Site icon Sikh Siyasat News

ਪੁਸਤਕ ਪ੍ਰੇਮ ਲਹਿਰ ਵਲੋਂ ਖੰਨੇ ਤੇ ਮੁਕੇਰੀਆਂ ਵਿਚ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਜਾਵੇਗੀ; ਖਾਸ ਛੂਟ ‘ਤੇ ਮਿਲਣਗੀਆਂ ਕਿਤਾਬਾਂ

ਲੁਧਿਆਣਾ: ਪੁਸਤਕ ਪ੍ਰੇਮ ਲਹਿਰ ਵੱਲੋਂ ਨੌਜਵਾਨਾਂ ਵਿਚ ਕਿਤਾਬਾਂ ਪ੍ਰਤੀ ਰੁਚੀ ਵਧਾਉਣ ਦੀ ਕੋਸ਼ਿਸ਼ਾਂ ਤਹਿਤ ਵੱਖ-ਵੱਖ ਸ਼ਹਿਰਾਂ-ਕਸਬਿਆਂ ਵਿਚ ਕਿਤਾਬਾਂ ਦੀਆਂ ਲਾਈਆਂ ਜਾਂਦੀਆਂ ਪ੍ਰਦਰਸ਼ਨੀਆਂ ਦੀ ਲੜੀ ਵਿਚ ਅਗਲੀਆਂ ਪ੍ਰਦਰਸ਼ੀਆਂ ਖੰਨਾ ਅਤੇ ਮੁਕੇਰੀਆਂ ਵਿਖੇ ਲੱਗਣ ਜਾ ਰਹੀਆਂ ਹਨ।

ਪੁਸਤਕ ਪ੍ਰੇਮ ਲਹਿਰ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਿਕ 23 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕਿਤਾਬਾਂ ਦੀ ਪ੍ਰਦਰਸ਼ਨੀ ਨਨਕਾਣਾ ਸਾਹਿਬ ਪਬਲਿਕ ਸਕੂਲ, ਖੰਨਾ ਵਿਖੇ ਲਾਈ ਜਾਵੇਗੀ। ਇਸ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੂੰ ਕਿਤਾਬਾਂ ਅੱਧੇ ਮੁੱਲ (50% ਛੂਟ) ‘ਤੇ ਮਿਲਣਗੀਆਂ

ਪ੍ਰਤੀਕਾਤਮਕ ਤਸਵੀਰ

ਇਸੇ ਤਰ੍ਹਾਂ 23 ਅਤੇ 24 ਨਵੰਬਰ ਦਿਨ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਇਹ ਪ੍ਰਦਸ਼ਨੀ ਮੁਕੇਰੀਆਂ ਵਿਖੇ ਦੁਸ਼ਹਿਰਾ ਗਰਾਊਂਡ (ਮੱਕੜ ਸਕੂਲ) ਵਿਖੇ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੱਕ ਲਗਾਈ ਜਾਵੇਗੀ।

ਮੁਕੇਰੀਆਂ ਵਿਖੇ ਲੱਗਣ ਵਾਲੀ ਨੁਮਾਇਸ਼ ਦੌਰਾਨ ਕਿਤਾਬਾਂ ਉੱਤੇ 30% ਤੋਂ 50% ਤੱਕ ਖਾਸ ਛੂਟ ਦਿੱਤੀ ਜਾਵੇਗੀ।

ਚਾਹਵਾਨ ਪਾਠਕਾਂ ਇਨ੍ਹਾਂ ਪ੍ਰਦਰਸ਼ਨੀਆਂ ਉੱਤੇ ਜਾ ਕੇ ਲਾਹਾ ਹਾਸਲ ਕਰ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version