ਅੰਮ੍ਰਿਤਸਰ: ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪੰਜਾਬ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਮਰੀਕ ਸਿੰਘ ਨੰਗਲ, ਜਰਨੈਲ ਸਿੰਘ ਸਖੀਰਾ (ਜਨਰਲ ਸਕੱਤਰ), ਪਪਲਪ੍ਰੀਤ ਸਿੰਘ, ਗੁਰਸ਼ਰਨ ਸਿੰਘ ਸੋਹਲ (ਯੂਥ ਅਕਾਲੀ ਦਲ ਅੰਮ੍ਰਿਤਸਰ), ਕੁਲਵੰਤ ਸਿੰਘ ਕੋਟਲਾ ਗੁੱਜਰਾਂ (ਸਰਕਲ ਮਜੀਠਾ), ਭਾੲੀ ਸੁਖਦੇਵ ਸਿੰਘ ਨਾਗੋਕੇ (ਦਮਦਮੀ ਟਕਸਾਲ ਅਜਨਾਲਾ), ਜਸਬੀਰ ਸਿੰਘ ਮੰਡਿਆਲਾ (ਭਰਾਤਾ ਸ਼ਹੀਦ ਭਾਈ ਗੁਰਸਾਹਿਬ ਸਿੰਘ) ਦੇ ਘਰਾਂ ‘ਚ ਛਾਪੇਮਾਰੀ ਕਰਕੇ ਇਨ੍ਹਾਂ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਨ੍ਹਾਂ ਤੋਂ ਅਲਾਵਾ ਜਥਾ ਸਿਰਲੱਥ ਖ਼ਾਲਸਾ ਦੇ ਭਾਈ ਪਰਮਜੀਤ ਸਿੰਘ ਅਕਾਲੀ, ਚਰਨਜੀਤ ਸਿੰਘ, ਦਿਲਬਾਗ ਸਿੰਘ, ਮਲਕੀਤ ਸਿੰਘ ਅਜਨਾਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਯੁਨਾੲੀਟਡ ਅਕਾਲੀ ਦਲ ਦੇ ਆਗੂ ਭਾਈ ਮੋਹਕਮ ਸਿੰਘ, ਸਤਨਾਮ ਸਿੰਘ ਮਨਾਵਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਸੇ ਵਿਚ ਨਾਗੋਕੇ ਵੱਲੋਂ ਮਨਾਵਾਂ ਪਰਿਵਾਰ ਨਾਲ ਦੁਰਵਿਹਾਰ ਕਰਨ ਦੀ ਖ਼ਬਰ ਵੀ ਆਈ ਹੈ। ਪਰਮਜੀਤ ਸਿੰਘ ਜਿੱਜੇਆਣੀ, ਗਿਆਨੀ ਦਵਿੰਦਰ ਸਿੰਘ ਬਟਾਲਾ ਨੂੰ ਵੀ ਗ੍ਰਿਫ਼ਤਾਰ ਕਰਨ ਦੀਆਂ ਖ਼ਬਰਾਂ ਆਈਆਂ ਹਨ।
ਇਨ੍ਹਾਂ ਤੋਂ ਅਲਾਵਾ ਭਾਈ ਬਲਬੀਰ ਸਿੰਘ ਮੁੱਛਲ, ਤਰਨ ਤਾਰਨ ਤੋਂ ਕਾਰ ਸੇਵਾ ਸੰਪਰਦਾ (ਬਾਬਾ ਬਸਤਾ ਸਿੰਘ) ਦੇ ਬਾਬਾ ਪ੍ਰਿਤਪਾਲ ਸਿੰਘ ਰਸੂਲਪੁਰ ਨਹਿਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਵਲੋਂ ਪੂਰੇ ਡੇਰੇ ਦੀ ਤਲਾਸ਼ੀ ਲਈ ਗਈ ਹੈ।
ਭਾੲੀ ਮਾਨਦੀਪ ਸਿੰਘ ਖ਼ਾਲਸਾ ਦੀਨੇਵਾਲ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ (ਅੰਮ੍ਰਿਤਸਰ) ਦੇ ਪ੍ਰਧਾਨ ਡਾ. ਗੁਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਨੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵੀ ਤੋੜੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ, ਝਬਾਲ ਦੇ ਭਾਈ ਤਰਲੋਚਨ ਸਿੰਘ ਸੋਹਲ, ਭਾਈ ਸੁਖਜਿੰਦਰ ਸਿੰਘ ਕਿੰਗ ਝਬਾਲ, ਭਾੲੀ ਹਰਵਿੰਦਰ ਸਿੰਘ ਲਾਡੀ ਪੰਜਵੜ, ਭਾਈ ਸੂਬਾ ਸਿੰਘ ਰਾਮਰੌਣੀ (ਸਤਿਕਾਰ ਸਭਾ) ਅਤੇ ਸ਼ਹੀਦ ਭਾੲੀ ਸੁਖਦੇਵ ਸਿੰਘ ਸਖੀਰਾ ਦੇ ਛੋਟੇ ਭਰਾ ਵਰਿਆਮ ਸਿੰਘ ਨੂੰ ਵੀ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ- ਜ਼ਿਲ੍ਹਾ ਤਰਨ ਤਾਰਨ ਤੋਂ ਕਰਮ ਸਿੰਘ ਭੋਈਆਂ, ਪ੍ਰਕਾਸ਼ ਸਿੰਘ ਪਿੰਡ ਮੁੰਡਾ ਪਿੰਡ ਨੂੰ ਵੀ ਗ੍ਰਿਫਤਾਰ ਕਰਨ ਦੀਆਂ ਖ਼ਬਰਾਂ ਹਨ। ਚੌਂਕੀ ਫਤਿਹਾਬਾਦ ਦਾ ਏ.ਐਸ.ਆਈ. ਸਣੇ ਜੁੱਤੀ ਭੋੲੀਆਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਕਾਸ਼ ਵਾਲੇ ਕਮਰੇ ‘ਚ ਵੜ ਗਿਆ।
ਸਿਕੰਦਰ ਸਿੰਘ ਵਰਾਣਾ (ਵਰਕਿੰਗ ਕਮੇਟੀ ਮੈਂਬਰ), ਸਵਿੰਦਰ ਸਿੰਘ ਚੋਹਲਾ ਸਾਹਿਬ (ਵਰਕਿੰਗ ਕਮੇਟੀ ਮੈਂਬਰ) ਦੀ ਗ੍ਰਿਫਤਾਰੀ ਦੀ ਵੀ ਖ਼ਬਰ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਬਚਨ ਸਿੰਘ ਪਵਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਤੋਂ ਅਲਾਵਾ ਯੂਥ ਆਗੂ ਸਤਨਾਮ ਸਿੰਘ ਗੁਰਦਾਸਪੁਰ ਦੀ ਗ੍ਰਿਫ਼ਤਾਰੀ ਦੀ ਵੀ ਖ਼ਬਰ ਹੈ।
ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਇਸ ਖ਼ਬਰ ਨੂੰ ਪੜ੍ਹਨ ਲਈ:
Punjab Police Crackdown on Sikh leaders Intensifies; Many Arrested in police Raids …