Site icon Sikh Siyasat News

ਖਾੜਕੂ ਸੰਘਰਸ਼ ਲਈ ਪਰਿਵਾਰਕ ਮੈਂਬਰਾਂ ਦੀ ਸ਼ਹਾਦਤ ਦੇਣ ਵਾਲੀ ਮਾਤਾ ਨੂਰੀ ਦੀ ਅੰਤਮ ਅਰਦਾਸ

ਮਾਨਸਾ/, 10 ਜੂਨ ( ) ਸ਼ਹੀਦ ਭਾਈ ਲਛਮਣ ਸਿੰਘ ਬੱਬਰ ਉਰਫ਼ ਬਸੀਰ ਮੁਹੰਮਦ ਦੇ ਮਾਤਾ ਸ਼ਹੀਦ ਬੀਬੀ ਰਾਣੀ ਕੌਰ ਬੱਬਰ ਉਰਫ਼ ਸਕੀਨਾ ਬੇਗਮ, ਸ਼ਹੀਦ ਭਾਈ ਸਦੀਕ ਮੁਹੰਮਦ ਦੀ ਸੱਸ ਮਾਤਾ ਨੂਰੀ ਬੇਗਮ ਦੀ ਅੰਤਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਭੰਮੇ ਕਲਾਂ ਦੇ ਗੁਰਦੁਆਰਾ ਸਾਹਿਬ ’ਚ ਹੋਈ। ਮਾਤਾ ਨੂੰ ਸਰਧਾਂਜਲੀ ਦਿੰਦਿਆਂ ਵੱਖ ਵੱਖ ਬੁਲਾਰਿਆਂ ਨੇ ਉਹਨਾਂ ਦੇ ਪਰਿਵਾਰ ਦੇ ਚਾਰ ਮੈਂਬਰਾਂ ਵੱਲੋਂ ਸਿੱਖ ਸੰਘਰਸ਼ ਲਈ ਦਿੱਤੀਆਂ ਸ਼ਹੀਦੀਆਂ ਦੀ ਗਲ ਕਰਦਿਆ, ਮਾਤਾ ਵਲੋਂ ਆਪਣੇ ਸਰੀਰ ’ਤੇ ਹੰਢਾਏ ਕਸ਼ਟ, ਅੱਤਿਆਚਾਰ ਦੇ ਪਲਾਂ ਨੂੰ ਯਾਦ ਕਰਕੇ ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ।

ਸ਼ਹੀਦ ਭਾਈ ਲਛਮਣ ਸਿੰਘ ਬੱਬਰ ਦੀ ਮਾਤਾ ਨੂਰੀ ਬੇਗਮ ਦੀ ਅੰਤਮ ਅਰਦਾਸ ਦੌਰਾਨ ਸਮਾਗਮ ਦਾ ਦ੍ਰਿਸ਼

ਪੰਥ ਸੇਵਕ ਜਥੇ ਵਲੋਂ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਖਾੜਕੂ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਮਾਣ ਸਨਮਾਨ ਬਰਕਰਾਰ ਰੱਖਣਾ ਤੇ ਉਹਨਾਂ ਦੇ ਦੁਖਦੇ ਸੁਖਦੇ ਨਾਲ ਖੜਨਾ ਸਾਡੀ ਸਭ ਦੀ ਜਿੰਮੇਵਾਰੀ ਹੈ। ਉਹਨਾਂ ਮੌਜੂਦਾ ਨਵੀਂ ਪੀੜ੍ਹੀ ਨੂੰ ਅਪੀਲ ਕੀਤੀ ਕਿ ਹਥਿਆਰਬੰਦ ਜੰਗ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਇਤਿਹਾਸ ਨੂੰ ਆਪਣੀ ਜਿੰਦਗੀ ਦਾ ਇਕ ਹਿੱਸਾ ਬਣਾਉਣ ਤਾਂ ਕਿ ਜੰਗ ਜਾਰੀ ਰਹੇ। ਉਹਨਾਂ ਕਿਹਾ ਕਿ ਇਹ ਜੰਗ ਰੁਕੀ ਨਹੀਂ ਇਹ ਇਕੋ ਇਕ ਗੁਰੂਆਂ ਦੇ ਰਾਹ ਦਰਸਾਏ ਮੁਕੰਮਲ ਖਾਲਸਾ ਰਾਜ ਦੀ ਮੰਜ਼ਲ ’ਤੇ ਪੁੱਜ ਕੇ ਅਗਲੇ ਪੜ੍ਹਾਅ ’ਚ ਦਾਖਲ ਹੋਵੇਗੀ।

ਭਾਈ ਕਰਮਜੀਤ ਸਿੰਘ ਸੁਨਾਮ ਨੇ ਸ਼ਹੀਦ ਸਿੰਘਾਂ ਦੀਆਂ ਮਾਵਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆ ਕਿਹਾ ਕਿ ਇਹ ਸਾਡੇ ਇਤਿਹਾਸ ਦਾ ਅਨਮੋਲ ਹਿੱਸਾ ਹਨ, ਜੋ ਸਾਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਇਸ ਮੌਕੇ ਸ਼ਹੀਦ ਭਾਈ ਲਛਮਣ ਸਿੰਘ ਬੱਬਰ ਦੀ ਭੈਣ ਤੇ ਸ਼ਹੀਦ ਭਾਈ ਸਦੀਕ ਮੁਹੰਮਦ ਦੀ ਪਤਨੀ ਬੀਬੀ ਅਮਰਜੀਤ ਕੌਰ ਨੂੰ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਵੀ ਇਕੱਤਰ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਦਲ ਖਾਲਸਾ ਜਿਲ੍ਹਾ ਮਾਨਸਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਟਿੱਬੀ, ਭਾਈ ਪਰਨਜੀਤ ਸਿੰਘ ਜੱਗੀ ਬਾਬਾ, ਲੱਖੀ ਜੰਗਲ ਸਭਾ ਵਲੋਂ ਬਾਬਾ ਸਵਰਨ ਸਿੰਘ ਕੋਟਧਰਮੂ, ਸ਼ਹੀਦ ਭਾਈ ਬੱਬਰ ਦਾ ਭਾਣਜਾ ਭਾਈ ਸਿਤਾਰ ਸਿੰਘ, ਭਾਈ ਸੁਖਚੈਨ ਸਿੰਘ ਅਤਲਾ, ਬਾਬਾ ਪਵਨਦੀਪ ਸਿੰਘ, ਧਰਮੀ ਫੌਜੀ ਭਾਈ ਜਸਵੰਤ ਸਿੰਘ ਭੁੱਚੋਂ, ਦਰਸ਼ਨ ਸਿੰਘ ਜਗਾ ਰਾਮ ਆਦਿ ਸਮੇਤ ਪਿੰਡ ਦੇ ਪਤਵੰਤੇ ਸੱਜਣ ਤੇ ਸੰਗਤ ਵੀ ਸ਼ਾਮਲ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version