Site icon Sikh Siyasat News

ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੇ ਵਿਰੁੱਧ ਕੀਤਾ ਰੋਸ ਮਾਰਚ

ਪਟਿਆਲਾ ( 15 ਅਕਤੂਬਰ, 2015): ਗੁਰੂ ਗ੍ਰੰਥ ਸਾਹਿਬ ਜੀ ਦੀ ਫਰੀਦਕੋਟ ਜਿਲੇ ਦੇ ਪਿੰਡ ਵਿੱਚ ਹੋਈ ਬੇਅਦਬੀ ਅਤੇ ਬਾਅਦ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸ਼ਾਂਤਮਈ ਰੋਸ ਧਰਨਾ ਦੇ ਸਿੱਖ ਸੰਗਤਾਂ ‘ਤੇ ਪੁਲਿਸ ਵੱਲੋਂ ਕੀਤੀ ਗਈ ਵਹਿਸ਼ੀਆਨਾ ਗੋਲੀਬਾਰੀ ਜਿਸ ਵਿੱਚ ਦੋ ਸਿੰਘ ਸ਼ਹੀਦ ਅਤੇ ਅਨੇਕਾਂ ਹੋਰ ਗੰਭੀਰ ਜ਼ਖਮੀ ਗਏ ਸਨ, ਦੇ ਵਿਰੋਧ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਸਮੂਹ ਵਿਦਿਆਰਥੀਆਂਵੱਲੋਂ ਇੱਕਮੁੱਠਤਾ ਨਾਲ ਰੋਸ ਮਾਰਣ ਕੀਤਾ ਗਿਆ।


ਧਰਨਾ ਦਿੰਦੇ ਹੋਏ ਯੂਨੀਵਰਸਿਟੀ ਦੇ ਵਿਦਿਆਰਥੀ

ਯੂਨੀਵਰਸਿਟੀ ਦੀ ਗੋਲ ਮਾਰਕੀਟ ਤੋਂ ਸ਼ੁਰੂ ਹੋਇਆ ਇਹ ਮਾਰਚ ਪੂਰੀ ਗ਼ੂਨਵਰਸਿਟੀ ਵਿੱਚੋਂ ਹੁੰਦਾ ਹੋਇਆ, ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ।ਗੁਰਦੁਆਰਾ ਸਾਹਿਬ ਵਿਖੇ ਮਾਰਚ ਦੀ ਸਮਾਪਤੀ ‘ਤੇ ਅਰਦਾਸ ਕੀਤੀ ਗਈ।

ਰੋਸ ਮਾਰਚ ਕਰਦੇ ਹੋਏ ਵਿਦਿਆਰਥੀ

ਰੋਸ ਮਾਰਚ ਕਰਦੇ ਹੋਏ ਵਿਦਿਆਰਥੀਆਂ ਦੀ ਇੱਕ ਹੋਰ ਤਸਵੀਰ

ਅਰਦਾਸ ਉਪਰੰਤ ਗੁਰਦੁਆਰਾ ਸਾਹਿਬ ਵਿੱਚ ਇਕੱਤਰ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਵੱਲੋਂ ਹੀ ਸੰਭੋਧਨ ਕੀਤਾ ਗਿਆ।ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੇ ਪਿੰਡ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਉਸਤੋਂ ਬਾਅਦ ਪੁਲਿਸ ਵੱਲੋਂ ਪਿੰਡ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਕੀਤੀ ਗੋਲੀਬਾਰੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਇਸ ਸਮੇਂ ਇਕੱਤਰ ਵਿਦਿਆਰਥੀਆਂ ਨੇ ਅਜਿਹੀ ਕਾਰਵਾਈਆਂ ਦਾ ਇਕਮੁੱਠਤਾ ਨਾਲ ਵਿਰੋਧ ਕਰਨ ਦਾ ਪ੍ਰਣ ਲਿਆ।

ਰੋਸ ਮਾਰਚ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ, ਡੀਐੱਸਓ, ਜੀਜੀਐੱਸਸਯੂ, ਓਪੀਯੂਐੱਸ, ਐੱਸਏਪੀ, ਐੱਸਓਆਈ, ਐੱਸਓਪੀਯੂ, ਐੱਸਵਾਈਐੱਫਆਈ, ਵਾਈਏਡੀ, ਪੀਐੱਸਯੂ ਆਦਿ ਵਿਦਿਆਰਥੀ ਜੱਥੇਬੰਦੀਆਂ ਨੇ ਹਿੱਸਾ ਲਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version