Site icon Sikh Siyasat News

ਸੰਘ ਵੱਲੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਧਰਮ ਬਦਲੀ ਦੀ ਤਿਆਰੀ

rss-Copy

ਆਰ ਐਸ ਐਸ

ਅੰਮਿ੍ਤਸਰ (29 ਦਸੰਬਰ, 2014 ): ਭਾਰਤ ਵਿੱਚ ਹਿੰਦੂਤਵੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਨਣ ਤੋਂ ਬਾਅਦ ਆਰ ਐਸ ਐਸ ਅਤੇ ਹੋਰ ਹਿੰਦੂਤਵੀ ਜੱਥਬੰਦੀ ਵੱਲੋਂ ਸਮੁੱਚੇ ਭਾਰਤ ਵਿੱਚ ਆਰੰਭੀ ਧਰਮ ਬਦਲਣ ਦੀ ਲਹਿਰ ਦਾ ਸਿੱਖਾਂ ਵੱਲੌਂ ਵਿਰੋਧ ਕੀਤੇ ਜਾਣ ‘ਤੇ ਸਿੱਖਾਂ ਨੂੰ ਆਪਣੇ ਹੱਕ ਵਿੱਚ ਖੜਾ ਕਰਨ ਲਈ ਸੰਘ ਨੇ ਨਵਾਂ ਪੈਂਤੜਾ ਖੇਡਦਿਆਂ ਗੁਰੂ ਨਗਰੀ ਅੰਮਿ੍ਤਸਰ ‘ਚ ਆਪਣੀ ਸਹਿਯੋਗੀ ਜਥੇਬੰਧੀ ਧਰਮ ਜਾਗਰਗੀ ਸੰਸਥਾਨ ਰਾਹੀਂ 30 ਸਿੱਖਾਂ ਤੋਂ ਇਸਾਈ ਬਣੇ ਪਰਿਵਾਰਾਂ ਨੂੰ ਮੁੜ ਸਿੱਖ ਧਰਮ ਵਿਚ ਸ਼ਾਮਿਲ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਹੈ ।

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਜਥੇਬੰਦੀ ਵੱਲੋਂ 30 ਦਸੰਬਰ ਨੂੰ ਸਥਾਨਕ ਕਸਬਾ ਛੇਹਰਟਾ ਨੇੜੇ ਇਕ ਸਮਾਗਮ ‘ਚ 30 ਪਰਿਵਾਰਾਂ ਨੂੰ ਮੁੜ ਤੋਂ ਸਿੱਖ ਬਨਾਉਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ ।

ਪੰਜਾਬੀ ਅਖਬਾਰ ਅਜੀਤ ਵਿੱਚ ਛਪੀ ਖ਼ਬਰ ਅਨੁਸਾਰ ਰਾਸ਼ਟਰੀ ਸਿੱਖ ਸੰਗਤ ਵੱਲੋਂ ਧਰਮ ਜਾਗ੍ਰਤੀ ਸੰਸਥਾਨ ਦੇ ਸਹਿਯੋਗ ਨਾਲ ਇਨਾਂ ਪਰਿਵਾਰਾਂ ਦੀ ਪਹਿਚਾਣ ਕੀਤੀ ਗਈ ਜੋ ਪਹਿਲਾਂ ਮਜਬੀ ਸਿੱਖ ਸਨ ਅਤੇ ਬਾਦ ਵਿਚ ਇਸਾਈ ਪਾਦਰੀਆਂ ਦੇ ਪ੍ਰਭਾਵ ਹੇਠ ਇਸਾਈ ਮੱਤ ਧਾਰਨ ਕਰ ਚੁੱਕੇ ਸਨ ਨੂੰ ਸਿੱਖ ਧਰਮ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version