Site icon Sikh Siyasat News

ਸਹਿਜਧਾਰੀ ਵੋਟ ਮਸਲਾ: ਸੁਪਰੀਮ ਕੋਰਟ ਵਿਚ ਕੇਸ ਦੀ ਸੁਣਵਾਈ 3 ਅਗਸਤ ਨੂੰ

ਚੰਡੀਗੜ੍ਹ: ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਵਿਚ ਲਗਭਗ 5 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਹੋਈਆਂ ਚੋਣਾਂ ਨੂੰ ਲੈ ਕੇ ਸਹਿਜਧਾਰੀ ਵੋਟਾਂ ਦੇ ਹੱਕ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ ਵਿਚ ਜੋ ਪਟੀਸ਼ਨ ਦਾਇਰ ਕਰ ਰੱਖੀ ਹੈ, ਉਸ ਦੀ ਤਰੀਕ ਦੀ ਪੇਸ਼ੀ ਫਿਰ 2 ਹਫ਼ਤੇ ਅੱਗੇ ਪੈ ਗਈ ਹੈ।

ਤੇਜਾ ਸਿੰਘ ਸਮੁੰਦਰੀ ਹਾਲ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫਤਰ

ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਵੋਟਿੰਗ ਅਧਿਕਾਰ ਨੂੰ ਸਹਿਜਧਾਰੀ ਸਿੱਖਾਂ ਨਾਲ ਸਬੰਧਿਤ ਇਸ ਕੇਸ ਦੀ ਜਿਹੜੀ ਅੰਤਿਮ ਸੁਣਵਾਈ 20 ਜੁਲਾਈ ਨੂੰ ਹੋਣੀ ਤੈਅ ਪਾਈ ਸੀ ਉਹ ਹੁਣ 3 ਅਗਸਤ ਨੂੰ ਹੋਏਗੀ। ਇਸ ਬਾਰੇ ਉਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਇਹ ਸੂਚਨਾ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੀ ਇੱਛਾ ਹੈ ਕਿ ਸੁਪਰੀਮ ਕੋਰਟ ਲਗਭਗ 5 ਸਾਲ ਤੋਂ ਲਟਕ ਰਹੇ ਇਸ ਕੇਸ ਦਾ ਜਲਦ ਨਿਪਟਾਰਾ ਕਰੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version