ਬੀਤੇ ਕੁਝ ਦਿਨਾਂ ਦੌਰਾਨ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਕੀਤੀ ਖੁਦਕੁਸ਼ੀ ਤੇ ਜੇ. ਐਨ. ਯੂ. ਦੇ ਵਿਦਿਆਰਥੀਆਂ ਵਿਰੁਧ ਦੇਸ਼ ਧਰੋਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉੱਸਰੇ ਮਹੌਲ ਬਾਰੇ ਅੱਜ ਸਿੱਖ ਚਿੰਤਕ ਸ: ਅਜਮੇਰ ਸਿੰਘ ਨਾਲ ਸਿੱਖ ਸਿਆਸਤ ਦੇ ਸਟੂਡੀਓ ਵਿਖੇ ਗੱਲਬਾਤ ਰਿਕਾਰਡ ਕੀਤੀ ਗਈ ਸੀ। ਸ: ਅਜਮੇਰ ਸਿੰਘ ਨੇ ਇਸ ਮਾਮਲੇ ਬਾਰੇ ਉਨ੍ਹਾਂ ਦੀ ਪੜਚੋਲ ਤੇ ਵਿਚਾਰ ਵਿਸਤਾਰ ਵਿਚ ਸਾਂਝੇ ਕੀਤੇ ਅਤੇ ਇਸ ਨੂੰ ਭਾਰਤ ਵਿਚ ਹਿੰਦੂਤਵੀ ਫਾਂਸੀਵਾਦ ਦੇ ਵਰਤਾਰੇ ਦੇ ਉਭਾਰ ਦਾ ਸੰਕੇਤ ਦੱਸਿਆ ਅਤੇ ਆਪਣੀ ਗੱਲ ਸਿੱਧ ਕਾਫੀ ਦਸਤਾਵੇਜ਼ਾਂ ਦੇ ਹਵਾਲੇ ਦਿੱਤੇ। ਇਹ ਗੱਲਬਾਤ ਸ਼ਨਿੱਚਰਵਾਰ ਨੂੰ ਸ਼ਾਮ 7 ਵਜੇ (ਯੂ. ਕੇ. ਸਮੇਂ ਅਨੁਸਾਰ) ਸੰਗਤ ਟੀ. ਵੀ. ਉੱਤੇ ਦਿਖਾਈ ਗਈ ਅਤੇ ਇਹ ਵੀਡੀਓ ਸਿੱਖ ਸਿਆਸਤ ਦੀ ਵੈਬਸਾਈਟ ਅਤੇ ਯੂ-ਟਿਊਬ ਉੱਤੇ ਜਾਰੀ ਕਰ ਦਿੱਤੀ ਗਈ ਹੈ।