Site icon Sikh Siyasat News

ਕੁਰਾਨ ਬੇਅਦਬੀ ਮਾਮਲਾ: ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ: ਦਿੱਲੀ ਦੇ ਮਹਿਰੌਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਅੱਜ ਸੰਗਰੂਰ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ।

ਯਾਦਵ ਨੂੰ 24 ਜੁਲਾਈ ਨੂੰ ਪੰਜਾਬ ਪੁਲਿਸ ਦੀ ਟੀਮ ਦਿੱਲੀ ਤੋਂ ਗ੍ਰਿਫਤਾਰ ਕਰਕੇ ਲਿਆਈ ਸੀ। ਇਸ ਤੋਂ ਬਾਅਦ ਯਾਦਵ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ।

‘ਆਪ’ ਵਿਧਾਇਕ ਨਰੇਸ਼ ਯਾਦਵ ਦਾ ਫਾਈਲ ਫੋਟੋ

ਨਰੇਸ਼ ਯਾਦਵ ਨੂੰ 24 ਜੂਨ ਨੂੰ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਅਤੇ ਹਿੰਸਾ ਭੜਕਾਉਣ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਪੁਲਿਸ ਮੁਤਾਬਕ ਇਸ ਮਾਮਲੇ ‘ਚ ਪਹਿਲਾਂ ਤੋਂ ਹੀ ਗ੍ਰਿਫਤਾਰ ਵਿਜੈ ਗਰਗ ਨਾਂ ਦੇ ਬੰਦੇ ਨੇ ਪੁਲਿਸ ਨੂੰ ਇਹ ਦੱਸਿਆ ਸੀ ਕਿ ਯਾਦਵ ਨੇ ਉਸਨੂੰ ਇਸ ਕੰਮ ਲਈ ਇਕ ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਸੀ।

ਜ਼ਿਕਰਯੋਗ ਹੈ ਕਿ ਕੁਰਾਨ ਬੇਅਦਬੀ ਮਾਮਲੇ ‘ਚ ਗ੍ਰਿਫਤਾਰ ਮੁੱਖ ਦੋਸ਼ੀ ਵਿਜੈ ਗਰਗ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਸਰਗਰਮ ਮੈਂਬਰ ਹੈ।

ਸਬੰਧਤ ਖ਼ਬਰ: ਮਲੇਰਕੋਟਲਾ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ‘ਚ ਕਈ ਹੈਰਾਨਕੁੰਨ ਪਰਤਾਂ ਖੁੱਲ੍ਹੀਆਂ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version