Site icon Sikh Siyasat News

ਸੌਦਾ ਸਾਧ ਦੀ ਫਿਲਮ ਵੱਲੋਂ 100 ਕਰੋੜ ਦੀ ਕਮਾਈ ਕਰਨ ਦੇ ਦਾਅਵੇ ਝੂਠੇ

ਮੁਬੰਈ ( 22 ਫਰਵਰੀ, 2015): ਵਿਵਾਦਤ ਸੌਦਾ ਸਾਧ ਦੀ ਵਿਵਾਦਤ ਫਿਲਮ “ ਮੈਸੇਂਜਰ ਆਫ ਗੌਡ” ਇੰਟਰਨੈੱਟ ਤੇ ਇਸਦਾ ਟਰੇਲਰ ਜ਼ਾਰੀ ਹੋਣ ਦੇ ਸਮੈਂ ਤੋਂ ਹੀ ਖ਼ਬਰਾਂ ਵਿੱਚ ਹੈ। ਇਸ ਫਿਲਮ ਦਾ ਸਾਰੇ ਭਾਰਤ ਵਿੱਚ ਇੰਨੇ ਵੱਡੇ ਪੱਧਰ ‘ਤੇ ਸਿਨੇਮਾਂ ਘਰਾਂ ਵਿੱਚ ਲੱਗਣ ਨਾਲ ਹਰ ਕੋਈ ਹੈਰਾਨ ਸੀ। ਇਸਦੇ ਨਾਲ ਹੀ ਜ਼ਾਰੀ ਹੋਈਆਂ ਫਿਲਮਾਂ ਜਿਵੇ ਕਿ ਅਕਸ਼ੇ ਕੁਮਾਰ ਦੀ “ਬੇਬੀ ਅਤੇ ਰਣਬੀਰ ਕਪੂਰ ਦੀ “ਰਾਏ” ਸਾਰੇ ਭਾਰਤ ਵਿੱਚ 2500 ਤੋਂ ਵੀ ਘੱਟ ਸਿਨੇਮਾਂ ਘਰਾਂ ਵਿੱਚ ਲੱਗ ਸਕੀਆਂ, ਪਰ ਸੌਦਾ ਸਾਧ ਦੀ ਫਿਲਮ ਸਾਰੇ ਭਾਰਤ ਦੇ 4000 ਸਿਨੇਮਾਂ ਘਰਾਂ ਵਿੱਚ ਜ਼ਾਰੀ ਹੋਈ ਸੀ।ਪਰ ਜੋ ਹੋਰ ਵੀ ਜ਼ਿਅਦਾ ਹੈਰਾਨੀਜਨਕ ਖ਼ਬਰਾਂ ਹਨ , ਉਹ ਇਹ ਹਨ ਕਿ ਇਸ ਫਿਲਮ ਨੇ ਭਾਰਤ ਵਿੱਚ 100 ਕਰੋੜ ਤੋਂ ਉੱਪਰ ਕਮਾਈ ਕੀਤੀ ਹੈ।

ਸੌਦਾ ਸਾਧ ਦੀ ਫਿਲਮ ‘ਚੋਂ ਲਿਆ ਗਿਆ ਇੱਕ ਦ੍ਰਿਸ਼

ਅੰਗਰੇਜ਼ੀ ਅਖਬਾਰ “ਇੰਡੀਅਨ ਐਕਸਪ੍ਰੈਸ ਅਨੁਸਾਰ ਫਿਲਮ ਨੇ 89 ਕਰੋੜ ਰੁਪਏ ਛੇ ਦਿਨਾਂ ਵਿੱਚ ਕਮਾਏ ਹਨ ਅਤੇ ਸੌਦਾ ਡੇਰੇ ਦੇ ਪ੍ਰਬੰਧਕਾਂ ਵੱਲੋਂ ਪ੍ਰੈਸ ਬਿਆਨ ਜ਼ਾਰੀ ਕਰਕੇ ਫਿਲਮ ਵੱਲੋਂ 100 ਕਰੋੜ ਦੀ ਕਮਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ।

