ਵੀਹਵੀਂ ਸਦੀ ਦੇਮਹਾਨ ਸਿੱਖ ਨੂੰ ਸਮਰਪਿਤ
ਗੁਰੂ ਦੀ ਪ੍ਰੀਤ ਚ ਭਖਦੇ ਮਰਜੀਵੜੇ
ਇਸ਼ਕ ਦੀ ਅੱਗ ਚ ਪੱਕੇ ਹੋਏ ਸੀ
ਬੁਲ੍ਹਾਂ ਉਤੇ ਗੁਰੂ ਦੇ ਮੋਹ ਦੀ ਛੋਹ
ਸੀਨੇ ਚ ਕੌਮੀ ਦਰਦ ਛੁਪੇ ਹੋਏ ਸੀ
ਰੂਹਾਂ ਦੀ ਤਾਕਤ ਨਾਲ ਲੜਨ ਵਾਲੇ
ਮੋਤੀ ਸੁੱਚੇ! ਟੁਟ ਕੇ ਸੱਚੇ ਹੋਏ ਸੀ
ਪਾ ਕੇ ਸ਼ਹੀਦੀ ਜਗ ਰੁਸ਼ਨਾਉਣ ਵਾਲੇ
ਸਭ ਕੁਝ ਲੁਟਾ ਕੇ ਕੌਮ ਨੂੰ ਜਗਾਉਣ ਵਾਲੇ
ਕਿੱਸੇ ਸੁਣੇ ਜੋ ਬਾਬਿਆਂ ਦੀ ਕਹਾਣੀਆਂ ਚ
ਉਸ ਸਿੱਖੀ ਦੇ ਸੱਚ ਨੂੰ ਦੁਹਰਾਉਣ ਵਾਲੇ
ਭੋਲੇ-ਭਾਅ ਉਨ੍ਹਾਂ ਦੇ ਸੰਗੀਆਂ ਦਾ
ਕੀਤਾ ਝੋਰਾ ਕਦੇ ਨਾ ਤੰਗੀਆਂ ਦਾ
ਉਨ੍ਹਾਂ ਚਹਿਿਰਆਂ ਤੇ ਸਦਾ ਸੀ ਸੰਤੋਖ ਰਹਿੰਦਾ
ਮੱਕੂ ਠੱਪਤਾ ਜਿੰਨ੍ਹਾ ਵੱਡੇ ਜੰਗੀਆਂ ਦਾ
ਉਹਦੀ ਕੁਰਬਾਨੀ ਧੜਕੇ ਅੱਜ ਵੀ ਵੰਗਾਰ ਬਣਕੇ
ਉਹਦੀ ਗਰਜ ਦਿਲਾਂ ਚ ਵੱਸੀ ਹੈ ਕਰਾਰ ਬਣਕੇ
ਜ਼ਮੀਰ ਦੇ ਮਰ ਜਾਣ ਨੂੰ ਅਸਲ ਮੌਤ ਦਸਦੇ
ਉਹਦੇ ਬੋਲ ਕੰਨਾਂ ਵਿੱਚ ਗੂੰਜਣ ਢਾਢੀ ਵਾਰ ਬਣਕੇ
ਉਹਦੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ ੳਹਦੇ ਬਾਅਦ ਕਰਦੇ
ਉਹਦੀਆਂ ਦਿੱਤੀਆਂ ਨਸੀਹਤਾਂ ਨੂੰ ਯਾਦ ਕਰਦੇ
ਗੁਲਾਮੀ ਦੇ ਅਹਿਸਾਸ ਚ ਵਿਲਕਦੇ, ਭੋਲੀ ਕੌਮ ਦੇ ਬਸ਼ਿੰਦੇ
ੳਹਦੇ ਜਿਹਾ ਕੋਈ ਆਵੇ! ਗੁਰੂ ਅੱਗੇ ਫਰਿਆਦ ਕਰਦੇ
ਮਰ ਮਰ ਕੇ ਜੰਮਣੇ ਨੇ, ਟੁਟ ਟੁਟ ਕੇ ਜੁੜਨੇ ਨੇ
ਮੂੰਹ ਫੇਰ ਕੇ ਜਿਹੜੇ ਛੱਡ ਗਏ, ਖਿੱਚ ਖਾ ਕੇ ਮੁੜਨੇ ਨੇ
ਗੁਰੂ ਨੇ ਸਦਾ ਘਲਦੇ ਰਹਿਣਾ ਤੀਰ, ਤੇਗ, ਤੁਫੰਗ ਵਾਲੇ
ਸ਼ਾਹੀ ਬਾਜ਼ ਜ਼ਾਲਮਾਂ ਦੇ, ਮੁੜ ਚਿੜੀਆਂ ਤੋਂ ਤੁੜਨੇ ਨੇ
– ਬੀਰ ਤੇਗਿ!
ਸਿੱਖ ਯੂਥ ਵਿੰਗ, ਬੰਗਲੌਰ