Site icon Sikh Siyasat News

ਦੁਬਾਰਾ ਪਈਆਂ ਵੋਟਾਂ ‘ਚ ਬਾਦਲ ਦਲ ਨੇ ਜਿੱਤਿਆ ਪਟਿਆਲਾ ਦਾ ਵਾਰਡ ਨੰ: 37, ਪਹਿਲਾਂ ਲੱਗਿਆ ਸੀ ਬੂਥ ‘ਤੇ ਕਬਜ਼ੇ ਦਾ ਦੋਸ਼

ਪਟਿਆਲਾ: ਪੰਜਾਬ ਨਿਗਮ ਚੋਣਾਂ ਵਿੱਚ ਬੀਤੇ ਦਿਨ ਵਾਰਡ ਨੰਬਰ 37 ਦੀ ਮੁੜ ਚੋਣ ਕਰਵਾਏ ਜਾਣ ਵਿੱਚ ਇਸ ਦਾ ਨਤੀਜਾ ਹੁਣ ਬਾਦਲ ਦਲ ਦੀ ਝੋਲੀ ਪੈ ਗਿਆ ਹੈ। ਬੀਤੇ ਐਤਵਾਰ ਈ.ਵੀ.ਐਮ. ਵਿੱਚ ਹੋਈ ਖ਼ਰਾਬੀ ਕਾਰਨ ਇੱਥੋਂ ਦੀ ਚੋਣ ਰੱਦ ਕਰ ਦਿੱਤੀ ਗਈ ਸੀ ਤੇ ਮੁੜ ਕਰਵਾਈ ਗਈ ਸੀ। ਜ਼ਿਕਰਯੋਗ ਹੈ ਕਿ ਵਾਰਡ ਨੰਬਰ 37 ਹੀ ਬਾਦਲ ਦਲ ਦੀ ਪਟਿਆਲਾ ਤੋਂ ਵਾਹਦ ਸੀਟ ਹੈ।

ਬਾਦਲ ਦਲ ਦੀ ਉਮੀਦਵਾਰ ਰਮਨਪ੍ਰੀਤ ਕੌਰ ਕੋਹਲੀ ਨੂੰ ਨੂੰ ਕੁੱਲ 1085 ਵੋਟਾਂ ਪਈਆਂ। ਜਦਕਿ ਵਿਰੋਧ ਵਿੱਚ ਖੜ੍ਹੀ ਕਾਂਗਰਸੀ ਉਮੀਦਵਾਰ ਮੀਨਾਕਸ਼ੀ ਕਸ਼ਿਅਪ ਨੂੰ 614 ਵੋਟਾਂ ਪਈਆਂ। ਇਸ ਤਰ੍ਹਾਂ ਬਾਦਲ ਦਲ ਨੇ 471 ਵੋਟਾਂ ਨਾਲ ਵਾਰਡ ਨੰ: 37 ‘ਚ ਜਿੱਤ ਪ੍ਰਾਪਤ ਕੀਤੀ ਹੈ।

ਪ੍ਰਤੀਕਾਤਮਕ ਤਸਵੀਰ

ਆਮ ਆਦਮੀ ਪਾਰਟੀ ਦੀ ਹਾਲਤ ਇੱਥੇ ਵੀ ਤਰਸਯੋਗ ਹੀ ਰਹੀ। ‘ਆਪ’ ਦੀ ਜਸਬੀਰ ਕੌਰ ਨੂੰ ਸਿਰਫ 31 ਵੋਟਾਂ ਪਈਆਂ। ਵਾਰਡ ਨੰਬਰ 37 ਲਈ ਕੁੱਲ 1759 ਵੋਟਾਂ ਪਈਆਂ ਜਿਨ੍ਹਾਂ ਵਿੱਚੋਂ 5 ਵੋਟਾਂ ਆਜ਼ਾਦ ਉਮੀਦਵਾਰ ਸਵਿੰਦਰ ਕੌਰ ਤੇ 24 ਵੋਟਰਾਂ ਨੇ ‘ਨੋਟਾ’ ਯਾਨੀ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕੀਤਾ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

SAD (Badal) Wins Patiala Repoll, Had Earlier Accused Congress Of Booth Capturing …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version