Site icon Sikh Siyasat News

ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਤੇ ਹੋਇਆ ਮੱਕੜ ਦਾ ਵਿਰੋਧ;ਵਿਰੋਧ ਕਰਨ ਵਾਲੀ ਸੰਗਤ ਨੂੰ ਕਿਹਾ ਬਦਤਮੀਜ਼

ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ

ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ

ਫਤਿਹਗੜ੍ਹ ਸਾਹਿਬ: ਬੀਤੇ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ਕਾਰਨ ਸਿੱਖ ਸੰਗਤ ਵਿੱਚ ਪੈਦਾ ਹੋਇਆ ਰੋਹ ਅਜੇ ਵੀ ਜਿਓਂ ਦਾ ਤਿਓਂ ਬਰਕਰਾਰ ਹੈ ਜਿਸ ਦੀ ਮਿਸਾਲ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਤੇ ਉਦੋਂ ਵੇਖਣ ਨੂੰ ਮਿਲੀ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਸੰਗਤ ਨੂੰ ਸੰਬੋਧਨ ਹੋਣ ਲੱਗੇ ਤਾਂ ਸੰਗਤ ਵਿੱਚੋਂ ਜੈਕਾਰੇ ਲੱਗਣੇ ਸ਼ੁਰੂ ਹੋ ਗਏ ਤੇ ਮੱਕੜ ਨੂੰ ਪੰਜ ਮਿੰਟ ਤੱਕ ਇੱਕ ਸ਼ਬਦ ਵੀ ਨਹੀਂ ਬੋਲਣ ਦਿੱਤਾ ਗਿਆ।

ਇੰਡੀਅਨ ਐਕਸਪ੍ਰੈਸ ਅਖਬਾਰ ਵਿੱਚ ਛਪੀ ਖਬਰ ਅਨੁਸਾਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਵੱਲੋਂ ਵੀ ਸੰਗਤ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸੰਗਤ ਵਿਚੋਂ ਲਗਾਤਾਰ “ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ” ਦੇ ਜੈਕਾਰਿਆਂ ਦੀ ਆਵਾਜ਼ ਆਉਂਦੀ ਰਹੀ।

ਬਾਅਦ ਵਿੱਚ ਮੱਕੜ ਸੰਗਤ ਨੂੰ ਸੰਬੋਧਨ ਹੋਏ ਤੇ ਉਨ੍ਹਾਂ ਗੁੱਸੇ ਵਿੱਚ ਕਿਹਾ ਕਿ ਇਹ ਹਰਕਤ ਬਦਤਮੀਜ਼ੀ ਵਾਲੀ ਹੈ। ਮੱਕੜ ਨੇਂ ਕਿਹਾ ਕਿ ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਤਿਕਾਰ ਭੇਂਟ ਕਰਨ ਇਸ ਸਥਾਨ ਤੇ ਆਏ ਹਾਂ ਤੇ ਇਸ ਜਗ੍ਹਾ ਅਜਿਹਾ ਵਿਹਾਰ ਕਰਨਾ ਠੀਕ ਨਹੀਂ।ਉਨ੍ਹਾਂ ਕਿਹਾ ਕਿ ਮੈਨੂੰ ਨਾ ਬੋਲਣ ਦੇਣ ਨਾਲ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਦਾ।

Read in English:

Not letting me speak will not serve any purpose: says angry Avtar Singh Makkar

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version