ਅੰਮ੍ਰਿਤਸਰ – 6 ਜੂਨ 2020 ਨੂੰ “ਸੰਵਾਦ” ਵਲੋਂ “ਅਗਾਂਹ ਵੱਲ ਨੂੰ ਤੁਰਦਿਆਂ” ਖਰੜਾ ਸੁਝਾਵਾਂ ਲਈ ਸਿੱਖ-ਸੰਗਤਿ ਅੱਗੇ ਪੇਸ਼ ਕੀਤਾ ਗਿਆ ਸੀ ਤਾਂ ਜੋ ਭਵਿੱਖ ਲਈ ਕੋਈ ਪੰਥ ਸੇਵਕਾਂ ਵਾਸਤੇ ਸਾਂਝੀ ਰਣਨੀਤੀ ਅਤੇ ਪੈਂਤੜਾ ਘੜਿਆ ਜਾ ਸਕੇ।
ਸੰਵਾਦ ਵੱਲੋਂ ਹੁਣ ਇਸ ਖਰੜੇ ਸੰਬੰਧੀ ਲੜੀਵਾਰ ਵਿਚਾਰ-ਚਰਚਾ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਸੰਗਤਾਂ ਵਲੋਂ ਆਏ ਸਵਾਲਾਂ ਅਤੇ ਸੁਝਾਵਾਂ ਨੂੰ ਮੁੱਖ ਰੱਖਦੇ ਹੋਏ ਦਸਤਾਵੇਜ਼ ਦੇ ਵੱਖ-ਵੱਖ ਹਿੱਸਿਆਂ ਉੱਤੇ ਵਿਸਤਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।
ਪਹਿਲੀ ਵਿਚਾਰ ਚਰਚਾ 25 ਜੁਲਾਈ ਨੂੰ “ਬਿਪਰ ਸੰਸਕਾਰ” ਵਿਸ਼ੇ ਉੱਤੇ ਕੀਤੀ ਗਈ ਸੀ। ਇਸ ਲੜੀ ਦੀ ਅਗਲੀ ਵਿਚਾਰ ਚਰਚਾ ਸੰਬੰਧੀ ਸੰਵਾਦ ਵੱਲੋਂ ਇਸ਼ਤਿਹਾਰ ਜਾਰੀ ਕਰ ਦਿੱਤੇ ਗਿਆ ਹੈ।
ਇਸ਼ਤਿਹਾਰ ਮੁਤਾਬਿਕ ਅਗਲੀ ਵਿਚਾਰ ਚਰਚਾ 16 ਅਗਸਤ ਨੂੰ ਹੋਣ ਜਾ ਰਹੀ ਹੈ। ਇਸ ਵਿਚਾਰ ਚਰਚਾ ਵਿੱਚ ਡਾ. ਕੰਵਲਜੀਤ ਸਿੰਘ (ਪ੍ਰਿੰਸੀਪਲ, ਸ਼੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਅਤੇ ਨੌਜਵਾਨ ਵਿਚਾਰਕ ਪ੍ਰਭਜੋਤ ਸਿੰਘ “ਸੈਕੁਲਰ ਪੱਛਮੀ ਫਲਸਫਾ” ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕਰਨਗੇ।
ਇਹ ਵਿਚਾਰ ਚਰਚਾ ਸਵੇਰੇ 8 ਵਜੇ (ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਮੇਂ ਮੁਤਾਬਿਕ) “ਜ਼ੂਮ” (Meeting ID – 847 8860 7648) ਰਾਹੀਂ ਹੋਵੇਗੀ। ਸੰਵਾਦ ਵੱਲੋਂ ਇਸ ਵਿਚਾਰ ਚਰਚਾ ਵਿੱਚ ਸਭ ਨੂੰ ਸੱਦਾ ਦਿੱਤਾ ਗਿਆ ਹੈ।