Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
punjab-kisan-rail-roko-protest-5-december-2025

ਕਿਸਾਨ ਮਜ਼ਦੂਰ ਮੋਰਚੇ ਵੱਲੋਂ 5 ਦਸੰਬਰ ਨੂੰ ਦੋ ਘੰਟੇ ਰੇਲ ਰੋਕੋ ਅੰਦੋਲਨ ਦਾ ਐਲਨ

ਕਿਸਾਨ ਮਜ਼ਦੂਰ ਮੋਰਚੇ ਵੱਲੋਂ 5 ਦਸੰਬਰ ਨੂੰ ਦੋ ਘੰਟੇ ਰੇਲ ਰੋਕੋ ਅੰਦੋਲਨ ਦਾ ਐਲਨ

ਚੰਡੀਗੜ੍ਹ: ਕਿਸਾਨ ਮਜ਼ਦੂਰ ਮੋਰਚਾ (ਭਾਰਤ) ਪੰਜਾਬ ਵੱਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਮਿਤੀ 5 ਦਸੰਬਰ 2025 ਨੂੰ ਰਾਜ ਭਰ ਵਿੱਚ ਸੰਕੇਤਕ ਰੇਲ ਰੋਕੋ ਅੰਦੋਲਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਰੇਲ ਰੋਕੋ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਦੋ ਘੰਟਿਆਂ ਲਈ ਕੀਤਾ ਜਾਵੇਗਾ। ਜਿਸ ਦੌਰਾਨ ਸੂਬੇ ਦੇ 19 ਜ਼ਿਲਿਆਂ ਵਿੱਚ 26 ਵੱਖ-ਵੱਖ ਥਾਵਾਂ ’ਤੇ ਰੇਲਾਂ ਦੀ ਆਵਾਜਾਈ ਠੱਪ ਰਹੇਗੀ।

ਮੋਰਚੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਬਿਜਲੀ ਸੋਧ ਬਿਲ 2025 ਦਾ ਖਰੜਾ ਰੱਦ ਕਰਾਉਣ, ਘਰਾਂ ਵਿੱਚ ਲਗ ਰਹੇ ਪ੍ਰੀਪੇਡ ਮੀਟਰ ਉਤਾਰ ਕੇ ਪੁਰਾਣੇ ਮੀਟਰਾਂ ਦੀ ਬਹਾਲੀ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਜਾਇਦਾਦਾਂ ਦੀ ਕਥਿਤ ਜਬਰੀ ਵਿਕਰੀ ਦੇ ਵਿਰੋਧ ਸਮੇਤ ਕਈ ਗੰਭੀਰ ਮਸਲਿਆਂ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ। ਜੇਕਰ ਸਰਕਾਰ ਨੇ ਇਹਨਾਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਸੰਘਰਸ਼ ਦੀ ਰੂਪ-ਰੇਖਾ ਹੋਰ ਉਲੀਕੀ ਜਾਵੇਗੀ।

ਹੇਠ ਲਿਖੀਆਂ ਥਾਵਾਂ ਤੇ ਰਹੇਗੀ ਰੇਲ ਆਵਜਾਈ ਠੱਪ

1) ਜ਼ਿਲ੍ਹਾ ਅੰਮ੍ਰਿਤਸਰ : ਦਿੱਲੀ ਅੰਮ੍ਰਿਤਸਰ ਮੁੱਖ ਰੇਲ ਮਾਰਗ ਦੇਵੀਦਾਸਪੁਰਾ ਅਤੇ ਮਜੀਠਾ ਸਟੇਸ਼ਨ
2) ਜਿਲ੍ਹਾ ਗੁਰਦਾਸਪੁਰ : ਅੰਮ੍ਰਿਤਸਰ ਜੰਮੂ ਕਸ਼ਮੀਰ ਰੇਲ ਮਾਰਗ, ਬਟਾਲਾ ਰੇਲਵੇ ਸਟੇਸ਼ਨ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ
3) ਜਿਲ੍ਹਾ ਪਠਾਨਕੋਟ : ਪਰਮਾਨੰਦ ਫਾਟਕ
4) ਜਿਲ੍ਹਾ ਤਰਨ ਤਾਰਨ: ਰੇਲਵੇ ਸਟੇਸ਼ਨ ਤਰਨ ਤਾਰਨ
5) ਜਿਲ੍ਹਾ ਫਿਰੋਜ਼ਪੁਰ ਬਸਤੀ ਟੈਂਕਾਂ ਵਾਲੀ ਤੇ ਮੱਲਾਂ ਵਾਲਾ ਅਤੇ ਤਲਵੰਡੀ ਭਾਈ
6) ਜਿਲ੍ਹਾ ਕਪੂਰਥਲਾ: ਡਡਵਿੰਡੀ ਨੇੜੇ (ਸੁਲਤਾਨਪੁਰ ਲੋਧੀ)
7) ਜ਼ਿਲ੍ਹਾ ਜਲੰਧਰ: ਜਲੰਧਰ ਕੈਂਟ
8) ਜਿਲ੍ਹਾ ਹੁਸ਼ਿਆਰਪੁਰ: ਟਾਂਡਾ ਜੰਮੂ ਕਸ਼ਮੀਰ ਤੇ ਜਲੰਧਰ ਰੇਲ ਮਾਰਗ ਅਤੇ ਪੁਰਾਣਾ ਭੰਗਾਲਾ ਰੇਲਵੇ ਸਟੇਸ਼ਨ
9) ਜ਼ਿਲ੍ਹਾ ਪਟਿਆਲਾ: ਸ਼ੰਬੂ ਅਤੇ ਬਾੜਾ (ਨਾਭਾ )
10) ਜ਼ਿਲ੍ਹਾ ਸੰਗਰੂਰ: ਸੁਨਾਮ ਸ਼ਹੀਦ ਊਧਮ ਸਿੰਘ ਵਾਲਾ
11) ਜਿਲ੍ਹਾ ਫਾਜ਼ਿਲਕਾ: ਰੇਲਵੇ ਸਟੇਸ਼ਨ ਫਾਜ਼ਿਲਕਾ
12) ਜਿਲ੍ਹਾ ਮੋਗਾ: ਰੇਲਵੇ ਸਟੇਸ਼ਨ ਮੋਗਾ
13) ਜਿਲ੍ਹਾ ਬਠਿੰਡਾ: ਰਾਮਪੁਰਾ ਰੇਲ ਸਟੇਸ਼ਨ
14) ਜਿਲ੍ਹਾ ਮੁਕਤਸਰ: ਮਲੋਟ ਅਤੇ ਮੁਕਤਸਰ
15) ਜਿਲ੍ਹਾ ਮਲੇਰ ਕੋਟਲਾ: ਅਹਿਮਦਗੜ੍ਹ
16) ਜਿਲ੍ਹਾ ਮਾਨਸਾ: ਮਾਨਸਾ ਰੇਲਵੇ ਸਟੇਸ਼ਨ
17) ਜਿਲ੍ਹਾ ਲੁਧਿਆਣਾ: ਸਾਹਨੇਵਾਲ ਰੇਲਵੇ ਸਟੇਸ਼ਨ
18) ਜ਼ਿਲ੍ਹਾ ਫਰੀਦਕੋਟ: ਫਰੀਦਕੋਟ ਰੇਲਵੇ ਸਟੇਸ਼ਨ
19) ਜਿਲ੍ਹਾ ਰੋਪੜ: ਰੇਲਵੇ ਸਟੇਸ਼ਨ ਰੋਪੜ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਅਤੇ ਉੱਤਰੀ ਭਾਰਤ ਵਿੱਚ ਸਮੇਂ ਤੋਂ ਪਹਿਲਾਂ ਆਈ ਗਰਮੀ ਨੇ ਕਣਕ ਦੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ। ਤਾਪਮਾਨ ਆਮ ਨਾਲੋਂ 5-7 ਡਿਗਰੀ ਸੈਲਸੀਅਸ ਵੱਧ ਹੋਣ ਕਾਰਨ ਕਣਕ ਦੇ
ਕੇਂਦਰ ਸਰਕਾਰ ਦੇ ਤਿੰਨ ਖੇਤੀ-ਕਾਨੂੰਨਾਂ ਅਤੇ ਬਿਜ਼ਲੀ ਸੋਧ ਬਿਲ-2020 ਖਿਲਾਫ ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਬੰਦ ਦੇ ਸੱਦੇ ਨੂੰ ਪੰਜਾਬ ਭਰ 'ਚ ਵੱਡਾ ਹੁੰਗਾਰਾ ਮਿਲਿਆ। 32 ਕਿਸਾਨ ਜਥੇਬੰਦੀਆਂ ਵੱਲੋਂ 250
ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਸੱਦੇ ਤਹਿਤ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਰੇਲ-ਰੋਕੋ ਅੰਦੋਲਨ ਪ੍ਰੋਗਰਾਮ ਤਹਿਤ ਕਰੀਬ 40 ਥਾਵਾਂ 'ਤੇ 12 ਤੋਂ 4 ਵਜੇ ਤੱਕ ਸ਼ਾਂਤਮਈ ਰੋਸ-ਪ੍ਰਦਰਸ਼ਨ ਕਰਦਿਆਂ ਰੇਲਾਂ ਰੋਕੀਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: