ਚੰਡੀਗੜ੍ਹ: ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਬਾਦਲ-ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਰੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ (ਵੀਰਵਾਰ ਨੂੰ) ਨਸ਼ਰ ਹੋਏ ਸਰਵੇਖਣਾਂ ਮੁਤਾਬਕ ਕਾਂਗਰਸ ਜਾਂ ਆਮ ਆਦਮੀ ਪਾਰਟੀ ਵਿਚੋਂ ਕੋਈ ਅਗਲੀ ਸਰਕਾਰ ਬਣਾਏਗਾ।
ਇੰਡੀਆ ਟੂਡੇ-ਐਕਸਿਸ ਦੇ ਐਕਜ਼ਿਟ ਪੋਲ ਮੁਤਾਬਕ ਕਾਂਗਰਸ ਪਾਰਟੀ ਨੂੰ 11 ਮਾਰਚ ਨੂੰ 60 ਸੀਟਾਂ ਮਿਲ ਰਹੀਆਂ ਹਨ। ਅਤੇ ਆਮ ਆਦਮੀ ਪਾਰਟੀ ਨੂੰ 50 ਸੀਟਾਂ ਮਿਲਣ ਦੀ ਉਮੀਦ ਹੈ। ਜਦਕਿ ਸੱਤਾਧਾਰੀ ਅਕਾਲੀ ਦਲ ਬਾਦਲ-ਭਾਜਪਾ ਨੂੰ 5 ਸੀਟਾਂ ਮਿਲ ਸਕਦੀਆਂ ਹਨ।
ਜਦਕਿ ਦੂਜੇ ਪਾਸੇ ਸੀ-ਵੋਟਰ ਨੇ ਆਪਣੇ ਐਕਜ਼ਿਟ ਪੋਲ ‘ਚ ਆਮ ਆਦਮੀ ਪਾਰਟੀ ਨੂੰ 63 ਸੀਟਾਂ ਦਿੱਤੀਆਂ ਹਨ। ਸੀ-ਵੋਟਰ ਨੇ ਆਪਣੇ ਸਰਵੇ ‘ਚ ਕਿਹਾ ਕਿ ਕਾਂਗਰਸ ਨੂੰ 45 ਸੀਟਾਂ ਮਿਲਣੀਆਂ ਅਤੇ ਬਾਦਲ ਦਲ-ਭਾਜਪਾ ਨੂੰ 9 ਸੀਟਾਂ ਹੀ ਮਿਲਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਿਚ 117 ਸੀਟਾਂ ਹਨ ਅਤੇ ਸੱਤਾ ਵਿਚ ਆਉਣ ਲਈ 59 ਸੀਟਾਂ ਦੀ ਜ਼ਰੂਰਤ ਹੈ।
11 ਮਾਰਚ, 2017 ਨੂੰ ਵੋਟਾਂ ਦੀ ਗਿਣਤੀ ਹੋਣੀ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: