Site icon Sikh Siyasat News

ਸਿੱਖ ਮਾਵਾਂ ਜਿਨ੍ਹਾ ਬਾਰੇ ਤੁਸੀਂ ਨਹੀਂ ਜਾਣਦੇ

https://heritageproductions.in/ssnextra/podcast/Sikh_Mawa.mp3?_=1
ਹਾਲੇ ਪਹੁ ਦਾ ਹੀ ਵੇਲਾ ਸੀ ਜਦੋਂ ਇਕ ਸਿੱਖ ਮਾਂ ਇੱਕ ਪਾਸਿਓਂ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਨੂੰ ਜਾਂਦੀ ਦਿਸੀ।
“ਕਿੱਧਰ ਨੂੰ ਜਾ ਰਹੇ ਹੋ ਮਾਤਾ?” ਲਾਹੌਰ ਦੇ ਮੁਗਲ ਹੁਕਮਰਾਨ ਦੇ ਵਜੀਰ ਦੀਵਾਨ ਕੌੜਾਮਲ੍ਹ ਨੇ ਕਿਹਾ।
“ਗੁਰੂ ਘਰ ਵੱਲ” ਮਾਤਾ ਬੋਲੀ, “ਅੱਜ ਉੱਥੇ ਗੁਰੂ ਕੇ ਖਾਲਸੇ ਦਾ ਇਕੱਠ ਹੋਣਾ ਹੈ, ਖਾਲਸਿਆਂ ਦਾ, ਤੇ ਮੈਂ ਆਪਣੇ ਬਾਲ ਨਾਲ ਨਾਮ ਦੇ ਸਰੋਵਰ ‘ਚ ਇਸ਼ਨਾਨ ਕਰਨ ਲਈ ਆਈ ਹਾਂ”
“ਪਰ ਖਾਲਸੇ ਲਈ ਗੁਰੂ ਘਰ ਨੂੰ ਖੋਲ੍ਹਣਾ ਗੱਦਾਰੀ ਐਲਾਨਿਆ ਗਿਆ ਐੈ,” ਦੀਵਾਨ ਬੋਲਿਆ,”ਜਿਹੜਾ ਵੀ ਗੁਰੂ ਘਰ ਅੰਦਰ ਜਾਣ ਦਾ ਹੀਆ ਕਰੂ ਓਹਨਾਂ ਨੂੰ ਮਾਰਨ ਲਈ ਰਾਜ ਦੀਆਂ ਫੌਜਾਂ ਏਥੇ ਪਹੁੰਚੀਆਂ ਹਨ”।
“ਅੱਜ ਏਥੇ ਖਾਲਸੇ ਦੀ ਵੱਡੀ ਕਤਲੋਗਾਰਤ ਹੋਵੇਗੀ”।
“ਭਲਿਆ, ਇਹ ਕੋਈ ਮਾਅਨੇ ਰੱਖਦਾ”, ਮਾਤਾ ਨੇ ਕਿਹਾ,”ਜੇ ਮੇਰਾ ਲਹੂ ਅੰਮ੍ਰਿਤ ਸਰੋਵਰ ਦੇ ਜਲ ਵਿੱਚ ਰਲ ਜਾਵੇ, ਇਹ ਮੌਤ ਨਹੀਂ ਹੋਵੇਗੀ?
“ਆਪਣੇ ਮਸੂਮ ਬਾਲ ਤੇ ਤਰਸ ਕਰ,” ਦੀਵਾਨ ਬੋਲਿਆ।
“ਇਹ ਮੇਰਾ ਪਿਆਰਾ ਹੈ ਇਸ ਲਈ ਤਾਂ ਨਾਲ ਲਿਆਈਂ ਹਾਂ, ਇਹ ਮੌਤ ਸਾਡੇ ਲਈ ਜਿੰਦਗੀ ਹੈ, ਤੂੰ ਨਹੀਂ ਜਾਣਦਾ”, ਮਾਤਾ ਬੋਲੀ ਤੇ ਲੰਘ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version