Site icon Sikh Siyasat News

ਕੇਜ਼ਰੀਵਾਲ ਫੇਰੀ: ਬਾਦਲ ਦਲ–ਭਾਜਪਾ ਕਾਰਕੂਨਾਂ ਨੇ ਵਿਖਾਏ ਕਾਲੇ ਝੰਡੇ, ਕਾਂਗਰਸੀਆਂ ਨੇ ਰਾਹ ‘ਤੇ ਦਿੱਤਾ ਧਰਨਾ

ਫਾਜ਼ਿਲਕਾ( 26 ਫਰਵਰੀ, 2016): ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜ਼ਰੀਵਾਲ ਦੇ ਪੰਜ ਦਿਨਾਂ ਪੰਜਾਬ ਦੌਰੇ ਦੇ ਦੂਜੇ ਦਿਨ ਬਾਦਲ ਦਲੀਆਂ-ਭਜਾਪਾ ਕਾਰਕੂਨਾਂ ਨੇ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਅਤੇ ਕਾਗਰਸੀਆਂ ਨਾ ਧਰਨਾ ਲਾ ਕੇ ਰਾਹ ਰੋਕਿਆ।

ਅਰਵਿੰਦ ਕੇਜਰੀਵਾਲ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਵਿਖਾਉਦੇ ਹੋਏ ਬਾਦਲ-ਭਾਜਪਾ ਕਾਰਕੂਨ

ਅਰਵਿੰਦ ਕੇਜਰੀਵਾਲ ਦੇ ਇੱਕ ਪਿੰਡ ਪਾਕਾਂ ਵਿੱਚ ਦਾਖ਼ਿਲ ਹੋਣ ਤੋਂ ਪਹਿਲਾਂ ਯੂਥ ਅਕਾਲੀ ਦਲ ਤੇ ਸੋਈ ਵਰਕਰਾਂ ਨੇ ਵੀ ਪਿੰਡ ਦੇ ਬਾਹਰ ਇਕੱਠੇ ਹੋ ਕੇ ੳੁਨ੍ਹਾਂ ਦੇ ਕਾਫਲੇ ਨੂੰ ਰੋਕ ਲਿਆ ਤੇ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਵਾਪਸ ਜਾਣ ਦੇ ਨਾਅਰੇ ਵੀ ਲਾਏ। ਯੂਥ ਅਕਾਲੀ ਦਲ ਤੇ ਸੋਈ ਵਰਕਰਾਂ ਨੇ ਪੰਜ ਮਿੰਟ ਤੱਕ ਅਰਵਿੰਦ ਕਜੇਰੀਵਾਲ ਦੇ ਕਾਫਲੇ ਨੂੰ ਘੇਰੀ ਰੱਖਿਆ। ਬਾਅਦ ਵਿੱਚ ਪੁਲੀਸ ਦੇ ਹਟਾਉਣ ਨਾਲ ਹੀ ਯੂਥ ਅਕਾਲੀ ਦੇ ਵਰਕਰ ਪਿੱਛੇ ਹਟੇ ਅਤੇ ਕਾਫਲਾ ਅੱਗੇ ਵਧਿਆ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

Badal-BJP workers show Black flags to Arvind Kejriwal at Fazilka

ਹਲਕਾ ਜਲਾਲਾਬਾਦ ਦੇ ਪਿੰਡ ਪਾਕਾਂ ਵਿੱਚ ਆਤਮਹੱਤਿਆਵਾਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਨ ਉਪਰੰਤ ਜਦੋਂ ਪਿੰਡ ਵਿੱਚ ਰੱਖੇ ਇਕ ਜਲਸੇ ਨੂੰ ਸੰਬੋਧਨ ਕਰ ਰਹੇ ਸਨ ਤਾਂ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਗੋਲਡੀ ਕੰਬੋਜ ਨੇ ਖੜ੍ਹੇ ਹੋ ਕੇ ਕਿਸੇ ਮੁੱਦੇ ੳੁੱਤੇ ੳੁਨ੍ਹਾਂ ਨਾਲ ਗੱਲ ਕਰਨੀ ਚਾਹੀ ਤਾਂ ਆਪ ਵਰਕਰਾਂ ਤੇ ਹਮਾਇਤੀਆਂ ਨੇ ਯੂਥ ਕਾਗਰਸੀਆਂ ਨੂੰ ਪੰਡਾਲ ਵਿੱਚੋਂ ਬਾਹਰ ਖਦੇੜਨਾ ਸ਼ੁਰੂ ਕਰ ਦਿੱਤਾ ਜਦੋਂ ਕਿ ਮੰਚ ਤੋਂ ਅਰਵਿੰਦ ਕੇਜਰੀਵਾਲ ਪਾਰਟੀ ਵਰਕਰਾਂ ਨੂੰ ਕਹਿੰਦੇ ਰਹੇ ਕਿ ਗੱਲ ਕਰਨ ਦਿੱਤੀ ਜਾਵੇ। ਕਈ ਆਪ ਵਰਕਰ ਯੂਥ ਕਾਗਰਸੀਆਂ ਨਾਲ ਉਲਝ ਪਏ। ਆਪ ਆਗੂ ਦਾ ਭਾਸ਼ਣ ਖਤਮ ਹੁੰਦਿਆਂ ਵਾਪਸ ਜਾਣ ਵਾਲੇ ਰਸਤੇ ੳੁੱਤੇ ਯੂਥ ਕਾਗਰਸੀਆਂ ਨੇ ਧਰਨਾ ਲਾ ਦਿੱਤਾ ਜਿਨ੍ਹਾਂ ਨੂੰ ਪੁਲੀਸ ਨੇ ਜਬਰਦਸਤੀ ਉਠਾਇਆ।

ਇਸ ਸਮਂ ਕੇਜਰੀਵਾਲ ਨੇ ਕਿਹਾ ਕਿ ਮੈਂ ਇਨ੍ਹਾਂ ਦੇ ਧਰਨਿਆਂ ਤੋਂ ਨਹੀਂ ਡਰਦਾ, ਐਹੋ ਜਿਹੇ ਧਰਨੇ ਦਿੱਲੀ ਵਿੱਚ ਭਜਾਪਾ ਦੇ ਗੁੰਡਿਆਂ ਵੱਲੋਂ ਵੀ ਚੋਣਾਂ ਤੋਂ ਬਹੁਤ ਕੀਤੇ ਗਏ ਸਨ।ਉਨਾਂ ਕਿਹਾ ਕਿ ਸੁਖਬੀਰ ਬਾਦਲ ਚੋਣਾਂ ਦੀ ਉਡੀਕ ਕਰਨ, ਐਹੋ ਜਿਹਾ ਚਮਤਕਾਰ ਹੋਵੇਗਾ ਕਿ ਵਿਧਾਨ ਸਭਾ ਵਿੱਚ ਕੋਈ ਵਿਰੋਧੀ ਧਿਰ ਨਜ਼ਰ ਨਹੀਂ ਆਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version