Site icon Sikh Siyasat News

ਕਿਸੇ ਨੇ ਨਹੀਂ ਦੇਖਿਆ ਮੈਨੂੰ

ਕਿਸੇ ਨੇ ਨਹੀਂ ਦੇਖਿਆ ਮੈਨੂੰ

ਕਿਸੇ ਨੇ ਨਹੀਂ ਦੇਖਿਆ ਮੈਨੂੰ
ਜਦ ਵਿਹੜੇ ਦੀ ਮਿੱਟੀ ਨੂੰ
ਸਮਿੰਟ ਦਾ ਸੰਜੋਅ ਪਾਇਆ ਗਿਆ
ਮੈਂ ਮਿੱਟੀ ਨੂੰ ਸਮਝਾਉਂਦਾ ਰਿਹਾ
ਠੋਸ ਨੀਂਹ ਲਈ
ਜਰੂਰੀ ਹੈ ਓਹਦਾ ਮਰਨਾ,
ਪਰ ਮੈਂ ਦੇਖਿਆ
ਇਕ ਇਕ ਕਰ
ਫੁੱਲਾਂ ਨੂੰ ਵੀ ਮਰਦੇ ਹੋਏ।

ਉਹ ਦਿਨ ਤੋਂ
ਮਖਿਆਲ ਨੇ ਵੀ ਛੱਡ ਦਿੱਤਾ
ਮੇਰੇ ਵਿਹੜੇ ਵਿਚ ਬਹਿਣਾ ਉੱਠਣਾ
ਚਿੜੀਆਂ ਨੇ ਵੀ ਮੂੰਹ ਫੇਰ ਲਿਆ ਮੈਥੋਂ
ਮੀਂਹ ਤੇ ਹਵਾ ਵੀ
ਹੱਸਦੀ ਨਹੀਂ ਹੁਣ ਖੁੱਲ੍ਹ ਕੇ।

ਹੁਣ ਵਿਹੜੇ ਵਿਚ ਸਿਰਫ ਸੰਨਾਟਾ
ਧੁੱਪ ਸੇਕਣ ਆਉਂਦਾ ਹੈ
ਤੇ ਇਹਨੂੰ ਉਹਨਾਂ ਦੀ ਨੀਅਤ ਦੱਸਦਾ ਰਹਿੰਦਾ ਹੈ।

ਮੈਂ ਫੁੱਲਾਂ ਦੇ ਨਾਲ ਨਾਲ ਉਸ ਦਿਨ
ਮਖਿਆਲ, ਚਿੜੀਆਂ ਦਾ ਵੀ ਕਤਲ ਕਰ ਦਿੱਤਾ;
ਮਿੱਟੀ, ਹਵਾ ਤੇ ਵਰਖਾ ਨੂੰ ਤੜਫਾਇਆ।

ਕਿਸੇ ਨੇ ਨਹੀਂ ਦੇਖਿਆ ਮੈਨੂੰ
ਸਿਰਫ ਮੇਰੇ ਹੱਥਾਂ ਦੀ ਸਫਾਈ ਜਾਣਦੀ ਹੈ
ਮੇਰੇ ਗੁਨਾਹ ਕਿੰਨੇ ਵੱਡੇ ਨੇ।

 


ਜੇਸਿੰਤਾ ਕੇਰਕੇੱਟਾ (Jacinta Kerketta) ਝਾਰਖੰਡ ਦੀ ਇਕ ਪੱਤਰਕਾਰ ਤੇ ਆਦਿਵਾਸੀ ਕਾਰਕੁਨ ਹੋਣ ਦੇ ਨਾਲ ਨਾਲ ਇਕ ਕਵਿਤਰੀ ਵੀ ਹੈ। ਕਵਿਤਾ ਦਾ ਪੰਜਾਬੀ ਵਿੱਚ ਤਰਜਮਾ ਇੰਦਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version