ਮੋਗਾ: ਪੰਜਾਬ ਪੁਲਿਸ ਦੇ ਦਾਅਵਿਆਂ ਮੁਤਾਬਕ ਪਿਛਲੇ 2 ਸਾਲਾਂ ‘ਚ ਹੋਏ ਚੋਣਵੇਂ ਕਤਲਾਂ ਦੇ ਸਿਲਸਿਲੇ ‘ਚ ਗ੍ਰਿਫਤਾਰ ਕੀਤੇ ਗਏ ਰਮਨਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਚੂਹੜਵਾਲ (ਜ਼ਿਲ੍ਹਾ ਲੁਧਿਆਣਾ) ਨੂੰ ਅੱਜ (18 ਨਵੰਬਰ, 2017) ਪੁਲਿਸ ਰਿਮਾਂਡ ਖਤਮ ਹੋਣ ‘ਤੇ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਗਿਆ। ਰਮਨਦੀਪ ਸਿੰਘ ਨੂੰ ਐਫ.ਆਈ.ਆਰ. ਨੰ: 193/16 (ਥਾਣਾ ਬਾਘਾਪੁਰਾਣਾ) ਤਹਿਤ ਪੁਲਿਸ ਰਿਮਾਂਡ ‘ਤੇ ਲਿਆ ਗਿਆ ਸੀ।
ਰਮਨਦੀਪ ਦੇ ਪਿਤਾ ਗੁਰਦੇਵ ਸਿੰਘ ਤੇ ਮਾਤਾ ਗੁਰਨਾਮ ਕੌਰ ਨੇ ਦੱਸਿਆ ਸੀ ਕਿ 7 ਨਵੰਬਰ ਨੂੰ ਉਹ ਦੋਵੇਂ ਆਪਣੀ ਧੀ, ਜੋ ਕਿ ਵਿਆਹੀ ਹੋਈ ਹੈ, ਦੇ ਬਿਮਾਰ ਹੋਣ ਕਾਰਨ ਮਿਹਰਬਾਨ ਹਸਪਤਾਲ ਵਿੱਚ ਉਸ ਦੀ ਖ਼ਬਰ ਲੈਣ ਗਏ ਹੋਏ ਸਨ ਤਾਂ ਦਿਨ ਕਰੀਬ 1:30 ਵਜੇ 3-4 ਗੱਡੀਆਂ ’ਚ 35-40 ਬੰਦੇ ਆਏ ਅਤੇ ਰਮਨਦੀਪ ਨੂੰ ਚੁੱਕ ਕੇ ਲੈ ਗਏ।
ਰਮਨਦੀਪ ਸਿੰਘ ਤੋਂ ਅਲਾਵਾ ਫਤਿਹਗੜ੍ਹ ਸਾਹਿਬ ਦੇ ਬਾਜਵਾ ਜਿੰਮ ਤੋਂ ਚੁੱਕੇ ਹਰਦੀਪ ਸਿੰਘ ਸ਼ੇਰਾ (23) ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਮਾਜਰੀ, ਥਾਣਾ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਵੀ ਅੱਜ ਪੁਲਿਸ ਰਿਮਾਂਡ ਖਤਮ ਹੋਣ ‘ਤੇ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਨੇ ਗ੍ਰਿਫਤਾਰੀ ਸਮੇਂ ਹਰਦੀਪ ਸਿੰਘ ਸ਼ੇਰਾ ਕੋਲੋਂ ਤਿੰਨ ਮੋਟਰਸਾਈਕਲਾਂ ਸਮੇਤ ਪੰਜ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।
ਸਬੰਧਤ ਖ਼ਬਰ:
ਰਮਨਦੀਪ ਸਿੰਘ ਚੂਹੜਵਾਲ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਨਹੀਂ ਹੈ ਦੱਸੀ ਜਾ ਰਹੀ ‘ਕਹਾਣੀ’ ‘ਤੇ ਯਕੀਨ …