 4 ਫਰਵਰੀ 1986 ਨੂੰ ਵਾਪਰਿਆ ਸੀ।
- ਇਸ ਸਾਕੇ ਵਿਚ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਕਰ ਰਹੇ ਸਿੱਖਾਂ ਉੱਤੇ ਪੰਜਾਬ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ।
- ਇਸ ਸਾਕੇ ਵਿਚ ਪੁਲਿਸ ਵੱਲੋਂ 4 ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤੇ ਗਏ ਸਨ।
- ਅੱਜ ਤੱਕ ਸਾਕਾ ਨਕੋਦਰ ਦੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
1984 ਤੋਂ ਮੁਨਕਰ ਹੋਣ ਵਾਲਾ ਐਮੀ ਬੇਰਾ ਸਵਾਲਾਂ ਦੇ ਘੇਰੇ ਵਿਚ:
- ਅਮਰੀਕਾ ਰਹਿੰਦੇ ਸਿੱਖਾਂ ਨੇ ਐਮੀ ਬੇਰਾ ਵੱਲੋਂ 1984 ਦੀ ਨਸਲਕੁਸ਼ੀ ਤੋਂ ਮੁਨਕਰ ਹੋਣ ਉੱਤੇ ਸਵਾਲ ਚੁੱਕੇ ਹਨ।
- ਐਮੀ ਬੇਰਾ ਅਮਰੀਕੀ ਸਿਆਸਤਦਾਨ ਹੈ ਅਤੇ ਉੱਤਰੀ ਕੈਫੋਰਨੀਆ ਤੋਂ ਅਮਰੀਕੀ ਕਾਂਗਰਸ (ਸੰਸਦ) ਦੀ ਚੋਣਾਂ ’ਚ ਉਮੀਦਵਾਰ ਬਣਨ ਦਾ ਇੱਛੁਕ ਹੈ।
- ਐਮੀ ਬੇਰਾ 1984 ਦੀ ਸਿੱਖ ਨਸਲਕੁਸ਼ੀ ਵਿਚ ਦਿੱਲੀ ਸਲਤਨਤ (ਭਾਰਤੀ ਸਟੇਟ) ਦੀ ਸ਼ਮੂਲੀਅਤ ਤੇ ਜਿੰਮੇਵਾਰੀ ਦੇ ਤੱਥ ਨੂੰ ਮੰਨਣ ਤੋਂ ਮੁਨਕਰ ਹੈ।
- ਲੰਘੀ 28 ਜਨਵਰੀ ਨੂੰ ਮੁਕਾਮੀ ਸਿੱਖਾਂ ਨੇ ਐਮੀ ਬੇਰਾ ਵੱਲੋਂ ਕਰਵਾਏ ਇਕ ਸਮਾਗਮ ਮੌਕੇ ਵਿਰੋਧ ਵਿਖਾਵਾ ਕੀਤਾ।
ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦਾ ਮਾਮਲਾ ਹਾਈ ਕੋਰਟ ਪੁੱਜਾ
- ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਸ਼੍ਰੋ.ਗੁ.ਪ੍ਰ. ਕਮੇਟੀ ਨੂੰ ਨੋਟਿਸ ਜਾਰੀ ਕੀਤਾ।
- ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਸੀ।
- ਸੁਣਵਾਈ ਦੌਰਾਨ ਕਿਹਾ ਗਿਆ ਕਿ ਦੀਵਾਨ ਟੋਡਰ ਮੱਲ ਸਿੱਖਾਂ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਸਤਿਕਾਰਤ ਸ਼ਖ਼ਸੀਅਤ ਹੈ।
- ਉਨ੍ਹਾਂ ਦੀ ਸਰਹਿੰਦ ਵਿੱਚ ਸਥਿਤ ਪੁਰਾਤਨ ਹਵੇਲੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਰੱਖਦੀ ਹੈ।
- ਮੰਗ ਕੀਤੀ ਗਈ ਕਿ ਜਹਾਜ਼ ਹਵੇਲੀ ਦੀ ਸਾਂਭ ਸੰਭਾਲ ਭਾਰਤੀ ਪੁਰਾਤਤਵ ਸਰਵੇ ਜਾਂ ਭਾਰਤ ਸਰਕਾਰ ਕੋਲੋਂ ਕਰਵਾਈ ਜਾਵੇ।
- ਦਲੀਲ ਸੀ ਕਿ ਸਾਲ2016-17 ਦੌਰਾਨ ਇਸ ਦੀ ਸੰਭਾਲ ਦਾ ਜ਼ਿੰਮਾ ਸ਼੍ਰੋ.ਗੁ.ਪ੍ਰ.ਕਮੇਟੀ ਨੂੰ ਸੌਂਪਿਆ ਗਿਆ ਸੀ।
- ਜਦ ਕਿ ਸ਼੍ਰੋ.ਗੁ.ਪ੍ਰ.ਕਮੇਟੀ ਨੇ ਇਹ ਸਵਾਲ ਨੂੰ ਕੋਈ ਖਾਸ ਧਿਆਨ ਨਹੀਂ ਦਿੱਤਾ।
- ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਦੀ ਸੰਭਾਲ ਦਾ ਕੰਮ ਕੀੜੀ ਦੀ ਚਾਲ ਚਲਾ ਰਹੀ ਹੈ ਜਿਸ ਨਾਲ ਕਿ ਦਹਾਕੇ ਲੱਗ ਜਾਣਗੇ।
- ਇਸ ਮਾਮਲੇ ਦੀ ਅਗਲੀ ਸੁਣਵਾਈ 17 ਮਾਰਚ ਨੂੰ ਹੋਵੇਗੀ।