Site icon Sikh Siyasat News

ਬਾਦਲ ਦਲ ਪੀਲੀਭੀਤ ਝੂਠੇ ਮਾਕਾਬਲੇ ਦੇ ਫੈਸਲੇ ਤੋਂ ਸਬਕ ਸਿੱਖ ਕੇ ਪੰਜਾਬ ਵਿੱਚ ਵੀ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਏ: ਸਰਨਾ

ਯੂਪੀ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਪਰਿਵਾਰ ਪੁਲਿਸ ਜਬਰ ਦੀ ਦਾਸਤਾਂ ਬਿਆਨ ਕਰਦੇ ਹੋਏ

ਨਵੀ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ 27 ਸਾਲ ਪਹਿਲਾਂ ਉੱਤਰ ਪ੍ਰਦੇਸ਼ ਪੁਲੀਸ ਵੱਲੋ ਧਾਰਮਿਕ ਯਾਤਰਾ ਤੇ ਗਏ ਇੱਕ ਜੱਥੇ ਵਿੱਚੋ 11 ਸਿੱਖ ਨੌਜਵਾਨਾਂ ਨੂੰ ਅੱਤਵਾਦੀ ਗਰਦਾਨ ਕੇ ਮਾਰਨ ਵਾਲੇ 47 ਨੂੰ ਦੋਸ਼ੀਆ ਨੂੰ ਉਮਰ ਕੈਦ ਦੀ ਸਜਾ ਦਿੱਤੇ ਜਾਣ ਦਾ ਸੁਆਗਤ ਹੈ।

ਸਰਨਾ ਨੇ ਕਿਹਾ ਕਿ “ਦੇਰ ਆਏ ਦਰੁਸਤ ਆਏ” ਦੀ ਕਹਾਵਤ ਅਨੁਸਾਰ ਅਦਾਲਤ ਵੱਲੋ 25 ਸਾਲਾਂ ਬਾਅਦ ਦੋਸ਼ੀਆਂ ਨੂੰ ਸਜਾਵਾਂ ਦਿੱਤੀਆ ਜਾਣੀਆਂ ਵੀ ਚੰਗੀ ਗੱਲ ਹੈ।

ਉਹਨਾਂ ਕਿਹਾ ਕਿ ਪੁਲੀਸ ਵੱਲੋ ਮਾਰ ਗਏ ਸਿੱਖ ਨੌਜਵਾਨਾਂ ਦਾ ਪੰਜਾਬ ਦੇ ਤੱਤਕਾਲੀ ਮਾਹੌਲ ਨਾਲ ਕੋਈ ਸਬੰਧ ਨਹੀ ਸੀ ਪਰ ਉੱਤਰ ਪ੍ਰਦੇਸ਼ ਪੁਲੀਸ ਨੇ ਆਪਣੇ ਨੰਬਰ ਬਣਾਉਣ ਤੇ ਤਰੱਕੀਆ ਤੇ ਇਨਾਮ ਲੈਣ ਕਰਕੇ ਹੀ ਬੇਦੋਸ਼ਿਆ ਨੂੰ ਮਾਰ ਮੁਕਾਇਆ ਸੀ।

ਉਹਨਾਂ ਕਿਹਾ ਕਿ ਜਿਹਨਾਂ ਪਰਿਵਾਰਾਂ ਦੇ ਜੀਅ ਖੋਹੇ ਗਏ ਉਹਨਾਂ ਦੀ ਭਰਪਾਈ ਤਾਂ ਕਦੇ ਵੀ ਨਹੀ ਹੋ ਸਕਦੀ ਪਰ ਫਿਰ ਵੀ ਦੋਸ਼ੀਆਂ ਨੂੰ ਸਜਾਵਾਂ ਮਿਲਣ ਨਾਲ ਇਹਨਾਂ ਪਰਿਵਾਰਾਂ ਨੂੰ ਕੁਝ ਰਾਹਤ ਜਰੂਰ ਮਿਲੀ ਹੈ।

