Site icon Sikh Siyasat News

ਪੀ.ਡੀ.ਏ. ਨੇ 7 ਉਮੀਦਵਾਰ ਐਲਾਨੇ; ਬੀਬੀ ਖਾਲੜਾ ਖਡੂਰ ਸਾਹਿਬ ਤੋਂ ਚੋਣ-ਮੈਦਾਨ ‘ਚ

ਚੰਡੀਗੜ੍ਹ: ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਨੇ 19 ਮਈ ਨੂੰ ਸੂਬੇ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 13 ਵਿਚੋਂ 12 ਸੀਟਾਂ ਉੱਤੇ ਸਹਿਮਤੀ ਬਣਾ ਲੈਣ ਦਾ ਦਾਅਵਾ ਕੀਤਾ ਹੈ। ਗਠਜੋੜ ਦੇ ਆਗੂਆਂ ਨੇ ਇਹ ਐਲਾਨ ਲੰਘੇ ਦਿਨ (ਮਾਰਚ 11 ਨੂੰ) ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਦੋ ਖੱਬੀਆਂ ਧਿਰਾਂ ਸੀਪੀਆਈ ਅਤੇ ਆਰਸੀਪੀਆਈ ਵੀ ਇਸ ਗੱਠਜੋੜ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਜਿਸ ਨਾਲ ਹੁਣ ਇਸ ਚ ਸ਼ਾਮਲ ਦਲਾਂ ਦੀ ਗਿਣਤੀ ਛੇ ਹੋ ਗਈਆਂ ਹਨ।

ਪੀ.ਡੀ.ਏ. ਆਗੂ ਉਮੀਦਵਾਰਾਂ ਦਾ ਐਲਾਨ ਕਰਨ ਮੌਕੇ

ਜਿਨ੍ਹਾਂ 12 ਸੀਟਾਂ ਬਾਰੇ ਸਹਿਮਤੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਉਸ ਵਿਚੋਂ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ 3 ਹਲਕਿਆਂ ਆਨੰਦਪੁਰ ਸਾਹਿਬ, ਜਲੰਧਰ ਤੇ ਹੁਸ਼ਿਆਰਪੁਰ; ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਨੂੰ 3 ਹਲਕੇ ਬਠਿੰਡਾ, ਫਰੀਦਕੋਟ ਤੇ ਖਡੂਰ ਸਾਹਿਬ; ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੂੰ 3 ਹਲਕੇ ਲੁਧਿਆਣਾ, ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ; ਪੰਜਾਬ ਮੰਚ ਨੂੰ ਪਟਿਆਲਾ, ਸੀਪੀਆਈ ਨੂੰ ਫਿਰੋਜ਼ਪੁਰ ਅਤੇ ਆਰਸੀਪੀਆਈ ਨੂੰ ਗੁਰਦਾਸਪੁਰ ਦਿੱਤੇ ਗਏ ਹਨ।

ਗਠਜੋੜ ਵੱਲੋਂ ਲੋਕ ਸਭਾ ਚੋਣਾਂ ਲਈ ਸੱਤ ਉਮੀਦਵਾਰਾਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਗਿਆ ਹੈ, ਜੋ ਕਿ ਹੇਠ ਲਿਖੇ ਮੁਤਾਬਕ ਹਨ:

  1. ਆਨੰਦਪੁਰ ਸਾਹਿਬ ਹਲਕੇ ਤੋਂ ਵਿਕਰਮ ਸਿੰਘ ਸੋਢੀ
  2. ਹੁਸ਼ਿਆਰਪੁਰ (ਰਾਖਵਾਂ) ਹਲਕੇ ਤੋਂ ਸਾਬਕਾ-ਆਈ.ਏ.ਐਸ. ਚੌਧਰੀ ਖੁਸ਼ੀ ਰਾਮ
  3. ਖਡੂਰ ਸਾਹਿਬ ਹਲਕੇ ਤੋਂ ਬੀਬੀ ਪਰਮਜੀਤ ਕੌਰ ਖਾਲੜਾ
  4. ਜਲੰਧਰ (ਰਾਖਵਾਂ) ਹਲਕੇ ਤੋਂ ਬਲਵਿੰਦਰ ਸਿੰਘ
  5. ਪਟਿਆਲਾ ਹਲਕੇ ਤੋਂ ਡਾ. ਧਰਮਵੀਰ ਗਾਂਧੀ
  6. ਫਤਹਿਗੜ੍ਹ ਸਾਹਿਬ (ਰਾਖਵਾਂ) ਹਲਕੇ ਤੋਂ ਮਨਵਿੰਦਰ ਸਿੰਘ ਗਿਆਸਪੁਰਾ
  7. ਫਰੀਦਕੋਟ ਹਲਕੇ ਤੋਂ ਮਾਸਟਰ ਬਲਦੇਵ ਸਿੰਘ

ਜ਼ਿਕਰਯੋਗ ਹੈ ਕਿ ਅਨੰਦਪੁਰ ਸਾਹਿਬ ਤੋਂ ਵਿਕਰਮ ਸਿੰਘ ਸੋਢੀ ਨੂੰ ਪਹਿਲਾਂ ਬਰਗਾੜੀ ਇਨਸਾਫ ਮੋਰਚਾ ਲਾਉਣ ਵਾਲੇ ਭਾਈ ਧਿਆਨ ਸਿੰਘ ਮੰਡ ਨੇ ਆਪਣੇ ਮੋਰਚੇ ਦਾ ਉਮਰੀਵਾਰ ਐਲਾਣਿਆ ਸੀ ਪਰ ਕੁਝ ਦਿਨ ਬਾਅਦ ਹੀ ਉਹ ਬਸਪਾ ਵਿਚ ਸ਼ਾਮਲ ਹੋ ਗਿਆ ਸੀ, ਜਿਸ ਤਹਿਤ ਹੁਣ ਉਸਨੂੰ ਪੰਜਾਬ ਜਮਹੂਰੀ ਗੱਠਜੋੜ ਵਲੋਂ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ।

⊕ ਇਹ ਖਬਰ ਅੰਗਰੇਜ਼ੀ ਚ ਪੜ੍ਹੋ –

https://sikhsiyasat.net/2019/03/12/bibi-paramjeet-kaur-khalra-among-7-candidates-fielded-by-punjab-democratic-alliance-pda/

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version