ਚੰਡੀਗੜ੍ਹ (4 ਜਨਵਰੀ, 2012 – ਗੁਰਪ੍ਰੀਤ ਸਿੰਘ ਮਹਿਕ): ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਭਾਈ ਬੇਅੰਤ ਸਿੰਘ ਦੇ ਪੁੱਤਰ ਸ: ਸਰਬਜੀਤ ਸਿੰਘ ਨੇ ਬੱਸੀ ਪਠਾਣਾ ਰਾਖਵੇਂ ਹਲਕੇ ਤੋ ਚੌਣ ਲੜਣ ਦਾ ਫੈਸਲਾ ਕੀਤਾ ਹੈ। ਇਸ ਪੱਤਰਕਾਰ ਨਾਲ ਹੋਈ ਗੱਲਬਾਤ ਦੌਰਾਨ ਸ: ਸਰਬਜੀਤ ਸਿੰਘ (32) ਨੇ ਦੱਸਿਆ ਕਿ ਉਨ੍ਹਾਂ ਬੱਸੀ ਪਠਾਣਾਂ ਰਾਖਵੇਂ ਹਲਕੇ ਤੋ ਅਗਾਮੀ ਵਿਧਾਨ ਸਭਾ ਚੌਣਾਂ ਲੜਣ ਦਾ ਮਨ ਬਣਾਇਆ ਹੈ।
ਸ: ਸਰਬਜੀਤ ਸਿੰਘ ਨੂੰ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਵੱਲੋ ਬੱਸੀ ਪਠਾਣਾਂ ਤੋ ਉਮੀਦਵਾਰ ਐਲਾਨੇ ਜਾਣ ਦੇ ਆਸਾਰ ਸਨ, ਪ੍ਰੰਤੂ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਵੱਲੋ ਕਲ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਜਾਰੀ ਲਿਸਟ ਵਿਚ ਬੱਸੀ ਪਠਾਣਾਂ ਰਾਖਵੇਂ ਹਲਕੇ ਤੋ ਸ: ਧਰਮ ਸਿੰਘ ਕਲੌੜ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਸ: ਕਲੋੜ ਅਤੇ ਸ: ਮਾਨ ਨੇ ਹਾਲ ਹੀ ਵਿੱਚ ਹੋਈਆਂ ਸ਼੍ਰੋਮਣੀ ਕਮੇਟੀ ਚੌਣਾਂ ਕਰਮਵਾਰ ਬੱਸੀ ਪਠਾਣਾਂ ਰਾਖਵੇਂ ਅਤੇ ਬੱਸੀ ਪਠਾਣਾ ਜਨਰਲ ਚੜੀ ਸੀ, ਪ੍ਰੰਤੂ ਦੋਵੇ ਚੌਣ ਹਾਰ ਗਏ ਸਨ।
ਂਿੲੱਕ ਭੈਣ ਅਤੇ ਦੌ ਭਰਾ ਸ: ਸਰਬਜੀਤ ਸਿੰਘ ਮੌਜੂਦਾ ਸਮੇਂ ਆਪਣੀ ਪਤਨੀ ਅਤੇ ਬੇਟੇ ਨਾਲ ਮੋਹਾਲੀ ਵਿਖੇ ਰਹਿ ਰਹੇ ਹਨ। ਉਨ੍ਹਾਂ 2004 ਵਿਖੇ ਲੋਕ ਸਭਾ ਚੌਣ ਅਤੇ 2007 ਵਿੱਚ ਭਦੌੜ ਹਲਕੇ ਤੋ ਵਿਧਾਨ ਸਭਾ ਚੌਣ ਮਾਨ ਦੱਲ ਵੱਲ ਲੜੀ ਸੀ, ਪ੍ਰੰਤੂ ਹਾਰ ਗਏ ਸਨ।
ਸੂਤਰਾਂ ਅਨੁਸਾਰ ਸ: ਸਰਬਜੀਤ ਸਿੰਘ ਦੇ ਸ: ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਹਰਪਾਲ ਸਿੰਘ ਚੀਮਾ ਨਾਲ ਚੰਗੇ ਸੰਬੰਧ ਸਨ। ਸੂਤਰਾਂ ਅਨੁਸਾਰ ਪਹਿਲਾ ਮਾਨ ਦੱਲ ਸ: ਸਰਬਜੀਤ ਸਿੰਘ ਨੂੰ ਆਪਣੀ ਪਾਰਟੀ ਵੱਲੋ ਚੌਣ ਲੜਾਉਣ ਲਈ ਰਾਜੀ ਸੀ, ਪ੍ਰੰਤੂ ਕਿਸੇ ਦੂਜੀ ਪਾਰਟੀ ਵੱਲੋ ਸ: ਸਰਬਜੀਤ ਸਿੰਘ ਦੇ ਮਦਦ ਲੈਣ ਦੇ ਹੱਕ ਵਿਚ ਨਹੀਂ ਸੀ। ਇਸੇ ਲਈ ਪਾਰਟੀ ਵੱਲੋ ਸ: ਸਰਬਜੀਤ ਸਿੰਘ ਦੀ ਥਾਂ ਦੂਜਾ ਉਮੀਦਵਾਰ ਦੀ ਚੌਣ ਕੀਤੀ ਗਈ। ਸੂਤਰਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਚਮਕੌਰ ਸਾਹਿਬ ਹਲਕੇ ਤੋ ਸ: ਸਰਬਜੀਤ ਸਿੰਘ ਦਾ ਇੱਕ ਨਜਦੀਕੀ ਸੰਬੰਧੀ ਚੌਣ ਮੈਦਾਨ ਵਿੱਚ ਉਤਾਰ ਸਕਦਾ ਹੈ। ਇਹ ਗੱਲ ਜਨਤਕ ਹੈ ਕਿ ਸ: ਮਾਨ ਅਤੇ ਭਾਈ ਚੀਮਾ ਦੇ ਸੰਬੰਧ ਅੱਜ ਕਲ ਸੁਖਾਵੇਂ ਨਹੀਂ ਹਨ। ਦੋਵਾਂ ਨੇਤਾਵਾਂ ਦਾ ਬੱਸੀ ਪਠਾਣਾਂ ਖੇਤਰ ਵਿਚ ਚੰਗਾ ਪ੍ਰਭਾਵ ਹੈ।
ਜਿਕਰਯੌਗ ਹੈ ਕਿ ਬੱਸੀ ਪਠਾਣਾਂ ਰਾਖਵਾ ਹਲਕਾ ਨਵਾਂ ਹੌਂਦ ਵਿਚ ਆਇਆ ਹੈ, ਪਹਿਲਾਂ ਇਹ ਸਰਹਿੰਦ ਹਲਕੇ ਦਾ ਭਾਗ ਸੀ। ਨਵਾਂ ਹਲਕਾ ਬਸੀ ਪਠਾਣਾਂ ਹੌਂਦ ਵਿੱਚ ਆਇਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋ ਇਸ ਹਲਕੇ ਤੋ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਸ: ਨਿਰਮਲ ਸਿੰਘ ਜੋਕਿ ਫਰੀਦਕੋਟ ਤੋ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਦੇ ਪਤੀ ਹਨ ਨੂੰ ਚੌਣ ਮੈਦਾਨ ਵਿਚ ਉਤਾਰਿਆ ਗਿਆ ਹੈ। ਜਸਟਿਸ ਨਿਰਮਲ ਸਿੰਘ ਦਾ ਜੱਦੀ ਪਿੱਡ ਰਾਮਪੁਰ ਜਿਲਾ ਫ਼ਤਹਿਗੜ੍ਹ ਵਿੱਚ ਹੀ ਹੈ। ਬਸਪਾ ਵੱਲੋ ਏ ਐਨ ਲੁਹਾਰੀ ਨੂੰ ਬੱਸੀ ਪਠਾਣਾਂ ਸੀਟ ਤੋ ਪਹਿਲਾਂ ਹੀ ਚੌਣ ਮੈਦਾਨ ਵਿਚ ਉਤਾਰਿਆ ਜਾ ਚੁੱਕਾ ਹੈ।
ਬਸੀ ਪਠਾਣਾਂ ਇਲਾਕੇ ਦੀਆਂ ਵੋਟਾਂ ਦਾ ਜੇਕਰ ਇਤਿਹਾਸ ਵੇਖਿਆ ਜਾਵੇ ਤਾਂ ਇੱਥੇ ਦੀ ਜ਼ਿਆਦਾ ਵੋਟ ਸਿੱਖ ਸੋਚ ਨੂੰ ਹੀ ਭੁਗਤਦੀ ਆਈ ਹੈ। ਹੁਣੇ ਹੋ ਕੇ ਹਟੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਭਾਵੇਂ ਸ. ਸਿਮਰਨਜੀਤ ਸਿੰਘ ਮਾਨ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਹਰਪਾਲ ਸਿੰਘ ਚੀਮਾ ਬਾਦਲ ਦਲ ਦੇ ਉਮੀਦਵਾਰ ਚੋਣ ਤੋਂ ਹਾਰ ਗਏ ਸਨ ਪਰ ਸ. ਮਾਨ ਅਤੇ ਭਾਈ ਚੀਮਾ ਨੂੰ ਕੁੱਲ ਮਿਲੀਆਂ ਵੋਟਾਂ ਦਾ ਜੋੜ ਬਾਦਲ ਦਲ ਦੇ ਜਿੱਤੇ ਉਮੀਦਵਾਰ ਨੂੰ ਮਿਲੀਆਂ ਵੋਟਾਂ ਤੋਂ ਵਧ ਬਣਦਾ ਹੈ।
12 ਜਨਵਰੀ, 2012: ਇਸ ਖਬਰ ਸੰਬੰਧੀ ਇਥੇ ਇਹ ਜਾਣਕਾਰੀ ਦੇਣੀ ਜਰੂਰੀ ਹੈ ਕਿ ਭਾਈ ਸਰਬਜੀਤ ਸਿੰਘ ਨੇ ਬਾਅਦ ਵਿਚ ਆਪਣਾ ਇਹ ਵਿਚਾਰ ਬਦਲਦਿਆਂ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ ਅਤੇ ਉਨ੍ਹਾਂ 2012 ਦੀਆਂ ਵਿਧਾਨ ਸਭਾ ਚੋਣਾਂ ਲਈ ਕਿਸੇ ਵੀ ਹਲਕੇ ਤੋਂ ਨਾਮਜਦਗੀ ਪੱਤਰ ਨਹੀਂ ਭਰੇ।