ਪਰਮਜੀਤ ਸਿੰਘ ਸਰਨਾ

ਉਹਨਾਂ ਕਿਹਾ ਕਿ ਜਿਹੜੇ ਸਿੱਖ ਵਕੀਲ ਨੇ ਇਸ ਕੇਸ ਦੀ ਥੱਲੇ ਤੋਂ ਲੈ ਕੇ ਉਪਰ ਤੱਕ ਪੈਰਵੀ ਕੀਤੀ ਹੈ ਉਸ ਦਾ ਉਹ ਧੰਨਵਾਦ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਭਵਿੱਖ ਵਿੱਚ ਵੀ ਉਹ ਸਿੱਖਾਂ ਨਾਲ ਹੁੰਦੀਆ ਜਿਆਦਤੀਆ ਨੂੰ ਇਸੇ ਤਰ੍ਹਾ ਹੀ ਉਠਾਉਦੇ ਰਹਿਣਗੇ।

ਸਰਨਾ ਨੇ ਕਿਹਾ ਕਿ ਜਸਟਿਸ ਆਰ.ਐਸ ਸੋਢੀ ਨੇ ਵੀ ਇਸ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਤੇ ਉਹ ਸ਼ੁਰੂ ਤੋ ਹੀ ਇਸ ਕੇਸ ਨਾਲ ਜੁੜੇ ਹੋਏ ਸਨ। ਉਹਨਾਂ ਕਿਹਾ ਕਿ ਜਸਟਿਸ ਸੋਢੀ ਇੱਕ ਤਜਰਬੇਕਾਰ ਤੇ ਇਮਾਨਦਾਰੀ ਅਦਾਲਤੀ ਪ੍ਰੀਕਿਿਰਆ ਦੇ ਮਾਹਿਰ ਹਨ ਜਿਹੜੇ ਕੌਮ ਦੀ ਭਲਾਈ ਲਈ ਹਮੇਸ਼ਾਂ ਦੀ ਯਤਨਸ਼ੀਲ ਰਹਿੰਦੇ ਹਨ।

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਮੌਜੂਦਾ ਬਾਦਲ ਦਲ ਦੇ ਆਗੂਆਂ ਉੱਤੇ ਟੱਪਣੀ ਕਰਦਿਆ ਕਿਹਾ ਕਿ ਸਰਨਾ ਨੇ ਕਿਹਾ ਕਿ ਸਿਰਫ ਕਾਗਜੀ ਸ਼ੇਰ ਬਣ ਕੇ ਅਖਬਾਰਾਂ ਵਿੱਚ ਬਿਆਨਬਾਜੀ ਤੱਕ ਹੀ ਸੀਮਤ ਨਾ ਰਹਿਣ ਸਗੋਂ ਨਵੰਬਰ 1984 ਦੇ ਦੰਗਿਆ ਦੇ ਦੋਸ਼ੀਆ ਨੂੰ ਸਜਾਵਾਂ ਦਿਵਾਉਣ ਲਈ ਸਰਥਕ ਰੂਪ ਵਿੱਚ ਕੁਝ ਕਰਨ।

ਉਹਨਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ 9 ਸਾਲਾਂ ਤੋ ਅਕਾਲੀ ਦਲ ਬਾਦਲ ਦੀ ਸਰਕਾਰ ਰਾਜ ਕਰ ਰਹੀ ਹੈ ਤੇ ਸਿੱਖਾਂ ਨੌਜਵਾਨਾਂ ਦੇ ਘਾਣ ਉਪਰੰਤ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ 14 ਸਾਲ ਪੂਰੇ ਹੋ ਗਏ ਪਰ ਪੰਜਾਬ ਵਿੱਚ ਹਜ਼ਾਰਾ ਦੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦੇ ਹੋਏ ਘਾਣ ਦੇ ਦੋਸ਼ੀਆਂ ਨੂੰ ਵੀ ਬਾਦਲ ਸਰਕਾਰ ਸਜ਼ਾ ਨਹੀ ਦੇ ਸਕੀ।

ਉਹਨਾਂ ਕਿਹਾ ਕਿ ਬਾਦਲ ਦਲ ਨੂੰ ਪੀਲੀਭੀਤ ਝੂਠੇ ਮੁਕਾਬਲੇ ਦੇ ਫੈਸਲੇ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ਝੂਠੇ ਪੁਲੀਸ ਮੁਕਾਬਲੇ ਬਣਾਉਣ ਵਾਲੇ ਪੁਲੀਸ ਵਾਲਿਆ ਨੂੰ ਜੇਲ੍ਹਾ ਦੀਆ ਕਾਲ ਕੋਠੜੀਆ ਵਿੱਚ ਬੰਦ ਕਰਨ ਲਈ ਸੁਚਾਰੂ ਕਦਮ ਪੁੱਟਣੇ ਚਾਹੀਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version