Site icon Sikh Siyasat News

1984 ਸਿੱਖ ਕਤਲੇਆਮ ਦੇ ਦੋਸ਼ੀ ਭਾਗਮਲ ਦੀ ਛੁੱਟੀ ਵਧਾਉਣ ਦੀ ਅਰਜ਼ੀ ਰੱਦ ਹਈ

ਨਵੀਂ ਦਿੱਲੀ (16 ਮਾਰਚ,2016) : ਦਿੱਲੀ ਹਾਈ ਕੋਰਟ ਨੇ ਅੱਜ 1984 ਸਿੱਖ ਕਤਲੇਆਮ ’ਚ ਉਮਰਕੈਦ ਦੀ ਸਜ਼ਾ ਪ੍ਰਾਪਤ ਹੋਣ ਦੇ ਬਾਵਜੂਦ ਆਰਜੀ ਜਮਾਨਤ ਤੇ ਚਲ ਰਹੇ ਕੈਪਟਨ ਭਾਗਮਲ ਦੀ ਆਰਜੀ ਜਮਾਨਤ ਨੂੰ ਰੱਦ ਕਰਦੇ ਹੋਏ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਨਵੰਬਰ 1984 ਸਿੱਖ ਨਸਲਕੁਸ਼ੀ

ਜਸਟਿਸ ਜੀ.ਐਸ.ਸਿਸਤਾਨੀ ਅਤੇ ਜਸਟਿਸ ਸੰਗੀਤਾ ਢੀਂਗਰਾ ਸਹਿਗਲ ਦੀ ਬੈਂਚ ਨੇ ਦੋਸ਼ੀ ਦੀ ਛੁੱਟੀ ਵਧਾਉਣ ਸਬੰਧੀ ਲਗਾਈ ਗਈ ਅਰਜ਼ੀ ਤੇ ਸੁਣਵਾਈ ਕਰਦੇ ਹੋਏ ਪੀੜਿਤ ਪੱਖ ਦੇ ਵਕੀਲਾਂ ਦੇ ਵਿਰੋਧ ਤੋਂ ਬਾਅਦ ਉਕਤ ਫੈਸਲਾ ਦਿੱਤਾ।

ਦਰਅਸਲ ਹੇਠਲੀ ਅਦਾਲਤ ਨੇ 1 ਨਵੰਬਰ 1984 ਨੂੰ ਦਿੱਲੀ ਕੈਂਟ ਦੇ ਰਾਜਨਗਰ ਇਲਾਕੇ ’ਚ 5 ਸਿੱਖਾਂ ਦੇ ਕਤਲ ਦੇ ਦੋਸ਼ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕਰਦੇ ਹੋਏ ਭਾਗਮਲ, ਗਿਰਧਾਰੀ ਲਾਲ ਅਤੇ ਬਲਵਾਨ ਖੋਖ਼ਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪਰ ਬੀਮਾਰੀ ਦਾ ਸਹਾਰਾ ਲੈ ਕੇ ਭਾਗਮਲ ਆਪਣੀ ਆਰਜੀ ਜਮਾਨਤ ਨੂੰ 27 ਮਈ 2015 ਤੋਂ ਬਾਅਦ ਲਗਾਤਾਰ ਵਧਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ।

ਅੱਜ ਦੀ ਸੁਣਵਾਈ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੀੜਿਤ ਵੱਲੋਂ ਪੇਸ਼ ਹੋਏ ਵਕੀਲ ਗੁਰਬਖ਼ਸ਼ ਸਿੰਘ ਅਤੇ ਸੀ.ਬੀ.ਆਈ. ਦੇ ਵਕੀਲ ਡੀ.ਪੀ. ਸਿੰਘ ਨੇ ਆਰੋਪੀ ਦੀ ਜਮਾਨਤ ਦਾ ਡੱਟ ਕੇ ਵਿਰੋਧ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version