ਪਰ ਇਸਦੇ ਉਲਟ ਬਾਲੀਵੁੱਡ ਲਾਈਫ.ਕੌਮ ਨੇ ਰਿਪੋਰਟ ਦਿੱਤੀ ਹੈ ਕਿ ਫਿਲਮ “ਗੌਡ ਆਫ ਮੈਸੇਂਜ਼ਰ” ਸਬੰਧੀ ਜੋ ਅੰਕੜੇ ਦਿੱਤੇ ਜਾ ਰਹੇ ਹਨ ਉਹ ਝੂਠੇ ਹਨ ਅਤੇ ਫਿਲਮ ਨੂੰ ਦਰਸ਼ਕਾਂ ਵੱਲੋਂ ਕੋਈ ਚੰਗਾ ਹੁੰਗਾਰਾ ਨਹੀਂ ਮਿਲਿਆ।

“ਐਮਐੱਸਜੀ” ਟਿਕਟ ਖਿੜਕੀ ‘ਤੇ ਕੋਈ ਚਮਤਕਾਰ ਨਹੀਂ ਵਿਖਾ ਸਕੀ।ਅਸਲ ਵਿੱਚ ਸਿਨੇਮਾਂ ਹਾਲ ਹਰ ਦਿਨ ਖਾਲੀ ਰਹੇ ਅਤੇ ਸਭ ਤੋਂ ਮਾੜੀ ਗੱਲ ਇਹ ਸੀ ਕਿ ਗੁਰਮੀਤ ਰਾਮ ਰਹੀਮ  ਨੇ ਥੋਕ ਵਿੱਚ ਆਪਣੀ ਹੀ ਫਿਲਮ ਦੀਆਂ ਟਿਕਟਾਂ ਆਪ ਖਰੀਦੀਆਂ”।

ਇਸਤੋਂ ਇਲਾਵਾ ਵਾਪਰਕ ਵੈੱਬਸਾਈਟ ਬਾਲੀਵੱਡ ਹੰਗਾਮਾ ਨੇ ਫਿਲਮ ਦੀ ਪਹਿਲੇ ਹਫਤੇ ਦੀ ਕਮਾਈ ਦੇ ਅੰਕੜੇ ਦਿੱਤੇ ਜੋ ਦੱਸਦੇ ਹਨ ਕਿ ਪਹਿਲੇ ਹਫਤੇ ਫਿਲਮ ਸਿਰਫ 9.92 ਕਰੋੜ ਹੀ ਕਮਾ ਸਕੀ।

ਕਈ ਹੋਰ ਵਪਾਰਿਕ ਵਿਸ਼ਲੇਸ਼ਣ ਕਰਤਾ ਨੇ ਵੀ ਕਿਹਾ ਕਿ ਸੌਦਾ ਸਾਧ ਦੀ ਫਿਲਮ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ।ਇੱਕ ਵਪਾਰਕ ਮਾਹਿਰ ਨੇ “ਫਾਈਨਾਸ਼ੀਅਲ ਐਕਸਪ੍ਰੈਸ ਨੂੰ ਦੱਸਿਆ ਕਿ “ਐਮਐੱਸਜੀ ਆਸ ਤੋਂ ਉਲਟ ਦਰਸ਼ਕਾਂ ਨੂੰ ਖਿੱਚਣ ਵਿੱਚ ਅਸਫਲ ਰਹੀ ਅਤੇ ਫਿਲਮ ਦੀ ਕਾਰਗੁਜਾਰੀ ਇਸਨੂੰ ਬਣਾਉਣ ਵਾਲਿਆਂ ਦੀਆਂ ਆਸਾਂ ‘ਤੇ ਖਰੀ ਨਹੀਂ ਉੱਤਰੀ”
ਅਕਸ਼ੇ ਰਾਠੀ ਫਿਲਮ ਡਿਸਟ੍ਰੀਬਿਉਟਰ ਨੇ ਗੱਲ ਕਰਦਿਆਂ ਕਿਹਾ ਕਿ ਫਿਲਮ ਨੂੰ ਵੇਖਣ ਵਾਲੇ ਜਿਆਦਾਤਰ ਲੋਕ ਸੌਦਾ ਸਾਧ ਦੇ ਚੇਲੇ ਹੀ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version